ਹਵਾਈ ਸਫਰ ਦੌਰਾਨ ਨਸ਼ੇ ‘ਚ ਟੱਲੀ ਯਾਤਰੀ ਨੇ ਇਕ ਔਰਤ ‘ਤੇ ਪਿਸ਼ਾਬ ਕਰ ਦਿੱਤਾ। ਘਟਨਾ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਹੈ, ਜਿਥੇ ਬਿਜ਼ਨੈੱਸ ਕਲਾਸ ਦੇ ਗਲਿਆਰੇ ਦੇ ਨਾਲ ਲੱਗਦੀ ਸੀਟ ‘ਤੇ ਔਰਤ ਬੈਠੀ ਸੀ। ਯਾਤਰੀ ਦੀ ਇਸ ਗੰਦੀ ਹਰਕਤ ਤੋਂ ਬਾਅਦ ਮਹਿਲਾ ਨੇ ਕਰੂ ਨੂੰ ਸ਼ਿਕਾਇਤ ਕੀਤੀ ਪਰ ਇਸ ਤੋਂ ਬਾਅਦ ਵੀ ਸਟਾਫ ਨੇ ਬੇਕਾਬੂ ਯਾਤਰੀ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਤੋਂ ਬਾਅਦ ਦਿੱਲੀ ਵਿੱਚ ਉਡਾਨ ਭਰਨ ਤੋਂ ਬਾਅਦ ਯਾਤਰੀ ਬੇਖੌਫ ਚਲਾ ਗਿਆ। ਇੱਕ ਸੂਤਰ ਮੁਤਾਬਕ ਔਰਤ ਨੇ ਇਸ ਸਬੰਧ ਵਿੱਚ ਟਾਟਾ ਗਰੁੱਪ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੂੰ ਸ਼ਿਕਾਇਤ ਪੱਤਰ ਭੇਜਿਆ ਹੈ। ਇਸ ਤੋਂ ਬਾਅਦ ਹੀ ਏਅਰ ਇੰਡੀਆ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।
ਔਰਤ ਨੇ ਆਪਣੇ ਸ਼ਿਕਾਇਤ ਪੱਤਰ ਵਿੱਚ ਇਸ ਸਮੱਸਿਆ ਦਾ ਜ਼ਿਕਰ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਕਰੂ ਬਹੁਤ ਹੀ ਸੰਵੇਦਨਸ਼ੀਲ ਅਤੇ ਦਰਦਨਾਕ ਸਥਿਤੀ ਦੀ ਮੈਨੇਜਮੈਂਟ ਵਿਚ ਸਰਗਰਮ ਨਹੀਂ ਸੀ। ਚੌਕਸੀ ਨਾ ਹੋਣ ਕਾਰਨ ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਮੈਨੂੰ ਆਪਣੀ ਵਕਾਲਤ ਖੁਦ ਕਰਨੀ ਪਈ। ਮੈਂ ਦੁਖੀ ਹਾਂ ਕਿ ਏਅਰਲਾਈਨ ਨੇ ਇਸ ਘਟਨਾ ਦੌਰਾਨ ਮੇਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਇਹ ਘਟਨਾ 26 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ AI-102 ‘ਤੇ ਵਾਪਰੀ ਸੀ। ਜੋ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਦੇ ਕਰੀਬ ਨਿਊਯਾਰਕ-ਜੇਐਫਕੇ ਹਵਾਈ ਅੱਡੇ ਤੋਂ ਰਵਾਨਾ ਹੋਈ। ਦੁਪਹਿਰ ਦੇ ਖਾਣੇ ਤੋਂ ਤੁਰੰਤ ਬਾਅਦ ਅਤੇ ਲਾਈਟਾਂ ਬੰਦ ਹੋ ਗਈਆਂ। ਇਕ ਹੋਰ ਯਾਤਰੀ ਜੋ ਪੂਰੀ ਤਰ੍ਹਾਂ ਨਸ਼ੇ ਵਿੱਚ ਸੀ, ਮੇਰੀ ਸੀਟ ‘ਤੇ ਆ ਗਿਆ। ਜਿਸ ਤੋਂ ਬਾਅਦ ਉਸ ਨੇ ਆਪਣੀ ਪੈਂਟ ਨੂੰ ਖੋਲ੍ਹਿਆ ਅਤੇ ਮੈਨੂੰ ਆਪਣਾ ਪ੍ਰਾਈਵੇਟ ਪਾਰਟ ਦਿਖਾਉਣਾ ਜਾਰੀ ਰੱਖਿਆ।
ਔਰਤ ਮੁਤਾਬਕ ਵਿਅਕਤੀ ਪਿਸ਼ਾਬ ਕਰਨ ਤੋਂ ਬਾਅਦ ਵੀ ਉੱਥੇ ਹੀ ਖੜ੍ਹਾ ਰਿਹਾ। ਜਦੋਂ ਉਸ ਦੇ ਇਕ ਸਹਿ-ਯਾਤਰੀ ਨੇ ਉਸ ਨੂੰ ਜਾਣ ਲਈ ਕਿਹਾ ਤਾਂ ਕਿਤੇ ਜਾ ਕੇ ਉਹ ਅੱਗੇ ਵਧਿਆ। ਨਸ਼ੇ ‘ਚ ਟੱਲੀ ਯਾਤਰੀ ਦੇ ਜਾਣ ਤੋਂ ਬਾਅਦ ਔਰਤ ਨੇ ਤੁਰੰਤ ਕੈਬਿਨ ਕਰੂ ਮੈਂਬਰ ਨੂੰ ਸੂਚਨਾ ਦਿੱਤੀ। ਔਰਤ ਨੇ ਦੱਸਿਆ ਕਿ ਮੇਰੇ ਕੱਪੜੇ, ਜੁੱਤੀ ਅਤੇ ਬੈਗ ਪਿਸ਼ਾਬ ਨਾਲ ਪੂਰੀ ਤਰ੍ਹਾਂ ਭਿੱਜ ਗਏ ਸਨ, ਜਿਸ ਦੀ ਪੁਸ਼ਟੀ ਸਟਾਫ਼ ਨੇ ਵੀ ਕੀਤੀ ਅਤੇ ਫਿਰ ਉਨ੍ਹਾਂ ਚੀਜ਼ਾਂ ‘ਤੇ ਕੀਟਾਣੂਨਾਸ਼ਕ ਦਾ ਛਿੜਕਾਅ ਕਰ ਦਿੱਤਾ। ਜਦੋਂ ਮਹਿਲਾ ਯਾਤਰੀ ਨੇ ਏਅਰਲਾਈਨ ਦੇ ਟਾਇਲਟ ਵਿੱਚ ਆਪਣੇ ਆਪ ਨੂੰ ਸਾਫ਼ ਕੀਤਾ, ਤਾਂ ਚਾਲਕ ਦਲ ਨੇ ਉਸ ਨੂੰ ਪਜਾਮਾ ਅਤੇ ਡਿਸਪੋਜ਼ੇਬਲ ਚੱਪਲਾਂ ਦਾ ਇੱਕ ਸੈੱਟ ਬਦਲਣ ਲਈ ਦਿੱਤਾ। ਉਹ ਕਰੀਬ 20 ਮਿੰਟ ਤੱਕ ਟਾਇਲਟ ਦੇ ਕੋਲ ਖੜ੍ਹੀ ਰਹੀ ਕਿਉਂਕਿ ਉਹ ਆਪਣੀ ਗੰਦੀ ਸੀਟ ‘ਤੇ ਵਾਪਸ ਨਹੀਂ ਜਾਣਾ ਚਾਹੁੰਦੀ ਸੀ। ਇਸ ਤੋਂ ਬਾਅਦ ਉਸ ਨੂੰ ਤੰਗ ਕਰੂ ਸੀਟ ਦਿੱਤੀ ਗਈ। ਜਿੱਥੇ ਉਹ ਇਕ ਘੰਟਾ ਬੈਠੀ ਅਤੇ ਫਿਰ ਉਸ ਨੂੰ ਆਪਣੀ ਸੀਟ ‘ਤੇ ਵਾਪਸ ਜਾਣ ਲਈ ਕਿਹਾ ਗਿਆ। ਹਾਲਾਂਕਿ ਸਟਾਫ ਨੇ ਉਪਰੋਂ ਚਾਦਰਾਂ ਪਾ ਦਿੱਤੀਆਂ ਸਨ। ਫਿਰ ਵੀ ਉਸ ਏਰੀਏ ਵਿੱਚੋਂ ਪਿਸ਼ਾਬ ਦੀ ਬਦਬੂ ਆ ਰਹੀ ਸੀ।
ਨਸ਼ੇ ਵਿੱਚ ਟੱਲੀ ਯਾਤਰੀ ਤੋਂ ਹੋਣ ਵਾਲੀ ਦਿੱਕਤ ਕਰਕੇ ਮਹਿਲਾ ਨੂੰ ਬਾਕੀ ਉਡਾਨ ਲਈ ਕਰੀਬ ਦੋ ਘੰਟੇ ਬਾਅਦ ਸੀਟ ਮਿਲ ਸਕੀ। ਔਰਤ ਨੂੰ ਬਾਅਦ ਵਿੱਚ ਇੱਕ ਸਾਥੀ ਯਾਤਰੀ ਤੋਂ ਪਤਾ ਲੱਗਾ ਕਿ ਫਲਾਈਟ ਵਿੱਚ ਕਈ ਪਹਿਲੀ ਸ਼੍ਰੇਣੀ ਦੀਆਂ ਸੀਟਾਂ ਖਾਲੀ ਸਨ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਇਸ ਸਬੰਧੀ ਪਹਿਲ ਨਹੀਂ ਦਿੱਤੀ ਗਈ। ਔਰਤ ਮੁਤਾਬਕ ਫਲਾਈਟ ਦੇ ਅਖੀਰ ‘ਚ ਸਟਾਫ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਵ੍ਹੀਲਚੇਅਰ ਦੇਣਗੇ ਤਾਂ ਜੋ ਮੈਂ ਜਲਦੀ ਤੋਂ ਜਲਦੀ ਅੱਗੇ ਲਈ ਤਿਆਰ ਹੋ ਸਕਾਂ। ਮੈਨੂੰ ਵ੍ਹੀਲਚੇਅਰ ਲਈ ਵੇਟਿੰਗ ਰੂਮ ਵਿੱਚ ਰੱਖਿਆ ਗਿਆ ਜਿੱਥੇ ਮੈਂ 30 ਮਿੰਟ ਉਡੀਕ ਕੀਤੀ। ਇਸ ਦੌਰਾਨ ਕੋਈ ਵੀ ਮੈਨੂੰ ਲੈਣ ਨਹੀਂ ਆਇਆ। ਅਖੀਰ ਮੈਨੂੰ ਏਅਰ ਇੰਡੀਆ ਤੋਂ ਮਿਲੇ ਪਜਾਮੇ ਅਤੇ ਜੁਰਾਬਾਂ ਪਹਿਨ ਕੇ ਕਸਟਮ ਕਲੀਅਰ ਕਰਨਾ ਪਿਆ ਅਤੇ ਆਪਣਾ ਸਮਾਨ ਖੁਦ ਇਕੱਠਾ ਕਰਨਾ ਪਿਆ।
ਏਅਰਲਾਈਨ ਦੇ ਸੀਨੀਅਰ ਕਮਾਂਡਰ ਨੇ ਕਿਹਾ, “ਕੈਬਿਨ ਕਰੂ ਨੂੰ ਕੰਪਨੀ ਦੀਆਂ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਚਾਹੀਦਾ ਸੀ। ਪਾਇਲਟ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਸੀ ਅਤੇ ਬੇਕਾਬੂ ਯਾਤਰੀ ਨੂੰ ਬਾਹਰ ਕੱਢਣਾ ਚਾਹੀਦਾ ਸੀ। ਫਿਰ ਲੈਂਡਿੰਗ ‘ਤੇ ਉਸ ਨੂੰ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ। ਏਅਰ ਇੰਡੀਆ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਏਅਰ ਇੰਡੀਆ ਨੇ ਪੁਲਿਸ ਅਤੇ ਰੈਗੂਲੇਟਰੀ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ।” ਅਸੀਂ ਪੀੜਤ ਯਾਤਰੀ ਦੇ ਲਗਾਤਾਰ ਸੰਪਰਕ ਵਿੱਚ ਹਾਂ।
ਵੀਡੀਓ ਲਈ ਕਲਿੱਕ ਕਰੋ -: