ਜਾਪਾਨ ਦੇ ਹੋੱਕਾਇਡੋ (Hokkaido) ਇਲਾਕੇ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਜੀਵ ਵਿਗਿਆਨ ਸਰਵੇਖਣ ਅਤੇ ਜਾਪਾਨ ਮੌਸਮ ਵਿਗਿਆਨ ਏਜੰਸੀ ਦਾ ਕਹਿਣਾ ਹੈ ਕਿ ਉੱਤਰੀ ਜਾਪਾਨ ਦੇ ਹੋਕਾਈਡੋ ਵਿੱਚ ਸ਼ਨੀਵਾਰ ਰਾਤ ਨੂੰ 6.1 ਤੀਬਰਤਾ ਦਾ ਭੂਚਾਲ ਆਇਆ।
ਭੂਚਾਲ ਦੇ ਝਟਕੇ ਤੱਟਵਰਤੀ ਸ਼ਹਿਰਾਂ ਕੁਸ਼ੀਰੋ ਅਤੇ ਨੇਮੁਰੋ ਤੱਕ ਮਹਿਸੂਸ ਕੀਤੇ ਗਏ। ਫਿਲਹਾਲ ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਫਿਲਹਾਲ ਜਾਪਾਨ ਦੇ ਸਥਾਨਕ ਮੀਡੀਆ ਨੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਜਾਰੀ ਨਹੀਂ ਕੀਤੀ ਹੈ। ਪਰ ਇਸ ਭੂਚਾਲ ਨਾ ਲੋਕ ਸਹਿਮ ਗਏ ਹਨ।
USGS ਦੀ ਰਿਪੋਰਟ ਮੁਤਾਬਕ ਭੂਚਾਲ ਰਾਤ 10.27 ਵਜੇ (1327 GMT) ਲਗਭਗ 43 ਕਿਲੋਮੀਟਰ (27 ਮੀਲ) ਦੀ ਡੂੰਘਾਈ ‘ਤੇ ਆਇਆ। ਜਨਤਕ ਪ੍ਰਸਾਰਕ NHK ‘ਤੇ ਜਾਣਕਾਰੀ ਦਿੰਦੇ ਹੋਏ, ਇੱਕ ਮਾਹਰ ਨੇ ਸਥਾਨਕ ਨੂੰ ਨਿਵਾਸੀਆਂ ਨੂੰ ਦੱਸਿਆ ਕਰੀਬ ਇੱਕ ਹਫਤੇ ਤੱਕ ਭੂਚਾਲ ਦੇ ਝਟਕਿਆਂ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।
ਜਪਾਨ ਵਿੱਚ ਭੂਚਾਲ ਆਮ ਹਨ। ਇਸਦੇ ਕਾਰਨ ਦੇਸ਼ ਵਿੱਚ ਸਖ਼ਤ ਇਮਾਰਤੀ ਨਿਯਮ ਹਨ ਜੋ ਇਹ ਯਕੀਨੀ ਬਣਾਉਣ ਲਈ ਹਨ ਕਿ ਇਮਾਰਤਾਂ ਸ਼ਕਤੀਸ਼ਾਲੀ ਭੁਚਾਲਾਂ ਦਾ ਸਾਹਮਣਾ ਕਰ ਸਕਦੀਆਂ ਹਨ। ਇੰਨਾ ਹੀ ਨਹੀਂ, ਵੱਡੇ ਝਟਕੇ ਦੀ ਤਿਆਰੀ ਲਈ ਐਮਰਜੈਂਸੀ ਡ੍ਰਿਲਜ਼ ਵੀ ਨਿਯਮਿਤ ਤੌਰ ‘ਤੇ ਕਰਵਾਈਆਂ ਜਾਂਦੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 20 ਫਰਵਰੀ ਨੂੰ ਵੀ ਜਾਪਾਨ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਹਾਲਾਂਕਿ ਇਸ ਦੀ ਤੀਬਰਤਾ ਬਹੁਤ ਘੱਟ ਸੀ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.3 ਮਾਪੀ ਗਈ। ਜਾਣਕਾਰੀ ਮੁਤਾਬਕ ਭੂਚਾਲ ਦੇ ਝਟਕੇ ਓਬਿਹਿਰੋ ਤੋਂ 9 ਕਿਲੋਮੀਟਰ ਪੱਛਮ ਅਤੇ ਕੁਸ਼ੀਰੋ ਤੋਂ 104 ਕਿਲੋਮੀਟਰ ਦੱਖਣ-ਪੱਛਮ ਵਿਚ ਮਹਿਸੂਸ ਕੀਤੇ ਗਏ।
ਇੱਥੇ ਦੱਸ ਦੇਈਏ ਕਿ ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਤਾਜ਼ਾ ਰਿਪੋਰਟ ਮੁਤਾਬਕ ਹੁਣ ਤੱਕ ਇਸ ਤ੍ਰਾਸਦੀ ਵਿੱਚ 50,000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤਬਾਹੀ ‘ਚ ਹੁਣ ਤੱਕ ਹਜ਼ਾਰਾਂ ਲੋਕ ਜ਼ਖਮੀ ਹੋ ਚੁੱਕੇ ਹਨ। ਬਚਾਅ ਟੀਮ ਨੇ ਹੁਣ ਤੱਕ ਕਈ ਲੋਕਾਂ ਨੂੰ ਮਲਬੇ ‘ਚੋਂ ਬਾਹਰ ਕੱਢ ਲਿਆ ਹੈ। ਰਾਇਟਰਜ਼ ਦੇ ਅਨੁਸਾਰ, ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ (ਏਐਫਏਡੀ) ਦਾ ਕਹਿਣਾ ਹੈ ਕਿ ਸੀਰੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 5,914 ਹੋ ਗਈ ਹੈ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗੰਥ ਸਾਹਿਬ ਨੂੰ ਥਾਣੇ ਤੱਕ ਲਿਜਾਣ ਦੇ ਮਾਮਲੇ ‘ਚ ਸਬ-ਕਮੇਟੀ ਦਾ ਗਠਨ, 5 ਪਿਆਰੇ ਲੈਣਗੇ ਫੈਸਲਾ
ਉਥੇ ਹੀ ਅੱਜ 25 ਫਿਰ ਤੁਰਕੀਏ ਵਿੱਚ ਫਿਰ 5.5 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਕੱਲ੍ਹ ਯਾਨੀ ਸ਼ੁੱਕਰਵਾਰ 24 ਫਰਵਰੀ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਵੀ ਭੂਚਾਲ ਦੇ ਝਟਕੇ ਸਵੇਰੇ 6 ਵਜੇ ਦੇ ਕਰੀਬ ਮਹਿਸੂਸ ਕੀਤੇ ਗਏ। ਰਿਕਟਲ ਸਕੇਲ ‘ਤੇ ਭੂਚਾਲ ਦੀ ਤੀਬਰਤਾ 3.9 ਮਾਪੀ ਗਈ ਸੀ।
ਦੂਜੇ ਪਾਸੇ ਨੈਸ਼ਨਲ ਜਿਓਫਿਜ਼ਿਕਲ ਰਿਸਰਚ ਇੰਸਟੀਚਿਊਟ ਦੇ ਵਿਗਿਆਨੀਆਂ ਮੁਤਾਬਕ ਉਤਰਾਖੰਡ ‘ਤੇ ਵੱਡੇ ਭੂਚਾਲ ਆਉਣ ਦਾ ਖਤਰਾ ਮੰਡਰਾ ਰਿਹਾ ਹੈ। ਹਾਲਾਂਕਿ ਇਹ ਕਦੋਂ ਆਏਗਾ ਇਹ ਸਪੱਸ਼ਟ ਨਹੀਂ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਦੁਨੀਆ ਵਿੱਚ ਅਜਿਹੀ ਅਜੇ ਕੋਈ ਟੈਕਨਾਲੋਜੀ ਨਹੀਂ ਹੈ ਜੋ ਇਹ ਦੱਸ ਸਕੇ ਕਿ ਭੂਚਾਲ ਕਿਸ ਤੈਅ ਸਮੇਂ ‘ਤੇ ਆਏਗਾ।
ਵੀਡੀਓ ਲਈ ਕਲਿੱਕ ਕਰੋ -: