ਭਾਰਤ ਦੇ ਮਸ਼ਹੂਰ ਭਾਰਤੀ ਸੰਤੂਰ ਵਾਦਕ ਪੰਡਿਤ ਸ਼ਿਵਕੁਮਾਰ ਸ਼ਰਮਾ ਦਾ ਅੱਜ 84 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਪੰਡਿਤ ਸ਼ਿਵਕੁਮਾਰ ਸ਼ਰਮਾ ਦੇ ਦਿਹਾਂਤ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਚਾਹੁਣ ਵਾਲਿਆਂ ਨਾਲ ਹਮਦਰਦੀ ਪ੍ਰਗਟਾਈ।
ਪੀ.ਐੱਮ. ਮੋਦੀ ਨੇ ਪੰਡਿਤ ਸ਼ਿਵਕੁਮਾਰ ਸ਼ਰਮਾ ਦੇ ਦਿਹਾਂਤ ਨੂੰ ਸੱਭਿਆਚਾਰਕ ਦੁਨੀਆ ਲਈ ਵੱਡਾ ਘਾਟਾ ਦੱਸਿਆ। ਉਨ੍ਹਾਂ ਕਿਹਾ ਕਿ ਪੰਡਤ ਜੀ ਨੇ ਸੰਤੂਰ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਬਣਾਇਆ। ਉਨ੍ਹਾਂ ਦਾ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੁਭਾਉਂਦਾ ਰਹੇਗਾ। ਮੈਨੂੰ ਉਨ੍ਹਾਂ ਨਾਲ ਮੇਰੀ ਗੱਲਬਾਤ ਯਾਦ ਆ ਰਹੀ ਹੈ।
ਪੰਡਿਤ ਸ਼ਿਵਕੁਮਾਰ ਸ਼ਰਮਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਪੰਡਿਤ ਸ਼ਿਵਕੁਮਾਰ ਸ਼ਰਮਾ ਨੇ ਮੁੰਬਈ ਵਿੱਚ ਆਖਰੀ ਸਾਹ ਲਿਆ। ਉਹ ਪਿਛਲੇ ਛੇ ਮਹੀਨਿਆਂ ਤੋਂ ਕਿਡਨੀ ਸਬੰਧੀ ਸਮੱਸਿਆ ਤੋਂ ਪੀੜਤ ਸਨ ਅਤੇ ਉਹ ਡਾਇਲਸਿਸ ‘ਤੇ ਵੀ ਸਨ।
ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਸੰਤੂਰ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਇੱਕ ਸੰਗੀਤ ਸਾਜ਼ ਵਜੋਂ ਮਾਨਤਾ ਦਿਵਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਸੰਤੂਰ ਵਾਦਨ ਨੂੰ ਮਸ਼ਹੂਰ ਕਰ ਦਿੱਤਾ। ਪੰਡਿਤ ਸ਼ਿਵਕੁਮਾਰ ਸ਼ਰਮਾ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਈ। ਇੰਨਾ ਹੀ ਨਹੀਂ ਉਨ੍ਹਾਂ ਨੇ ਪੰਡਿਤ ਹਰੀ ਪ੍ਰਸਾਦ ਚੌਰਸੀਆ ਦੇ ਨਾਲ ਕਈ ਫਿਲਮਾਂ ‘ਚ ਸੰਗੀਤ ਵੀ ਦਿੱਤਾ। ਦੋਵਾਂ ਦੀ ਜੋੜੀ ਨੂੰ ਸ਼ਿਵਹਰੀ ਵਜੋਂ ਪਛਾਣਿਆ ਗਿਆ। ਇਸ ਜੋੜੀ ਨੇ ‘ਸਿਲਸਿਲਾ’, ‘ਲਮਹੇ’ ਅਤੇ ‘ਚਾਂਦਨੀ’ ਵਰਗੀਆਂ ਫਿਲਮਾਂ ਵਿੱਚ ਆਪਣੇ ਬਿਹਤਰੀਨ ਸੰਗੀਤ ਨਾਲ ਫਿਲਮ ਨੂੰ ਜੋੜਿਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੰਡਿਤ ਸ਼ਿਵਕੁਮਾਰ ਸ਼ਰਮਾ ਦਾ ਜਨਮ ਸਾਲ 1938 ਵਿੱਚ ਕਸ਼ਮੀਰ ਦੇ ਇੱਕ ਸੰਗੀਤ ਨਾਲ ਜੁੜੇ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਸੰਗੀਤ ਦੀ ਸ਼ੁਰੂਆਤੀ ਸਿੱਖਿਆ ਆਪਣੇ ਪਿਤਾ ਤੋਂ ਲਈ। ਪੰਡਿਤ ਸ਼ਿਵਕੁਮਾਰ ਸ਼ਰਮਾ ਨੇ ਸੰਤੂਰ ਵਿੱਚ ਮੁਹਾਰਤ ਹਾਸਲ ਕੀਤੀ ਸੀ। ਸੰਗੀਤ ਨਾਲ ਜੁੜੇ ਹੋਣ ਦੇ ਨਾਲ-ਨਾਲ, 15 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਜੰਮੂ ਰੇਡੀਓ ਵਿੱਚ ਇੱਕ ਪ੍ਰਸਾਰਕ ਵਜੋਂ ਨੌਕਰੀ ਵੀ ਕੀਤੀ। ਪੰਡਿਤ ਜੀ ਨੂੰ ਇੰਡਸਟਰੀ ਵਿੱਚ ਪਛਾਣ ਉਦੋਂ ਮਿਲੀ ਜਦੋਂ 1955 ਵਿੱਚ ਉਨ੍ਹਾਂ ਨੂੰ ਮੁੰਬਈ ਵਿੱਚ ਇੱਕ ਪ੍ਰੋਗਰਾਮ ਵਿੱਚ ਸੰਤੂਰ ਵਜਾਉਣ ਲਈ ਬੁਲਾਇਆ ਗਿਆ।