ਆਦਮਪੁਰ ਵਿੱਚ ਪਿੰਡ ਧੋਗੜੀ ਵਿਖੇ ਛੱਪੜਨੁਮਾ ਤਲਾਬ ਵਿਚ ਡੁੱਬਣ ਨਾਲ ਗਿਆਰਾਂ ਸਾਲਾਂ ਬੱਚੇ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚਾ ਸਕੂਲੋਂ ਆਉਣ ਵਾਪਿਸ ਆਉਣ ‘ਤੇ ਘਰ ਸਕੂਲ ਵਾਲਾ ਬਸਤਾ ਰੱਖ ਕੇ ਕਰੀਬ 2 ਦੋ ਵਜੇ ਬਾਹਰ ਗਿਆ ਸੀ।
ਮ੍ਰਿਤਕ ਬੱਚੇ ਦੀ ਮਾਤਾ ਅਨੀਤਾ ਅਤੇ ਪਿਤਾ ਬਲਜੀਤ ਸਿੰਘ ਵਾਸੀ ਪਿੰਡ ਧੋਗੜੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸ਼ਨਦੀਪ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਅਤੇ ਉਹ ਬੀਤੇ ਦਿਨ ਕਰੀਬ ਦੋ ਵਜੇ ਘਰ ਆਇਆ ਅਤੇ ਸਕੂਲ ਵਾਲਾ ਬਸਤਾ ਰੱਖ ਕੇ ਘਰੋਂ ਬਾਹਰ ਚਲਾ ਗਿਆ। ਜੋਂ ਉਹ ਸ਼ਾਮ ਤੱਕ ਆਪਣੇ ਘਰ ਵਾਪਸ ਨਹੀਂ ਪਰਤਿਆ, ਤਾਂ ਅਸੀਂ ਪਿੰਡ ਵਿੱਚ ਉਸ ਦੀ ਕਾਫੀ ਭਾਲ ਕੀਤੀ। ਜਦੋਂ ਜਸ਼ਨਦੀਪ ਬਾਰੇ ਨਾ ਪਤਾ ਲੱਗਾ ਤਾਂ ਮਾਪਿਆਂ ਨੇ ਜੰਡੂਸਿੰਘਾ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ।
ਜਸ਼ਨਦੀਪ ਦੇ ਪਿਤਾ ਬਲਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ ਸੱਤ ਵਜੇ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਪਿੰਡ ਦੇ ਛੱਪੜ ਨੁਮਾ ਤਲਾਬ ਵਿੱਚ ਪਈ ਹੈ। ਉਨ੍ਹਾਂ ਇਸ ਬਾਰੇ ਤੁਰੰਤ ਜੰਡੂਸਿੰਘਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਵਾਲੀ ਥਾਂ ‘ਤੇ ਮੌਕਾ ਦੇਖਣ ਲਈ ਡੀ.ਐਸ.ਪੀ ਹਲਕਾ ਆਦਮਪੁਰ ਸਰਬਜੀਤ ਸਿੰਘ ਰਾਏ, ਐਸ.ਐਚ.ਓ ਆਦਮਪੁਰ ਰਾਜੀਵ ਕੁਮਾਰ ਅਤੇ ਹੋਰ ਮੁਲਾਜ਼ਮ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਆਸ਼ੂ ਦੀ ਕੋਰਟ ‘ਚ ਪੇਸ਼ੀ ਅੱਜ, ਦੇਰ ਰਾਤ ਵਿਗੜੀ ਤਬੀਅਤ, ਵਿਜੀਲੈਂਸ ਦੀ ਜਾਂਚ ‘ਚ ਹੋਏ ਵੱਡੇ ਖੁਲਾਸੇ
ਐੱਸ.ਐੱਚ.ਓ. ਰਾਜੀਵ ਕੁਮਾਰ ਨੇ ਦੱਸਿਆ ਜਸ਼ਨਦੀਪ ਅਤੇ ਉਸ ਦੇ ਕੁਝ ਦੋਸਤ ਤਲਾਬ ਵਿਚ ਨਹਾਉਣ ਲਈ ਆਏ ਸਨ। ਜਿਨ੍ਹਾਂ ਨੂੰ ਦੇਖ ਕੇ ਨਾਲ ਲੱਗਦੇ ਖੇਤ ਵਿੱਚ ਕੰਮ ਕਰਦੇ ਕਿਸਾਨ ਨੇ ਬੱਚਿਆਂ ਨੂੰ ਆਵਾਜ਼ ਮਾਰੀ ਕਿ ਤਲਾਬ ਡੂੰਘਾ ਹੈ। ਆਵਾਜ਼ ਸੁਣਦੇ ਹੀ ਕੁਝ ਬੱਚੇ ਉਥੋਂ ਚਲੇ ਗਏ ਪਰ ਜਸ਼ਨਦੀਪ ਤਲਾਬ ‘ਚ ਹੀ ਰਹਿ ਗਿਆ, ਜਿਸਦੀ ਤਲਾਬ ਵਿਚ ਡੁੱਬਣ ਨਾਲ ਮੌਤ ਹੋ ਗਈ। ਫਿਲਹਾਲ ਜੰਡੂਸਿੰਘਾ ਪੁਲੀਸ ਦੇ ਮੁਲਾਜ਼ਮਾਂ ਨੇ 174 ਦੀ ਕਾਰਵਾਈ ਕੀਤੀ ਹੈ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹੋਸਟਲ ਅੰਦਰ ਪਹੁੰਚਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: