ਓਲੰਪਿਕ ਖਿਡਾਰੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਨਾਲ ਪਕੇ ਡਿਨਰ ਦਾ ਆਨੰਦ ਮਾਣਨਗੇ। ਮੰਗਲਵਾਰ ਨੂੰ ਕੈਪਟਨ ਨੇ ਓਲੰਪਿਕ ਵਿੱਚ ਹਿੱਸਾ ਲੈਣ ਤੇ ਮੈਡਲ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਸਿਸਵਾਂ ਫਾਰਮ ਹਾਊਸ ਵਿੱਚ ਡਿਨਰ ‘ਤੇ ਬੁਲਾਇਆ ਹੈ, ਜਿਸ ਵਿੱਚ ਕੈਪਟਨ ਖੁਦ ਸ਼ੈੱਫ ਬਣ ਕੇ ਉਨ੍ਹਾਂ ਲਈ ਖਾਣਾ ਪਕਾਉਣਗੇ।
ਕੈਪਟਨ ਦੇ ਸੱਦੇ ਨੂੰ ਲੈ ਕੇ ਹਾਕੀ ਖਿਡਾਰੀ ਉਸ਼ਾਹਿਤ ਹਨ। ਹਾਕੀ ਪਲੇਅਰ ਵਰੁਣ ਕੁਮਾਰ ਨੇ ਕਿਹਾ ਕਿ ਉਹ ਡਿਨਰ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਕੈਪਟਨ ਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਦੇ ਇਸ ਉਪਰਾਲੇ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਡਿਸਕਸ ਥ੍ਰੋ ਖਿਡਾਰਨ ਕਮਲਪ੍ਰੀਤ ਕੌਰ ਵੀ ਇਸ ਵਿੱਚ ਸ਼ਾਮਲ ਹੋਵੇਗੀ। ਜੈਵਲਿਨ ਥ੍ਰੋ ਵਿੱਚ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਵੀ ਕੈਪਟਨ ਦੇ ਡਿਨਰ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ।
ਜਲੰਧਰ ਤੋਂ, ਓਲੰਪਿਕ ਕਾਂਸੀ ਤਮਗਾ ਜੇਤੂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਖਿਡਾਰੀ ਮਨਦੀਪ ਸਿੰਘ ਅਤੇ ਵਰੁਣ ਕੁਮਾਰ ਕੈਪਟਨ ਦੇ ਡਿਨਰ ‘ਤੇ ਜਾਣਗੇ। ਕੈਪਟਨ ਦੇ ਸੱਦੇ ਨੂੰ ਲੈ ਕੇ ਖਿਡਾਰੀ ਉਤਸ਼ਾਹਿਤ ਹਨ। ਖਾਸ ਕਰਕੇ, ਉਹ ਮੁੱਖ ਮੰਤਰੀ ਦੁਆਰਾ ਪਕਾਏ ਪਕਵਾਨਾਂ ਬਾਰੇ ਵਧੇਰੇ ਉਤਸੁਕ ਹਨ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮੰਗਲਵਾਰ ਰਾਤ ਨੂੰ ਟਵੀਟ ਕੀਤਾ ਸੀ ਕਿ ਰਾਤ ਦੇ ਖਾਣੇ ਵਿੱਚ ਪਟਿਆਲਾ ਕੁਜੀਨ ਤੋਂ ਲੈ ਕੇ ਪੁਲਾਓ, ਮਟਨ, ਚਿਕਨ ਵਰਗੇ ਸੁਆਦੀ ਪਕਵਾਨ ਹੋਣਗੇ, ਜਿਸਨੂੰ ਮੁੱਖ ਮੰਤਰੀ ਖੁਦ ਤਿਆਰ ਕਰਨਗੇ।
ਇਹ ਵੀ ਪੜ੍ਹੋ : ਸਿੱਖ ਗੁਰੂ ‘ਤੇ ਵਿਵਾਦਿਤ ਟਿੱਪਣੀ ਮਾਮਲਾ : ਗੁਰਦਾਸ ਮਾਨ ਨੂੰ ਅਦਾਲਤ ਵੱਲੋਂ ਵੱਡਾ ਝਟਕਾ- ਜ਼ਮਾਨਤ ਅਰਜ਼ੀ ਹੋਈ ਰੱਦ
ਪੰਜਾਬ ਸਰਕਾਰ ਨੇ ਟੋਕੀਓ ਓਲੰਪਿਕ ਵਿੱਚ ਤਮਗਾ ਜੇਤੂਆਂ ਦੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਸੀ। ਜਿਸ ਵਿੱਚ ਕੈਪਟਨ ਨੇ ਮੁਕਤਸਰ ਦੀ ਡਿਸਕਸ ਥ੍ਰੋ ਖਿਡਾਰਨ, ਜੋ ਕਿ ਓਲੰਪਿਕ ਮੈਡਲ ਤੋਂ ਖੁੰਝ ਗਿਆ ਸੀ, ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕਮਲਪ੍ਰੀਤ ਚੰਗਾ ਖਾਣਾ ਖਾਣਾ ਚਾਹੁੰਦੀ ਹੈ। ਕੈਪਟਨ ਨੇ ਕਿਹਾ ਸੀ ਕਿ ਉਹ ਖਾਣੇ ਦੇ ਸ਼ੌਕੀਨ ਨਹੀਂ ਹਨ ਪਰ ਖਾਣਾ ਪਕਾਉਣ ਦੇ ਬਹੁਤ ਸ਼ੌਕੀਨ ਹਨ। ਇਸ ਲਈ ਉਹ ਸਾਰੇ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਪਕਾਇਆ ਖਾਣਾ ਖੁਆਉਣਗੇ।