ਏਲਨ ਮਸਕ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਪੇਸਐਕਸ ਦੀ ਸਟਾਰਲਿੰਕ ਉਪਗ੍ਰਹਿ ਬ੍ਰਾਡਬੈਂਡ ਸੇਵਾ ਯੂਕਰੇਨ ਵਿਚ ਸ਼ੁਰੂ ਹੋ ਗਈ ਹੈ। ਇਹ ਸੇਵਾ ਰੂਸੀ ਹਮਲਿਆਂ ਵਿਚ ਸੰਕਟਗ੍ਰਸਤ ਦੇਸ਼ ਯੂਕਰੇਨ ਦੀ ਰਾਜਧਾਨੀ ਕੀਵ ਦੀ ਅਪੀਲ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ।
ਯੂਕਰੇਨ ਦੇ ਡਿਜੀਟਲ ਟ੍ਰਾਂਸਫਾਰਮੇਸ਼ਨ ਮੰਤਰੀ ਮਾਇਖਾਇਲੋ ਫੇਡੋਰੋਵ ਵੱਲੋਂ ਮਸਕ ਤੋਂ ਯੂਕਰੇਨ ਨੂੰ ਸਟਾਰਲਿੰਕ ਸੇਵਾਵਾਂ ਦੇਣ ਦੀ ਅਪੀਲ ਤੋਂ ਲਗਭਗ 10 ਘੰਟੇ ਬਾਅਦ ਇਹ ਟਵੀਟ ਆਇਆ ਹੈ। ਕੁਝ ਦਿਨ ਪਹਿਲਾਂ ਹੀ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਹੈ।
ਇਸ ਤੋਂ ਪਹਿਲਾਂ ਫੇਡੋਰੋਵ ਨੇ ਮਸਕ ਨੂੰ ਟਵੀਟ ਕੀਤਾ ਸੀ ਕਿ ਜਿਥੇ ਤੁਸੀਂ ਮੰਗਲ ਗ੍ਰਹਿ ‘ਤੇ ਕਾਲੋਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਥੇ ਰੂਸ ਯੂਕਰੇਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ‘ਚ ਲੱਗਾ ਹੈ। ਜਦੋਂ ਤੁਹਾਡੇ ਰਾਕੇਟ ਪੁਲਾੜ ਵਿਚ ਸਫਲਾਤਪੂਰਵਕ ਕਦਮ ਰੱਖ ਰਹੇ ਹਨ, ਉਦੋਂ ਰੂਸੀ ਰਾਕੇਟ ਯੂਕਰੇਨੀ ਨਾਗਰਿਕਾਂ ‘ਤੇ ਹਮਲਾ ਕਰ ਰਹੇ ਹਨ। ਅਸੀਂ ਤੁਹਾਡੇ ਤੋਂ ਯੂਕਰੇਨ ਨੂੰ ਸਟਾਰਲਿੰਕ ਸਟੇਸ਼ਨ ਪ੍ਰਦਾਨ ਕਰਨ ਦੀ ਅਪੀਲ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਅਮਰੀਕਾ ਤੋਂ ਬਾਅਦ ਜਰਮਨੀ ਵੀ ਯੂਕਰੇਨ ਨੂੰ ਭੇਜੇਗਾ ਹਥਿਆਰ, ਰੂਸੀ ਜਹਾਜ਼ਾਂ ਲਈ ਬੰਦ ਕਰੇਗਾ ਹਵਾਈ ਖੇਤਰ
ਉਨ੍ਹਾਂ ਨੇ ਮਸਕ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਮਝਦਾਰ ਰੂਸੀ ਨਾਗਰਿਕਾਂ ਨੂੰ ਆਪਣੇ ਸਰਕਾਰ ਦੇ ਹਮਲੇ ਖਿਲਾਫ ਖੜ੍ਹੇ ਹੋਣ ਲਈ ਸੰਬੋਧਨ ਕਰਨ। ਇਸ ਦਰਮਿਆਨ ਇੰਟਰਨੈਟ ਮਾਨੀਟਰ ਨੇਟਬਲਾਕਸ ਨੇ ਕਿਹਾ ਕਿ ਜਦੋਂ ਤੋਂ ਰੂਸ ਨੇ ਯੂਕਰੇਨ ‘ਤੇ ਹਮਲਾ ਸ਼ੁਰੂ ਕੀਤਾ ਹੈ। ਯੂਕਰੇਨ ਨੇ ਇੰਟਰਨੈਟ ਸੇਵਾਵਾਂ ‘ਚ ਵੱਡੀ ਰੁਕਾਵਟ ਦੇਖੀ ਹੈ। ਸਟਾਰਲਿੰਕ 2000 ਤੋਂ ਵੱਧ ਉਪਗ੍ਰਹਿਆਂ ਦਾ ਇੱਕ ਸਮੂਹ ਸੰਚਾਲਿਤ ਕਰਦਾ ਹੈ ਜਿਸ ਦਾ ਉਦੇਸ਼ ਪੂਰੇ ਗ੍ਰਹਿ ਵਿਚ ਇੰਟਰਨੈਟ ਸੇਵਾ ਨੂੰ ਪਹੁੰਚਾਉਣਾ ਹੈ।