ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੇ ਘਰ ‘ਤੇ ਈਡੀ ਨੇ ਛਾਪਾ ਮਾਰਿਆ। 4 ਘੰਟਿਆਂ ਤੱਕ ਛਾਪੇਮਾਰੀ ਕੀਤੀ ਗਈ। ਇਬਰਾਹਿਮ ਦੇ 10 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ, ਇਨ੍ਹਾਂ ਵਿੱਚੋਂ 9 ਮੁੰਬਈ ਦੇ ਟਿਕਾਣੇ ਅਤੇ 1 ਠਾਣੇ ਦੇ ਟਿਕਾਣੇ ਹਨ।
ਈਡੀ ਵੱਲੋਂ ਇਹ ਕਾਰਵਾਈ ਐਨਆਈਏ ਵੱਲੋਂ ਦਰਜ ਐਫਆਈਆਰ ਅਤੇ ਖ਼ੁਫ਼ੀਆ ਵਿਭਾਗ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਇਹ ਛਾਪੇ ਮਨੀ ਲਾਂਡਰਿੰਗ ਅਤੇ ਹਵਾਲਾ ਮਾਮਲਿਆਂ ਸਬੰਧੀ ਪੀਐਮਐਲਏ ਕਾਨੂੰਨਾਂ ਤਹਿਤ ਮਾਰੇ ਗਏ ਹਨ। ਇਨ੍ਹਾਂ ਛਾਪਿਆਂ ਵਿੱਚ ਡੀ ਕੰਪਨੀ ਨਾਲ ਮਹਾਰਾਸ਼ਟਰ ਦੇ ਇੱਕ ਵੱਡੇ ਨੇਤਾ ਦੇ ਸਬੰਧਾਂ ਬਾਰੇ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਛਾਪਿਆਂ ਵਿੱਚ ਗੈਂਗਸਟਰ ਛੋਟਾ ਸ਼ਕੀਲ ਦੇ ਰਿਸ਼ਤੇਦਾਰ ਸਲੀਮ ਫਰੂਟ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਅੱਜ ਮੁੰਬਈ ਵਿੱਚ ਇਨ੍ਹਾਂ ਛਾਪਿਆਂ ਬਾਰੇ ਜਦੋਂ ਪੱਤਰਕਾਰਾਂ ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਪੁੱਛਿਆ ਤਾਂ ਸੰਜੇ ਰਾਉਤ ਨੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ, ਇਸ ਲਈ ਉਹ ਕੁਝ ਨਹੀਂ ਕਹਿਣਗੇ। ਪਰ ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਆਗੂਆਂ ਦੇ ਨਾਂ ਸਾਹਮਣੇ ਆਉਣਗੇ ਜਾਂ ਉਨ੍ਹਾਂ ਦੇ ਨਾਂ ਘੁਸੇੜੇ ਜਾਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ।
ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੇ ਘਰ ਛਾਪੇਮਾਰੀ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਭਰਾ ਇਕਬਾਲ ਕਾਸਕਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਸਮੇਂ ਇਕਬਾਲ ਕਾਸਕਰ ਤਲੋਜਾ ਜੇਲ੍ਹ ਵਿੱਚ ਹੈ। 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ‘ਚ ਅਬੂ ਬਕਰ ਦੇ 29 ਸਾਲ ਫਰਾਰ ਰਹਿਣ ਤੋਂ ਬਾਅਦ ਈਡੀ ਦੀਆਂ ਕਾਰਵਾਈਆਂ ‘ਚ ਤੇਜ਼ੀ ਆਈ ਹੈ। ਅਬੂ ਬਕਾਰ ਨੂੰ ਇਸ ਮਹੀਨੇ ਦੀ ਸ਼ੁਰੂਆਤ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਅਬੂ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਅੰਡਰਵਰਲਡ ਡਾਨ ਦਾਊਦ ਇਬਰਾਹਿਮ 1980 ਦੇ ਦਹਾਕੇ ‘ਚ ਭਾਰਤ ਤੋਂ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਹ ਕੁਝ ਸਾਲ ਦੁਬਈ ‘ਚ ਰਿਹਾ ਅਤੇ ਫਿਰ ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਪੌਸ਼ ਇਲਾਕੇ ‘ਚ ਸ਼ਿਫਟ ਹੋ ਗਿਆ। ਪਰ ਉਥੇ ਬੈਠ ਕੇ ਉਹ ਆਪਣੇ ਕੁਰਕਿਆਂ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਭਾਰਤ ਵਿੱਚ ਡੀ ਕੰਪਨੀ ਦਾ ਕਾਰੋਬਾਰ ਚਲਾ ਰਿਹਾ ਹੈ।