ਪੰਜਾਬ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਤੋਂ ਬਾਅਦ, PSPCL ਨੇ ਬਿਜਲੀ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਘਰੇਲੂ ਬਿਜਲੀ 12 ਪੈਸੇ ਪ੍ਰਤੀ ਕਿਲੋਵਾਟ ਅਤੇ ਉਦਯੋਗਿਕ ਬਿਜਲੀ 13 ਪੈਸੇ ਮਹਿੰਗੀ ਹੋਵੇਗੀ।
ਸੂਬੇ ਭਰ ਵਿੱਚ ਪ੍ਰਤੀ ਯੂਨਿਟ ਫੀਸ ਵਿੱਚ 12-13 ਪੈਸੇ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਾਵਰਕੌਮ ਨੇ ਲਾਗਤ ਵਸੂਲੀ ਲਈ ਫਾਈਲ ਪੰਜਾਬ ਸਰਕਾਰ ਨੂੰ ਭੇਜੀ ਸੀ, ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਦਰਾਂ ‘ਚ ਵਾਧੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਜਲਦ ਹੀ ਸਰਕੂਲਰ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : STF ਦੀ ਵੱਡੀ ਕਾਰਵਾਈ, ਜੇਲ੍ਹ ‘ਚ ਮੋਬਾਈਲ ਪਹੁੰਚਾਉਣ ਵਾਲੇ ਡਿਪਟੀ ਸੁਪਰਡੈਂਟ ‘ਤੇ ਮਾਮਲਾ ਦਰਜ
ਘਰੇਲੂ ਤੇ ਉਦਯੋਗ ‘ਤੇ ਵੱਖ-ਵੱਖ ਦਰਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚ ਘਰੇਲੂ ਖਪਤਕਾਰ ਲਈ 12 ਪੈਸੇ ਪ੍ਰਤੀ ਕਿਲੋਵਾਟ ਤੇ ਉਦਯੋਗਿਕ ਲਈ 13 ਪੈਸੇ ਕੇ.ਵੀ.ਐੱਚ. ਦਾ ਵਾਧਾ ਕੀਤਾ ਜਾਏਗਾ। ਗਰਮੀ ਦੇ ਮੌਸਮ ਵਿੱਚ ਬਿਨਾਂ ਰੁਕਾਵਟ ਸਪਲਾਈ ਲਈ ਪਾਵਰਕਾਮ ਨੇ ਮਹਿੰਗੀ ਬਿਜਲੀ ਤੇ ਕੋਲਾ ਖਰੀਦਿਆ ਸੀ। ਇਸ ਨਾਲ ਪਾਰਵਰਕਾਮ ‘ਤੇ ਮਾਲੀ ਬੋਝ ਵਧ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: