ਅਮਰੀਕਾ ਦੀ ਟੌਪ ਸਿਲੀਕਾਨ ਵੈਲੀ ਬੈਂਕ ਦੀਵਾਲੀਆ ਹੋ ਗਈ ਹੈ। ਬੈਂਕ ‘ਤੇ ਤਾਲਾ ਲਟਕ ਗਿਆ ਹੈ। ਬੈਂਕ ਦੀ ਵਿੱਤੀ ਹਾਲਾਤ ਨੂੰ ਦੇਖਦੇ ਹੋਏ ਅਮਰੀਕੀ ਰੈਗੂਲੇਟਰੀ ਨੇ ਇਹ ਫੈਸਲਾ ਕੀਤਾ। ਬੈਂਕ ਦੇ ਬੰਦ ਹੋਣ ਦੀ ਖਬਰ ਜਿਵੇਂ ਹੀ ਫੈਲੀ, ਟਵਿੱਟਰ ਦੇ ਮਾਲਿਕ ਏਲਨ ਮਸਕ ਦਾ ਇਕ ਟਵੀਟ ਵੀ ਖੂਬ ਵਾਇਰਲ ਹੋ ਗਿਆ। ਟੇਸਲਾ ਦੇ ਮਾਲਕ ਏਲਨ ਮਸਕ ਨੇ ਬੰਦ ਹੋਏ ਇਸ ਬੈਂਕ ਨੂੰ ਖਰੀਦਣ ਵਿਚ ਦਿਲਚਸਪੀ ਦਿਖਾਈ ਹੈ।
ਰੇਜਰ ਦੇ ਸੀਈਓ ਮਿਨ ਲਿਆਂਗ ਨੇ ਟਵਿੱਟਰ ‘ਤੇ ਲਿਖਿਆ ਕਿ ਟਵਿੱਟਰ ਨੂੰ ਖਸਤਾਹਾਲ ਸਿਲਿਕਾਨ ਵੈਲੀ ਬੈਂਕ ਨੂੰ ਖਰੀਦ ਲੈਣਾ ਚਾਹੀਦਾ ਹੈ। ਇਸ ਨੂੰ ਖਰੀਦ ਕੇ ਇਸ ਨੂੰ ਡਿਜੀਟਲ ਬੈਂਕ ਬਣਾਉਣਾ ਚਾਹੀਦਾ ਹੈ ਜਿਸ ਦੇ ਜਵਾਬ ਵਿਚ ਏਲਨ ਮਸਕ ਨੇ ਲਿਖਿਆ ਕਿ ਮੈਂ ਤੁਹਾਡੇ ਇਸ ਵਿਚਾਰ ਦਾ ਸਵਾਗਤ ਕਰਦਾ ਹਾਂ ਤੇ ਮੈਂ ਇਸ ਲਈ ਓਪਨ ਹਾਂ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਅਤੇ ਇਨੋਵੇਸ਼ਨ ਨੇ ਸੈਲੀਕਾਨ ਵੈਲੀ ਬੈਂਕ ਦੀ ਵਿੱਤੀ ਹਾਲਾਤ ਨੂੰ ਦੇਖਣ ਦੇ ਬਾਅਦ ਇਸ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ। ਬੈਂਕ ਦੇ ਗਾਹਕਾਂ ਦੀ ਆਰਥਿਕ ਸੁਰੱਖਿਆ ਦੀ ਜ਼ਿੰਮੇਵਾਰੀ FDIC ਨੂੰ ਸੌਂਪੀ ਗਈ ਹੈ। ਸਿਲੀਕਾਨ ਵੈਲੀ ਬੈਂਕ ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਹੈ ਜਿਸ ਕੋਲ 210 ਅਰਬ ਡਾਲਰ ਤੋਂ ਵੱਧ ਦੀ ਜਾਇਦਾਦ ਹੈ।
ਇਹ ਵੀ ਪੜ੍ਹੋ : ਬਟਾਲਾ : ਸਾਬਕਾ ਸਾਂਸਦ ਦੇ ਪੁੱਤ ਨੇ ਨੌਜਵਾਨ ਨੂੰ ਮਾਰੀ ਗੋਲੀ, ਹਾਲਤ ਗੰਭੀਰ, ਮੁਲਜ਼ਮ ਮੌਕੇ ਤੋਂ ਫਰਾਰ
ਵਿਆਜ ਵਧਣ ਨਾਲ ਬੈਂਕ ਦੇ ਹਾਲਾਤ ਵਿਗੜਦੇ ਚਲੇ ਗਏ। ਸਿਲੀਕਾਨ ਵੈਲੀ ਬੈਂਕ ਟੈੱਕ ਕੰਪਨੀਆਂ ਤੇ ਨਵੇਂ ਵੈਂਚਰਸ ਨੂੰ ਫਾਈਨੈਂਸ਼ੀਅਲ ਸਪੋਰਟ ਦਿੰਦਾ ਹੈ। ਵਿਆਜ ਦਰ ਵਧਣ ਨਾਲ ਇਨ੍ਹਾਂ ਕੰਪਨੀਆਂ ਦੀ ਹਾਲਾਤ ਵਿਗੜਨ ਲੱਗੀ ਤੇ ਉਹ ਕਰਜ਼ ਨਹੀਂ ਚੁਕਾ ਸਕੀ ਸੀ। ਬੈਂਕ ਕਰਜੇ ਵਿਚ ਡੁੱਬਣ ਲੱਗਾ ਤੇ ਬੈਂਕ ਦੀ ਆਰਥਿਕ ਸਥਿਤੀ ਵਿਗੜਦੀ ਚਲੀ ਗਈ।
ਵੀਡੀਓ ਲਈ ਕਲਿੱਕ ਕਰੋ -: