ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਅਕਸਰ ਮੁਲਾਜ਼ਮਾਂ ਨੂੰ ਵੱਧ ਸਮੇਂ ਤੱਕ ਡਿਊਟੀ ਦੇਣੀ ਪੈਂਦੀ ਹੈ ਪਰ ਹੁਣ ਅਜਿਹਾ ਨਹੀੰ ਹੋਵੇਗਾ। ਦਰਅਸਲ ਏਡੀਜੀਪੀ ਨੇ ਪੁਲਿਸ ਮੁਲਾਜ਼ਮਾਂ ਤੋਂ ਤੈਅ ਸਮੇਂ ਤੋਂ ਵੱਧ ਡਿਊਟੀ ਨਾ ਲਏ ਜਾਣ ਦੇ ਹੁਕਮ ਦਿੱਤੇ ਹਨ ਯਾਨੀ ਉਨ੍ਹਾਂ ਨੂੰ ਮਿੱਥੇ ਸਮੇਂ ਤੱਕ ਹੀ ਡਿਊਟੀ ਦੇਣੀ ਪਏਗੀ।
ਵਧੀਕ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਪੱਤਰ ਜਾਰੀ ਕਰਕੇ ਅੱਜ ਦਫ਼ਤਰ ਮੁਖੀਆਂ ਨੂੰ ਇਹ ਹੁਕਮ ਦਿੱਤੇ ਹਨ। ਏਡੀਜੀਪੀ ਪੰਜਾਬ ਵੱਲੋਂ ਸਮੂਹ ਦਫ਼ਤਰ ਮੁਖੀਆਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਪੁਲਿਸ ਮੁਲਾਜ਼ਮਾਂ ਕੋਲੋਂ ਮਿੱਥੇ ਸਮੇਂ ਮੁਤਾਬਕ ਹੀ ਡਿਊਟੀ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਇਸ ਪੱਤਰ ਵਿੱਚ ਪੁਲਿਸ ਮੁਲਾਜ਼ਮਾਂ ਕੋਲੋਂ ਵਾਧੂ ਡਿਊਟੀ ਨਾ ਲੈਣ ਲਈ ਕਿਹਾ ਹੈ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਸਿਰਫ਼ ਐਮਰਜੈਂਸੀ ਹਾਲਾਤ ਵਿੱਚ ਹੀ ਪੁਲਿਸ ਮੁਲਾਜ਼ਮਾਂ ਕੋਲੋਂ ਵਾਧੂ ਡਿਊਟੀ ਲਈ ਜਾਵੇ। ਐਮਰਜੈਂਸੀ ਹਾਲਾਤ ਨੂੰ ਛੱਡ ਕੇ ਬਾਕੀ ਸਮੇਂ ਮਿੱਥੇ ਸਮੇਂ ਮੁਤਾਬਕ ਡਿਊਟੀ ਲਏ ਜਾਣ ਨੂੰ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਸਿੱਖਾਂ ਨੂੰ ਫਲਾਈਟ ‘ਚ ਕਿਰਪਾਣ ਦੀ ਇਜਾਜ਼ਤ ਦੇਣ ਖਿਲਾਫ ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ
ਉਨ੍ਹਾਂ ਕਿਹਾ ਕਿ ਤੈਅ ਸਮੇਂ ਤੋਂ ਵੱਧ ਡਿਊਟੀ ਲਏ ਜਾਣਾ ਬਿਲਕੁਲ ਗਲਤ ਗੱਲ ਹੈ। ਡਿਊਟੀ ਸਬੰਧੀ ਹੁਕਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: