ਰਾਧਿਕਾ ਮਰਚੈਂਟ ਤੇ ਅਨੰਤ ਅੰਬਾਨੀ ਦੀ ਅੱਜ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ ਵਿੱਚ ਪੂਰੀਆਂ ਰਸਮਾਂ-ਰਿਵਾਜਾਂ ਨਾਲ ਮੰਗਣੀ ਹੋ ਗਈ। ਮੰਗਣੀ ਦਾ ਪ੍ਰੋਗਰਾਮ ਮੁੰਬਈ ਵਿੱਚ ਅੰਬਾਨੀ ਰਿਹਾਇਸ਼ ‘ਤੇ ਹੋਇਆ।
ਗੁਜਰਾਤੀ ਹਿੰਦੂ ਪਰਿਵਰਾਂ ਵਿਚਾਲੇ ਪੀੜ੍ਹੀਆਂਤੋਂ ਚੱਲੀ ਆ ਰਹੀ, ਸਦੀਆਂ ਪੁਰਾਣੀਆਂ ਰਿਵਾਇਤਾਂ ਜਿਵੇਂ ਗੋਲ-ਧਨਾ ਅਤੇ ਚੁਰਨੀ ਦੀ ਰਸਮ ਆਦਿ ਸਮਾਰੋਹ ਸਥਾਨ ਤੇ ਪਰਿਵਾਰ ਦੇ ਮੰਦਰ ਵਿੱਚ ਉਤਸ਼ਾਹ ਨਾਲ ਆਯੋਜਿਤ ਕੀਤੀਆਂ ਗਈਆਂ। ਦੋਵਾਂ ਪਰਿਵਾਰਾਂ ਨੇ ਇੱਕ-ਦੂਜੇ ਨੂੰ ਤੋਹਫੇ ਸੌਂਪੇ। ਅਨੰਦ ਦੀ ਮਾਂ ਸ਼੍ਰੀਮਤੀ ਨੀਤਾ ਅੰਬਾਨੀ ਦੀ ਅਗਵਾਈ ਵਿੱਚ ਅੰਬਾਨੀ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤਾ ਗਿਆ ਨ੍ਰਿਤ ਪ੍ਰਦਰਸ਼ਨ, ਪ੍ਰੋਗਰਾਮ ਦੀ ਜਾਨ ਰਿਹਾ।
ਗੋਲਧਨਾ ਦਾ ਸ਼ਾਬਦਿਕ ਅਰਥ ਹੈ ਗੁੜ ਤੇ ਧਨੀਏ ਦੇ ਬੀਜ-ਗੋਲ-ਧਨਾ ਗੁਜਰਾਤੀ ਰਿਵਾਇਤਾਂ ਵਿੱਚ ਮੰਗਣੀ ਦੇ ਬਰਾਬਰ ਇੱਕ ਵਿਆਹ ਤੋਂ ਪਹਿਲਾਂ ਦਾ ਸਮਾਰੋਹ ਹੈ। ਪ੍ਰੋਗਰਾਮ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਲਾੜੇ ਦੇ ਘਰ ‘ਚ ਵੰਡਿਆ ਜਾਂਦਾ ਹੈ। ਲਾੜੀ ਦਾ ਪਰਿਵਾਰ ਲਾੜੇ ਦੇ ਘਰ ਤੋਹਫੇ ਅਤੇ ਮਠਿਆਈਆਂ ਲੈ ਕੇ ਆਉਂਦਾ ਹੈ ਅਤ ਫਿਰ ਜੋੜਾ ਇੱਕ-ਦੂਜੇ ਨੂੰ ਮੁੰਦਰੀਆਂ ਪਹਿਨਾਉਂਦਾ ਹੈ। ਇਸ ਮਗਰੋਂ ਜੋੜਾ ਆਪਣੇ ਵੱਡਿਆਂ ਦਾ ਅਸ਼ੀਰਵਾਦ ਲੈਂਦਾ ਹੈ।
ਸ਼ਾਮ ਦੇ ਉਤਸਵ ਲਈ ਸਭ ਤੋਂ ਪਹਿਲਾਂ ਅਨੰਦ ਦੀ ਭੈਣ ਈਸ਼ਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਰਾਧਿਕਾ ਨੂੰ ਉਸ ਦੇ ਮਰਚੈਂਟ ਨਿਵਾਸ ‘ਤੇ ਜਾ ਕੇ ਸੱਦਾ ਦਿੱਤਾ। ਇਸ ਮਗਰੋਂ ਅੰਬਾਨੀ ਪਰਿਵਾਰ ਨੇ ਆਪਣੀ ਰਿਹਾਇਸ਼ ‘ਤੇ ਆਰਤੀ ਤੇ ਮੰਤਰ ਉੱਚਾਰਣ ਵਿਚਾਲੇ ਕੰਨਿਆ ਪੱਖ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਪੂਰਾ ਪਰਿਵਾਰ ਅਨੰਤ ਅਤੇ ਰਾਧਿਕਾ ਦੇ ਨਾਲ ਜੋੜੇ ਦੇ ਉੱਜਵਲ ਭਵਿੱਖ ਲਈ ਭਗਵਾਨ ਕ੍ਰਿਸ਼ਨ ਦਾ ਆਸ਼ੀਰਵਾਦ ਲੈਣ ਲਈ ਮੰਦਰ ਗਿਆ। ਉੱਥੋਂ ਸਾਰੇ ਗਣੇਸ਼ ਪੂਜਾ ਲਈ ਸਮਾਰੋਹ ਵਾਲੀ ਥਾਂ ‘ਤੇ ਰਵਾਨਾ ਹੋਏ ਅਤੇ ਉਸ ਤੋਂ ਬਾਅਦ ਰਵਾਇਤੀ ਲਗਨ ਪਤ੍ਰਿਕਾ ਦਾ ਪਾਠ ਕੀਤਾ ਗਿਆ। ਗੋਲ-ਧਨਾ ਅਤੇ ਚੁੰਨੀ ਦੀ ਰਸਮ ਤੋਂ ਬਾਅਦ ਅਨੰਤ ਅਤੇ ਰਾਧਿਕਾ ਦੇ ਪਰਿਵਾਰਾਂ ਵਿਚਾਲੇ ਤੋਹਫ਼ਿਆਂ ਦਾ ਲੈਣ-ਦੇਣ ਕੀਤਾ ਗਿਆ। ਨੀਤਾ ਅੰਬਾਨੀ ਦੀ ਅਗਵਾਈ ਵਿੱਚ ਅੰਬਾਨੀ ਪਰਿਵਾਰ ਦੇ ਮੈਂਬਰਾਂ ਵੱਲੋਂ ਇੱਕ ਸ਼ਾਨਦਾਰ ਸਰਪ੍ਰਾਈਜ਼ ਡਾਂਸ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਹਾਜ਼ਰ ਲੋਕਾਂ ਵੱਲੋਂ ਖੂਬ ਸਲਾਹਿਆ ਗਿਆ।
ਭੈਣ ਈਸ਼ਾ ਵੱਲੋਂ ਰਿੰਗ ਸੈਰੇਮਨੀ ਸ਼ੁਰੂ ਹੋਣ ਦਾ ਐਲਾਨ ਕਰਦਿਆਂ ਹੀ ਅਨੰਤ ਅਤੇ ਰਾਧਿਕਾ ਨੇ ਪਰਿਵਾਰ ਅਤੇ ਦੋਸਤਾਂ ਦੇ ਸਾਹਮਣੇ ਇੱਕ-ਦੂਜੇ ਨੂੰ ਮੁੰਦਰੀਆਂ ਪਹਿਨਾਈਆਂ ਅਤੇ ਆਪਣੇ ਵੱਡਿਆਂ ਦਾ ਆਸ਼ੀਰਵਾਦ ਲਿਆ। ਅਨਿਲ ਤੇ ਟੀਨਾ ਅੰਬਾਨੀ ਵੀ ਇਸ ਮੌਕੇ ਪਹੁੰਚੇ।
ਅਨੰਤ ਅਤੇ ਰਾਧਿਕਾ ਕੁਝ ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ ਅਤੇ ਅੱਜ ਦੀ ਮੰਗਣੀ ਦੀਆਂ ਰਸਮਾਂ ਉਨ੍ਹਾਂ ਨੂੰ ਨੇੜੇ ਲਿਆਏਗੀ। ਦੋਵੇਂ ਪਰਿਵਾਰ ਰਾਧਿਕਾ ਅਤੇ ਅਨੰਤ ਲਈ ਸਾਰਿਆਂ ਦਾ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਚਾਹੁੰਦੇ ਹਨ।
ਨੀਤਾ ਅਤੇ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਨੇ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਉਦੋਂ ਤੋਂ ਉਹ ਵੱਖ-ਵੱਖ ਅਹੁਦਿਆਂ ‘ਤੇ ਰਿਲਾਇੰਸ ਇੰਡਸਟਰੀਜ਼ ਨਾਲ ਜੁੜੇ ਹੋਏ ਹਨ। ਉਹ ਜੀਓ ਪਲੇਟਫਾਰਮਸ ਅਤੇ ਰਿਲਾਇੰਸ ਰਿਟੇਲ ਵੈਂਚਰਸ ਦੇ ਬੋਰਡ ‘ਤੇ ਰਹਿ ਚੁੱਕੇ ਹਨ। ਉਹ ਇਸ ਸਮੇਂ ਰਿਲਾਇੰਸ ਦੇ ਊਰਜਾ ਕਾਰੋਬਾਰ ਦੀ ਅਗਵਾਈ ਕਰ ਰਿਹਾ ਹੈ। ਰਾਧਿਕਾ, ਸ਼ੈਲਾ ਅਤੇ ਵੀਰੇਨ ਮਰਚੈਂਟ ਦੀ ਧੀ, ਨਿਊਯਾਰਕ ਯੂਨੀਵਰਸਿਟੀ ਦੀ ਗ੍ਰੈਜੂਏਟ ਹੈ ਅਤੇ ਐਨਕੋਰ ਹੈਲਥਕੇਅਰ ਦੇ ਬੋਰਡ ਵਿਚ ਡਾਇਰੈਕਟਰ ਵਜੋਂ ਕੰਮ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਵੀ ਪੜ੍ਹੋ : ਬੰਬ ਵਾਂਗ ਫਟਿਆ ਗੀਜ਼ਰ, ਲੱਗੀ ਭਿਆਨਕ ਅੱਗ, ਬੰਦਾ ਆਇਆ ਲਪੇਟ ‘ਚ, ਫਲੈਟ ‘ਚ ਸਭ ਕੁਝ ਤਬਾਹ