ਇੱਕ ਪੁਰਾਣੀ ਕਹਾਵਤ ਹੈ ਕਿ ਕੋਈ ਵੀ ਕਿਸੇ ਨੂੰ ਮਾਰ ਨਹੀਂ ਸਕਦਾ। ਭਾਵ ਪਰਮਾਤਮਾ ਜਿਸ ਦੇ ਨਾਲ ਹੈ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਅਜਿਹਾ ਹੀ ਇੱਕ ਨਜ਼ਾਰਾ ਬਿਹਾਰ ਦੇ ਗਯਾ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਇੱਕ 75 ਸਾਲਾ ਵਿਅਕਤੀ ਨੂੰ ਮਾਲ ਗੱਡੀ ਦੀ ਲਪੇਟ ਵਿੱਚ ਲੈ ਲਿਆ ਗਿਆ, ਪਰ ਉਸ ਨੂੰ ਇੱਕ ਝਰੀਟ ਵੀ ਨਹੀਂ ਆਈ ਅਤੇ ਉਹ ਰੇਲਗੱਡੀ ਦੇ ਲੰਘਣ ਤੋਂ ਬਾਅਦ ਆਰਾਮ ਨਾਲ ਡੰਡਾ ਲੈ ਕੇ ਖੜ੍ਹਾ ਹੋ ਗਿਆ। ਇਹ ਨਜ਼ਾਰਾ ਦੇਖ ਕੇ ਮੌਕੇ ‘ਤੇ ਮੌਜੂਦ ਲੋਕ ਦੰਗ ਰਹਿ ਗਏ।
ਮਾਮਲਾ ਗਯਾ ਦੇ ਪਹਾੜਪੁਰ ਸਟੇਸ਼ਨ ਦਾ ਹੈ। ਇੱਥੇ 10 ਡੱਬਿਆਂ ਵਾਲੀ ਇੱਕ ਮਾਲ ਗੱਡੀ ਇੱਕ ਬਜ਼ੁਰਗ ਵਿਅਕਤੀ ਦੇ ਉੱਪਰੋਂ ਲੰਘ ਗਈ। ਪਰ ਮਾਲ ਗੱਡੀ ਲੰਘਣ ਤੋਂ ਬਾਅਦ ਇਹ ਬਜ਼ੁਰਗ ਡੰਡਾ ਲੈ ਕੇ ਆਰਾਮ ਨਾਲ ਉੱਥੋਂ ਚਲਾ ਗਿਆ। ਗਯਾ ਕੋਡਰਮਾ ਰੇਲਵੇ ਲਾਈਨ ‘ਤੇ ਪਹਾੜਪੁਰ ਰੇਲਵੇ ਸਟੇਸ਼ਨ ਦੀ ਡਾਊਨ ਲਾਈਨ ‘ਤੇ ਇਹ ਮਾਲ ਗੱਡੀ ਕਰੀਬ 1 ਤੋਂ 2 ਘੰਟੇ ਤੱਕ ਸਿਗਨਲ ਦੀ ਉਡੀਕ ‘ਚ ਖੜ੍ਹੀ ਰਹੀ। ਬਜ਼ੁਰਗ ਨੇ ਦੂਜੇ ਪਾਸੇ ਜਾਣਾ ਸੀ। ਇਸ ਦੌਰਾਨ ਬਜ਼ੁਰਗ ਨੇ ਮਾਲ ਗੱਡੀ ਦੇ ਡੱਬੇ ਹੇਠੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਮਾਲ ਗੱਡੀ ਨੂੰ ਇਸ਼ਾਰਾ ਮਿਲ ਗਿਆ ਤੇ ਉਹ ਚੱਲਣ ਲੱਗੀ।
ਇਹ ਵੀ ਪੜ੍ਹੋ : ਅਮਰੀਕਾ ‘ਚ 180 ਦੇਸ਼ਾਂ ਦੇ ਲੋਕਾਂ ਨੂੰ ਯੋਗ ਕਰਾਉਣਗੇ PM ਮੋਦੀ, UN ਹੈੱਡਕੁਆਰਟਰ ਤੋਂ ਮੈਗਾ ਸ਼ੋਅ ਦੀ ਤਿਆਰੀ
ਮਾਲ ਗੱਡੀ ਦੀ ਲਪੇਟ ‘ਚ ਆਇਆ ਬਜ਼ੁਰਗ ਅਚਾਨਕ ਪਟੜੀ ‘ਤੇ ਲੇਟ ਗਿਆ ਅਤੇ ਮਾਲ ਗੱਡੀ ਉਨ੍ਹਾਂ ਦੇ ਉਪਰੋਂ ਲੰਘਦੀ ਰਹੀ। ਸਾਰੀ ਘਟਨਾ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਸ ਸਮੇਂ ਸਾਰਿਆਂ ਨੂੰ ਲੱਗਾ ਕਿ ਅੱਜ ਬੁੱਢੇ ਦੀ ਮੌਤ ਹੋ ਜਾਵੇਗੀ। ਪਰ ਅਜਿਹਾ ਕੁਝ ਨਹੀਂ ਹੋਇਆ ਅਤੇ ਬਜ਼ੁਰਗ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ।
ਵੀਡੀਓ ਲਈ ਕਲਿੱਕ ਕਰੋ -: