ਰਾਜਸਥਾਨ ਦੇ ਜਲੌਰ ‘ਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪਿਤਾ ਨੇ ਆਪਣੇ 11 ਮਹੀਨੇ ਦੇ ਪੁੱਤ ਨੂੰ ਹੱਥੀਂ ਨਰਮਦਾ ਨਹਿਰ ‘ਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਨੇ 2 ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ। ਕੰਮ ਨਾ ਹੋਣ ਕਾਰਨ ਘਰ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ ਸੀ। ਅਜਿਹੇ ‘ਚ ਉਸ ਨੇ ਬੱਚੇ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਦਾਦਾ-ਦਾਦੀ ਕੋਲ ਛੱਡਣ ਦੇ ਬਹਾਨੇ ਆਪਣੀ ਪਤਨੀ ਅਤੇ ਬੱਚੇ ਨਾਲ ਗੁਜਰਾਤ ਤੋਂ ਰਾਜਸਥਾਨ ਆ ਗਿਆ।
ਘਟਨਾ ਜਲੌਰ ਦੇ ਸਾਂਚੌਰ ਦੀ ਹੈ। ਕਰੀਬ 24 ਘੰਟੇ ਬਾਅਦ ਮਾਸੂਮ ਦੀ ਲਾਸ਼ ਮਿਲੀ। ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਮੁਕੇਸ਼ (24) ਬਨਾਸਕਾਂਠਾ ਦੇ ਵਾਵ ਥਾਣਾ ਖੇਤਰ ਦੇ ਨਲੋਧਰ ਪਿੰਡ ਦਾ ਰਹਿਣ ਵਾਲਾ ਹੈ।
ਸਨਚੌਰ ਥਾਣੇ ਦੇ ਏਐਸਆਈ ਰਾਜੂ ਸਿੰਘ ਨੇ ਦੱਸਿਆ ਕਿ ਆਪਣੇ 11 ਮਹੀਨੇ ਦੇ ਪੁੱਤ ਦੇ ਕਤਲ ਤੋਂ ਪਹਿਲਾਂ ਵੀਰਵਾਰ ਨੂੰ ਮੁਕੇਸ਼ ਨੇ ਪਿੰਡ ਸਿੱਧੇਸ਼ਵਰ (ਸਾਂਚੌਰ) ਪਿੰਡ ਵਿੱਚ ਰਾਮਦੇਵਰਾ ਮੁਸਾਫਰਾ ਲਈ ਲਾਏ ਗਏ ਰਾਮ ਰਸੋੜੇ ਵਿੱਚ ਖਾਣਾ ਖਾਧਾ। ਫਿਰ ਪਤਨੀ ਨੂੰ ਕਿਹਾ, ‘ਸਾਡੇ ਲਵ ਮੈਰਿਜ ਕਰਕੇ ਪਰਿਵਾਰ ਵਾਲੇ ਨਾਰਾਜ਼ ਹਨ, ਇਸ ਲਈ ਮੈਂ ਇਕੱਲਾ ਜਾ ਕੇ ਬੱਚੇ ਨੂੰ ਉਸ ਦੇ ਦਾਦਾ-ਦਾਦੀ ਕੋਲ ਛੱਡ ਆਉਂਦਾ ਹਾਂ।’
ਪੁਲਿਸ ਮੁਤਾਬਕ ਉਸ ਨੇ ਪਤਨੀ ਨੂੰ ਉੱਥੇ ਰੋਕ ਲਿਆ ਅਤੇ 200 ਮੀਟਰ ਦੂਰ ਜਾ ਕੇ ਬੇਟੇ ਨੂੰ ਨਹਿਰ ਵਿੱਚ ਸੁੱਟ ਦਿੱਤਾ। ਵਾਪਸ ਆ ਕੇ ਉਸ ਨੇ ਪਤਨੀ ਨੂੰ ਦੱਸਿਆ ਕਿ ਉਹ ਬੱਚੇ ਨੂੰ ਘਰ ਦੇ ਬਾਹਰ ਛੱਡ ਆਇਆ ਹੈ। ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਦੱਸ ਦਿਆਂਗਾ।
ਮੁਕੇਸ਼ ਨੇ ਪੁਲਿਸ ਨੂੰ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਸ ਦਾ ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਇਕ ਕੁੜੀ ਨਾਲ ਪ੍ਰੇਮ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਅਹਿਮਦਾਬਾਦ ‘ਚ ਰਹਿ ਰਿਹਾ ਸੀ। ਉੱਥੇ ਉਹ ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਸੀ।
ਕਰੀਬ 7 ਮਹੀਨੇ ਪਹਿਲਾਂ ਉਸ ਦੀ ਨੌਕਰੀ ਚਲੀ ਗਈ ਸੀ। ਘਰ ਚਲਾਉਣ ਲਈ ਉਸ ਨੇ ਭੀਖ ਵੀ ਮੰਗੀ, ਪਰ ਕੋਈ ਫਾਇਦਾ ਨਹੀਂ ਹੋਇਆ। ਆਰਥਿਕ ਤੰਗੀ ਤੋਂ ਤੰਗ ਆ ਕੇ ਉਸ ਨੇ ਪੂਰੇ ਪਰਿਵਾਰ ਸਣੇ ਕੰਕਰੀਆ (ਅਹਿਮਦਾਬਾਦ) ਦੇ ਛੱਪੜ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਯੋਜਨਾ ਬਣਾਈ ਸੀ ਪਰ ਉੱਥੇ ਲੋਕਾਂ ਦੀ ਭੀੜ ਕਰਕੇ ਉਹ ਅਜਿਹਾ ਨਾ ਕਰ ਸਕਿਆ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਦਾ ਕਮਾਲ, ਐਕਸਪ੍ਰੈੱਸ-ਵੇ ਵਿਚਾਲੇ ਆਇਆ ਆਪਣਾ ਘਰ ਜੁਗਾੜ ਲਾ ਢਹਿਣ ਤੋਂ ਬਚਾਇਆ
ਰਾਮ ਰਸੋੜੇ ‘ਚ ਪੁਲਸ ਦੋਸਤ ਕਾਨਾ ਰਾਮ (43) ਨੇ ਪਹਿਲਾਂ ਪਤੀ-ਪਤਨੀ ਨੂੰ ਬੱਚੇ ਸਣੇ ਦੇਖਿਆ ਸੀ ਪਰ ਕੁਝ ਸਮੇਂ ਬਾਅਦ ਬੱਚਾ ਉਨ੍ਹਾਂ ਕੋਲ ਨਹੀਂ ਸੀ। ਸ਼ੱਕ ਹੋਣ ‘ਤੇ ਉਸ ਨੇ ਸੰਚੌਰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਜਦੋਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਬੇਰੋਜ਼ਗਾਰੀ ਕਾਰਨ ਮੇਰੇ ਕੋਲ ਬੱਚੇ ਨੂੰ ਖਾਣ ਨੂੰ ਦੇਣ ਲਈ ਕੁਝ ਨਹੀਂ ਸੀ, ਇਸ ਲਈ ਨਹਿਰ ਵਿੱਚ ਸੁੱਟ ਦਿੱਤਾ।
ਦੋਸ਼ੀ ਦੇ ਕਬੂਲਨਾਮੇ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਸਿੱਧੇਸ਼ਵਰ ਤੋਂ 20 ਕਿਲੋਮੀਟਰ ਦੂਰ ਟੈਟਰੋਲ ਨਹਿਰ ’ਚੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਅਤੇ ਪੋਸਟਮਾਰਟਮ ਮਗਰੋਂ ਨਗਰ ਕੌਂਸਲ ਦੀ ਮਦਦ ਨਾਲ ਉਸ ਦਾ ਸਸਕਾਰ ਕਰ ਦਿੱਤਾ।
ਬੱਚੇ ਦੀ ਮਾਂ ਨੇ ਦੱਸਿਆ ਕਿ ਮੁਕੇਸ਼ ਕਹਿ ਰਿਹਾ ਸੀ ਕਿ ਭੁੱਖ ਨਾਲ ਮਰ ਰਹੇ ਹਾਂ, ਰੋਡ ‘ਤੇ ਘੁੰਮ ਰਹੇ ਹਾਂ, ਚੰਗਾ ਨਹੀਂ ਲੱਗ ਰਿਹਾ। 5-6 ਦਿਨ ਪਹਿਲਾਂ ਅਹਿਮਦਾਬਾਦ ਮਰਨ ਗਏ ਸਨ। ਫਿਰ ਉਹ ਕਹਿਣ ਲੱਗਾ ਕਿ- ਚਲੋ ਮਰਦੇ ਨਹੀਂ ਹਾਂ, ਬੱਚੇ ਨੂੰ ਮਾਪਿਆਂ ਕੋਲ ਛੱਡ ਦਿੰਦੇ ਹਾਂ। ਦੋਵੇਂ ਮਿਲ ਕੇ ਕੰਮ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਸਕਿਓਰਿਟੀ ਗਾਰਡ ਦਾ ਕੰਮ ਕਰਦਾ ਸੀ ਪਰ ਮੈਨੇਜਰ ਸਕਿਓਰਿਟੀ ਗਾਰਡ ਬਦਲਦੇ ਰਹਿੰਦੇ ਹਨ, ਇਸ ਲਈ ਨੌਕਰੀ ਚਲੀ ਗਈ ਅਤੇ ਭੁੱਖੇ ਮਰਨ ਲੱਗੇ। ਮੈਂ ਆਪਣੇ ਘਰ ਵਾਪਸ ਵੀ ਨਹੀਂ ਜਾ ਸਕਦੀ ਸੀ। ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ ਤੂੰ ਜੋ ਵੀ ਕਦਮ ਚੁੱਕਿਆ ਹੈ, ਵਾਪਸ ਨਾ ਆਈਂ।