ਅਮਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਕੈਲੀਫੋਰਨੀਆ ਇਨ੍ਹੀਂ ਦਿਨੀਂ ਬਰਫੀਲੇ ਤੂਫਾਨ ਨਾਲ ਜੂਝ ਰਿਹਾ ਹੈ। ਇਸ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਵੱਲੋਂ ਸੋਮਵਾਰ ਦੇਰ ਰਾਤ ਇਕ ਬਿਆਨ ਜਾਰੀ ਅਨੁਸਾਰ ਬਾਇਡੇਨ ਨੇ ਇਸ ਗੰਭੀਰ ਬਰਫੀਲੇ ਤੂਫਾਨ, ਹੜ੍ਹ ਤੇ ਭੁੱਖਮਰੀ ਨਾਲ ਪੈਦਾ ਹੋਈ ਐਮਰਜੈਂਸੀ ਸਥਿਤੀਆਂ ਕਾਰਨ ਕੈਲੀਫੋਰਨੀਆ ਕੈਲੀਫੋਰਨੀਆ ਲਈ ਸੰਘੀ ਸਹਾਇਤਾ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਐਮਰਜੈਂਸੀ ਘੋਸ਼ਣਾ ਹੋਮਲੈਂਡ ਸਿਕਿਉਰਿਟੀ ਅਤੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੂੰ ਸਾਰੇ ਆਫ਼ਤ ਰਾਹਤ ਯਤਨਾਂ ਦਾ ਤਾਲਮੇਲ ਕਰਨ ਲਈ ਅਧਿਕਾਰਤ ਕਰੇਗੀ।
ਇਸ ਤੋਂ ਪਹਿਲਾਂ ਕੈਲੀਫੋਨਰੀਆ ਦੇ ਰਾਜਪਾਲ ਗੇਵਿਨ ਨਿਊਜਾਮ ਨੇ 4 ਜਨਵਰੀ ਨੂੰ ਤੇਜ਼ ਬਰਫੀਲੇ ਤੂਫਾਨਾਂ ਕਾਰਨ ਪੂਰੇ ਸੂਬੇ ਲਈ ਐਮਰਜੈਂਸੀ ਦਾ ਐਲਾਨ ਕੀਤਾ ਸੀ, ਜਿਥੇ ਲਗਭਗ 4 ਕਰੋੜ ਲੋਕਾਂ ਦਾ ਘਰ ਹੈ।
ਗਵਰਨਰ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਦਸੰਬਰ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਇਥੇ ਹੜ੍ਹ ਸਣੇ ਤੂਫਾਨ ਨਾਲ ਸਬੰਧਤ ਘਟਨਾਵਾਂ ਵਿਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਪਿਛਲੇ 2 ਸਾਲਾਂ ਵਿਚ ਜੰਗਲ ਦੀ ਅੱਗ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਤੋਂ ਜ਼ਿਆਦਾ ਹੈ।
ਦੱਸ ਦੇਈਏ ਕਿ ਕੈਲੀਫੋਰਨੀਆ ਵਿਚ ਭਾਰੀ ਮੀਂਹ ਨਾਲ ਬਰਫੀਲਾ ਤੂਫਾਨ ਲਗਾਤਾਰ ਜਾਰੀ ਹੈ, ਜਿਸ ਨਾਲ ਸੂਬੇ ਭਰ ਦੇ ਕਈ ਖੇਤਰਾਂ ਵਿਚ ਹੜ੍ਹ ਆ ਗਿਆ। ਸੜਕਾਂ ਬੰਦ ਹੋ ਗਈਆਂ ਤੇ ਬਿਜਲੀ ਗੁਲ ਹੋ ਗਈ। ਦੇਸ਼ ਭਰ ਵਿਚ ਬਿਜਲੀ ਕਟੌਤੀ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਅਨੁਸਾਰ ਕੈਲੀਫੋਰਨੀਆ ਵਿਚ ਲਗਭਗ 1 ਲੱਖ ਘਰਾਂ ਤੇ ਵਪਾਰੀਆਂ ਤੱਕ ਬਿਜਲੀ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਉੱਤਰੀ ਕੈਲੀਫੋਨੀਆ ਵਿਚ 10,000 ਲੋਕ ਲਗਾਤਾਰ ਬਿਜਲੀ ਕਟੌਤੀ ਨਾਲ ਜੂਝ ਰਹੇ ਹਨ ਕਿਉਂਕਿ ਭਾਰੀ ਮੀਂਹ ਤੇ ਤੇਜ਼ ਹਵਾਵਾਂ ਨਾਲ ਇਥੇ ਬਿਜਲੀ ਦੀਆਂ ਤਾਰਾਂ ਜਗ੍ਹਾ-ਜਗ੍ਹਾ ਟੁੱਟ ਗਈਆਂ ਹਨ।