ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ ਚਾਰ ਦੌੜਾਂ ਨਾਲ ਹਰਾਇਆ। ਫਾਈਨਲ ਵਿੱਚ ਪਹੁੰਚਣ ਦੇ ਨਾਲ ਹੀ ਭਾਰਤ ਦਾ ਚਾਂਦੀ ਦਾ ਤਮਗਾ ਪੱਕਾ ਹੋ ਗਿਆ ਹੈ।
ਫਾਈਨਲ ‘ਚ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਸ਼ਨੀਵਾਰ ਨੂੰ ਬਰਮਿੰਘਮ ‘ਚ ਖੇਡੇ ਗਏ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ 165 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਇੰਗਲੈਂਡ ਦੀ ਟੀਮ 20 ਓਵਰਾਂ ਵਿੱਚ 160 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਲਈ ਸਨੇਹ ਰਾਣਾ ਨੇ ਦੋ ਵਿਕਟਾਂ ਲਈਆਂ।
ਦੂਜੇ ਪਾਸੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਬੈਡਮਿੰਟਨ ਦੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਸਿੰਧੂ ਨੇ ਸ਼ਨੀਵਾਰ ਨੂੰ ਮਲੇਸ਼ੀਆ ਦੀ ਗੋਹ ਜਿਨ ਵੀ ਨੂੰ 2-1 ਨਾਲ ਮਾਤ ਦਿੱਤੀ। ਭਾਰਤੀ ਖਇਡਾਰਨ ਨੇ ਤਿੰਨ ਗੇਮਾਂ ਤੱਕ ਚੱਲੇ ਮੁਕਾਬਲੇ ਵਿੱਚ ਗੋਹ ਨੂੰ 19-21, 21-14, 21-18 ਨਾਲ ਹਰਾਇਆ। ਸਿੰਧੂ ਦੀ ਗੋਹ ਖਿਲਾਫ ਪਿਛਲੇ ਤਿੰਨ ਮੁਕਾਬਲਿਆਂ ਵਿੱਚ ਇਹ ਲਗਾਤਾਰ ਤੀਜੀ ਜਿੱਤ ਹੈ। ਉਨ੍ਹਾਂ ਨੇ ਬਰਮਿੰਘਮ ਕਾਮਨਵੈਲਥ ਗੇਮਸ 2022 ਦੇ ਮਿਸ਼ਰਿਤ ਟੀਮ ਫਾਈਨਲ ਵਿੱਚ ਵੀ 22-20, 21-17 ਨਾਲ ਸਿੱਧੇ ਗੇਮਾਂ ਵਿੱਚ ਗੋਹਨ ਨੂੰ ਮਾਤ ਦਿੱਤੀ ਸੀ।
ਇਹ ਵੀ ਪੜ੍ਹੋ : ‘ਪਟਵਾਰੀਆਂ ਦੀਆਂ ਖ਼ਤਮ ਕੀਤੀਆਂ 1056 ਪੋਸਟਾਂ ਮੁੜ ਬਹਾਲ ਕੀਤੀਆਂ ਜਾਣ’, ਬਾਜਵਾ ਦੀ CM ਮਾਨ ਨੂੰ ਚਿੱਠੀ
ਗੋਹ ਨੇ ਸਿੰਧੂ ਖੁਲਾਫ ਪਹਿਲਾ ਗੇਮ 21-19 ਨਾਲ ਜਿੱਤਿਆ ਪਰ ਅਗਲੇ ਦੋ ਗੇਮਾਂ ਵਿੱਚ ਵੀ ਸਿੰਧੂ ਨੂੰ ਜਿੱਤ ਹਾਸਲ ਕਰਨ ਲਈ ਬਹੁਤ ਮਿਹਨਤ ਕਰਨੀ ਪਈ। ਸਿੰਧੂ ਨੇ ਕੋਰਟ ਦੇ ਹਰ ਕੋਨੇ ਵਿੱਚ ਸ਼ਾਟ ਖੇਡੇ ਅਤੇ ਅਖੀਰ ਗੋਹ ਤੀਜੇ ਗੇਮ ਵਿੱਚ ਬਹੁਤ ਥਕੀ ਹੋਈ ਨਜ਼ਰ ਆਈ। ਇਸ ਦਾ ਨਤੀਜਾ ਇਹ ਹੋਇਆ ਕਿ ਦੋ ਗੇਮਾਂ 21-14, 21-18 ਨਾਲ ਜਿੱਤਦੇ ਹੋਏ ਲਗਾਤਾਰ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ।
ਵੀਡੀਓ ਲਈ ਕਲਿੱਕ ਕਰੋ -: