ਗੁਜਰਾਤ ਵਿਧਾਨ ਸਭਾ ਚੋਣਾਂ 2022 ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ, ਹੁਣ ਸਾਰੀਆਂ ਪਾਰਟੀਆਂ ਲੁਭਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਗਈਆਂ ਹਨ। ਕਾਂਗਰਸ ਨੇ ਆਪਣੇ ਜਨਤਕ ਮੈਨੀਫੈਸਟੋ ਰਾਹੀਂ ਵਾਅਦਿਆਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ, ਜੋ ਰਾਹੁਲ ਗਾਂਧੀ ਦੇ ਅੱਠ ਵਾਅਦਿਆਂ ਨੂੰ ਕੇਂਦਰ ਵਿੱਚ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਹੈ। ਜਿਵੇਂ 500 ਰੁਪਏ ਸਿਲੰਡਰ ਅਤੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਨਾਲ-ਨਾਲ ਕਰਜ਼ਾ ਮੁਆਫ਼ੀ, ਮੁਫ਼ਤ ਇਲਾਜ ਵਰਗੇ ਐਲਾਨ ਕੀਤੇ ਹਨ।
ਗੁਜਰਾਤ ਲਈ ਕਾਂਗਰਸ ਦੇ ਮੈਨੀਫੈਸਟੋ ਵਿੱਚ 12 ਵਾਅਦੇ ਕੀਤੇ ਗਏ ਹਨ
1)- 10 ਲੱਖ ਨੌਕਰੀਆਂ (ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ)।
2)- ਕਿਸਾਨਾਂ ਨੂੰ 10 ਘੰਟੇ ਮੁਫ਼ਤ ਬਿਜਲੀ ਦਿੱਤੀ ਜਾਵੇਗੀ।
3)- ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।
4)- ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਫਾਸਟ ਟਰੈਕ ਅਦਾਲਤਾਂ
5)- ਗੁਜਰਾਤ ਦੇ ਬੱਚਿਆਂ ਲਈ ਮਿਲਟਰੀ ਅਕੈਡਮੀ ਬਣਾਈ ਜਾਵੇਗੀ।
6)- 300 ਯੂਨਿਟ ਤੱਕ ਮੁਫਤ ਬਿਜਲੀ।
7)- LPG ਸਿਲੰਡਰ ਸਿਰਫ 500 ‘ਚ ਮਿਲੇਗਾ।
8) ਸਿੱਖਿਆ ਅਤੇ ਸਿਹਤ ਦਾ ਵਪਾਰੀਕਰਨ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ।
9)- ਗੁਜਰਾਤ ਦੇ ਹਰ ਨਾਗਰਿਕ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ।
10)- ਅਪੰਗ, ਵਿਧਵਾ, ਲੋੜਵੰਦ ਔਰਤਾਂ ਨੂੰ 2000 ਰੁਪਏ ਦਿੱਤੇ ਜਾਣਗੇ।
11)- ਸਾਰੇ ਕਿਸਾਨਾਂ ਦਾ 3 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।
12)- ਕਿਸਾਨਾਂ ਦੇ ਸਾਰੇ ਬਕਾਇਆ ਬਿਜਲੀ ਬਿੱਲ ਮਾਫ਼ ਕੀਤੇ ਜਾਣਗੇ।
ਇਹ ਵੀ ਪੜ੍ਹੋ : ਸੂਰੀ ਕਤਲ ਕਾਂਡ ਦਾ ਦੋਸ਼ੀ ਸੰਦੀਪ ਸਿੰਘ ਭਾਰੀ ਸੁਰੱਖਿਆ ਹੇਠ ਅਦਾਲਤ ‘ਚ ਪੇਸ਼, ਮਿਲਿਆ ਤਿੰਨ ਦਿਨ ਦਾ ਰਿਮਾਂਡ
ਦੱਸ ਦੇਈਏ ਕਿ ਸੂਬੇ ਦੀਆਂ ਸਾਰੀਆਂ 182 ਸੀਟਾਂ ਲਈ ਅਗਲੇ ਮਹੀਨੇ ਦੋ ਪੜਾਵਾਂ ਵਿੱਚ 1 ਦਸੰਬਰ ਅਤੇ 4 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: