ਖਰਚਿਆਂ ਵਿਚ ਕਟੌਤੀ ਦੀ ਕੋਸ਼ਿਸ਼ ਕਰ ਰਹੇ ਅਰਬਪਤੀ ਉਦਯੋਗਪਤੀ ਏਲਨ ਮਸਕ ਲਈ ਕਾਨੂੰਨੀ ਮੁਸ਼ਕਲਾਂ ਵਧ ਗਈਆਂ ਹਨ। ਸੈਨ ਫਰਾਂਸਿਸਕੋ ਵਿਚ ਟਵਿੱਟਰ ਦੇ ਮੁੱਖ ਦਫਤਰ ਤੇ ਬ੍ਰਿਟੇਨ ਦੇ ਏਲਨ ਮਸਕ ਦੇ ਦਫਤਰਾਂ ਦੇ ਬਕਾਇਆ ਕਿਰਾਏ ਨੂੰ ਲੈ ਕੇ ਦਫਤਰਾਂ ਦੇ ਮਾਲਕ ਅਦਾਲਤਾਂ ਦਾ ਰੁਖ਼ ਕਰ ਰਹੇ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਟਵਿੱਟਰ ਖਿਲਾਫ ਮੁਕੱਦਮਿਆਂ ਵਿਚ ਦੋਸ਼ ਲਗਾਏ ਗਏ ਹਨ ਕਿ ਸੋਸ਼ਲ ਮੀਡੀਆ ਕੰਪਨੀ ਨੇ ਆਪਣੇ ਮੁੱਖ ਦਫਤਰ ਦੇ ਕਿਰਾਏ ਦਾ ਭੁਗਤਾਨ ਨਹੀਂ ਕੀਤਾ। ਮਾਲਕ ਨੇ ਕਿਹਾ ਕਿ ਬਕਾਏ ਕਿਰਾਏ ਦੇ ਮੁੱਦੇ ‘ਤੇ ਉਹ ਕੰਪਨੀ ਨੂੰ ਅਦਾਲਤ ਵਿਚ ਘਸੀਟ ਰਹੇ ਹਨ।
ਪਿਛਲੇ ਸਾਲ ਟਵਿੱਟਰ ਨੂੰ ਖਰੀਦਣ ਲਈ ਹੋਏ 44 ਅਰਬ ਡਾਲਰ ਦੇ ਸੌਦੇ ਦੇ ਬਾਅਦ ਤੋਂ ਮਸਕ ਖਰਚਿਆਂ ਵਿਚ ਵੱਡੀ ਪੈਮਾਨੇ ‘ਤੇ ਕਟੌਤੀ ਕਰ ਰਹੇ ਹਨ। ਸੈਨ ਫਰਾਂਸਿਸਕੋ ਸਥਿਤ ਦਫਤਰ ਦਾ ਕਿਰਾਇਆ ਨਾ ਚੁਕਾਉਣ ਦੇ ਮਾਮਲਾ ਪਹਿਲਾਂ ਹੀ ਅਦਾਲਤ ਵਿਚ ਜਾ ਚੁੱਕਾ ਹੈ। ਇਸ ਤੋਂ ਇਲਾਵਾ ਟੇਸਲਾ ਦੇ ਡਾਇਰੈਕਟਰਾਂ ਵਲੋਂ ਦਰਜ ਇਕ ਹੋਰ ਮਾਮਲੇ ਵਿਚ ਪੇਸ਼ੀ ਲਈ ਮਸਕ ਨੂੰ ਹੁਣੇ ਜਿਹੇ ਕਈ ਵਾਰ ਅਦਾਲਤ ਜਾਣਾ ਪਿਾਆ ਹੈ।
ਏਲਨ ਮਸਕ ਟੇਸਲਾ ਤੇ ਸਪੇਸਐਕਸ ਦੇ ਸੀਈਓ ਹਨ। ਉਹ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। ਫੋਬਰਸ ਮੁਤਾਬਕ ਏਲਨ ਮਸਕ ਦੀ ਕੁੱਲ ਜਾਇਦਾਦ 158.7 ਬਿਲੀਅਨ ਡਾਲਰ ਹੈ। ਇਹ ਰਕਮ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਡੀਜੀਪੀ ਤੋਂ ਵੀ ਵਧ ਹੈ। ਏਲਨ ਮਸਕ ਨੇ ਇਲੈਕਟ੍ਰਿਕ ਕਾਰ ਨਿਰਮਾਤਾ ਟੇਸਲਾ, ਰਾਕੇਟ ਨਿਰਮਾਤਾ ਸਪੇਸਐਕਸ ਤੇ ਟਨਲਿੰਗ ਸਟਾਰਟਅੱਪ ਬੋਰਿੰਗ ਕੰਪਨੀ ਸਣੇ 6 ਕੰਪਨੀਆਂ ਦੀ ਸਥਾਪਨਾ ਕੀਤੀ ਹੈ। ਸਪੇਸਐਕਸ 2002 ਇਕ ਸਪੇਸ ਕੰਪਨੀ ਹੈ। ਮਈ 2022 ਵਿਚ ਇਸ ਕੰਪਨੀ ਦੀ ਮਾਰਕੀਟ ਵੈਲਿਊ 127 ਬਿਲੀਅਨ ਡਾਲਰ ਮਾਪੀ ਗਈ ਸੀ। ਕੰਪਨੀ ਨੇ ਤਿੰਨ ਸਾਲ ਵਿਚ ਆਪਣੀ ਕੀਮਤ ਨੂੰ ਚਾਰ ਗੁਣਾ ਕਰ ਲਿਆ। ਬੋਰਿੰਗ ਕੰਪਨੀ ਦੀ ਸਥਾਪਨਾ ਲੋਕਾਂ ਨੂੰ ਟ੍ਰੈਫਿਕ ਤੋਂ ਨਿਜਾਤ ਦਿਵਾਉਣ ਲਈ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: