ਭਾਰਤ ਚੋਣ ਕਮਿਸ਼ਨ ਨੇ ਜਲੰਧਰ ਸੰਸਦੀ ਸੀਟ ‘ਤੇ ਉਪ ਚੋਣਾਂ ਕਰਾਉਣ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਅਧਿਸੂਚਨਾ 13 ਅਪ੍ਰੈਲ 2023 ਨੂੰ ਜਾਰੀ ਕੀਤੀ ਜਾਵੇਗੀ ਜਦੋਂ ਕਿ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 20 ਅਪ੍ਰੈਲ 2023 ਹੈ।
ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ 21 ਅਪ੍ਰੈਲ 2023 ਨੂੰ ਹੋਵੇਗੀ ਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਰੀਕ 24 ਅਪ੍ਰੈਲ 2023 ਹੈ। ਵੋਟਿੰਗ 10 ਮਈ 2023 ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਤੇ ਗਿਣਤੀ 13 ਮਈ 2023 ਸ਼ਨੀਵਾਰ ਨੂੰਹੋਵੇਗੀ। ਸੀਈਓ ਨੇ ਕਿਹਾ ਕਿ ਚੋਣ ਪ੍ਰਕਿਰਿਆ 15 ਮਈ 2023 ਨੂੰ ਪੂਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਠਿੰਡਾ ਮਿਲਟਰੀ ਕੈਂਪ ਫਾਇਰਿੰਗ ਮਾਮਲੇ ‘ਚ SHO ਗੁਰਦੀਪ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ
ਵੇਰਵਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਾਮਜ਼ਦੀਗ ਪੱਤਰ 13 ਅਪ੍ਰੈਲ 2023 ਤੋਂ 20 ਅਪ੍ਰੈਲ 2023 ਤੱਕ ਜਨਤਕ ਛੁੱਟੀ ਤੋਂ ਇਲਾਵਾ ਕਿਸੇ ਵੀ ਦਿਨ ਸਵੇਰੇ 11 ਵਜੇ ਤੋਂ ਦੁਪਿਹਰ 3 ਵਜੇ ਦੇ ਵਿਚ ਰਿਟਰਿਨੰਗ ਅਫਸਰ ਕੋਲ ਪੇਸ਼ ਕੀਤੇ ਜਾਣੇ ਹਨ। ਉੁਨ੍ਹਾਂ ਅੱਗੇ ਕਿਹਾ ਕਿ 4 ਜਲੰਧਰ ਐੱਸਸੀ ਸੰਸਦੀ ਖੇਤਰ ਜ਼ਿਮਨੀ ਚੋਣ ਲਈ ਫਾਰਮ 2ਏ ਵਿਚ ਨਾਮਜ਼ਦਗੀ ਪੱਤਰ ਭਰੇ ਜਾਣੇ ਹਨ। ਖਾਲੀ ਪੱਤਰ ਰਿਟਰਨਿੰਗ ਅਧਿਕਾਰੀ ਕੋਲ ਉਪਲਬਧ ਹਨ। ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕੀਤੇ ਜਾਣਗੇ ਬਸ਼ਰਤੇ ਉਹ ਨਿਰਧਾਰਤ ਫਾਰਮੈਟ ਵਿੱਚ ਹੋਣ।
ਵੀਡੀਓ ਲਈ ਕਲਿੱਕ ਕਰੋ :