ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਹੁਣ ਈ.ਡੀ. ਦੇ ਚੁੰਗਲ ਵਿਚ ਫਸੇ ਜਾਪਦੇ ਹਨ। ED ਨੇ ਪੰਜਾਬ ਵਿਜੀਲੈਂਸ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਓ.ਪੀ. ਸੋਨੀ ਵਿਰੁੱਧ ਕੀਤੀ ਗਈ ਕਾਰਵਾਈ ਦੀ ਰਿਪੋਰਟ ਮੰਗੀ ਗਈ ਹੈ ਅਤੇ ਸਬੰਧਤ ਦਸਤਾਵੇਜ਼ ਵੀ ਜਲਦੀ ਦੇਣ ਲਈ ਕਿਹਾ ਗਿਆ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਈ.ਡੀ. ਨੇ ਓ.ਪੀ. ਸੋਨੀ ਖਿਲਾਫ ਐਫ.ਆਈ.ਆਰ ਕੀਤੀ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ, ਈ.ਡੀ. ਨੇ ਓ.ਪੀ. ਸੋਨੀ ਸ਼ਿਕੰਜੇ ਵਿਚ ਲਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਵੱਲੋਂ ਜੁਲਾਈ ਮਹੀਨੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਲਾਏ ਗਏ ਸਨ, ਜਿਸ ਕਾਰਨ ਪੰਜਾਬ ਵਿਜੀਲੈਂਸ ਬਿਊਰੋ ਨੇ ਓ.ਪੀ. ਸੋਨੀ ‘ਤੇ ਸ਼ਿਕੰਜਾ ਕੱਸਿਆ ਗਿਆ ਅਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਵਿਜੀਲੈਂਸ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ 9 ਜਾਇਦਾਦਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਚੱਲਦੀ ਟ੍ਰੇਨ ‘ਚੋਂ ਔਰਤ ਨੂੰ ਦਿੱਤਾ ਧੱਕਾ, ਲੇਡੀਜ਼ ਡੱਬੇ ‘ਚ ਪਹਿਲਾਂ ਛੇੜਖਾਨੀ ਦੀ ਕੋਸ਼ਿਸ਼, ਖੋਹੇ ਪੈਸੇ
ਜਾਂਚ ਦੌਰਾਨ ਪਤਾ ਲੱਗਾ ਕਿ ਓ.ਪੀ. ਸੋਨੀ ਨੇ 2017 ‘ਚ ਇਕ ਘਰ ਖਰੀਦਿਆ ਸੀ, ਜਿਸ ਦੀ ਕੀਮਤ 1.25 ਕਰੋੜ ਰੁਪਏ ਦੱਸੀ ਗਈ ਸੀ। ਇਸ ਤੋਂ ਇਲਾਵਾ 2019 ‘ਚ ਉਨ੍ਹਾਂ ਨੇ ਆਪਣੇ ਅਤੇ ਆਪਣੀ ਪਤਨੀ ਦੇ ਨਾਂ ‘ਤੇ ਜਾਇਦਾਦ ਖਰੀਦੀ ਸੀ। ਆਪਣੇ ਬੇਟੇ ਰਾਘਵ ਦੇ ਨਾਂ ‘ਤੇ ਇਕ ਪ੍ਰਾਪਰਟੀ ਬਣਾਈ ਸੀ, ਜਿਸ ‘ਤੇ 4 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ ਸਨ। ਉਕਤ ਮਾਮਲੇ ਕਾਰਨ ਵਿਜੀਲੈਂਸ ਦੇ ਓ.ਪੀ. ਸੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਓ.ਪੀ. ਸੋਨੀ ਪਹਿਲਾਂ ਕੈਪਟਨ ਅਮਰਿੰਦਰ ਅਤੇ ਫਿਰ ਚਰਨਜੀਤ ਸਿੰਘ ਚੰਨੀ ਦੇ ਅਧੀਨ ਪੰਜਾਬ ਦੇ ਉਪ ਮੁੱਖ ਮੰਤਰੀ ਸਨ।
ਵੀਡੀਓ ਲਈ ਕਲਿੱਕ ਕਰੋ -: