ਦਿੱਲੀ ਦੀ ਜਾਮਾ ਮਸਜਿਦ ਨੇ ਔਰਤਾਂ ਦੇ ਸਿੰਗਲ ਐਂਟਰੀ ‘ਤੇ ਲੱਗੀ ਪਾਬੰਦੀ ਹਟਾ ਲਈ ਹੈ। ਸੂਤਰਾਂ ਮੁਤਾਬਕ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮਸਜਿਦ ਦੇ ਸ਼ਾਹੀ ਇਮਾਮ ਬੁਖਾਰੀ ਨੂੰ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਸ਼ਾਹੀ ਇਮਾਮ ਨੇ ਮੰਨ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਮੇਰੀ ਅਪੀਲ ਹੈ ਕਿ ਮਸਜਿਦ ‘ਚ ਆਉਣ ਵਾਲੇ ਲੋਕਾਂ ਨੂੰ ਇਸ ਜਗ੍ਹਾ ਦੀ ਸ਼ਾਨ ਬਰਕਰਾਰ ਰੱਖਣੀ ਚਾਹੀਦੀ ਹੈ।
ਦਰਅਸਲ ਵੀਰਵਾਰ ਨੂੰ ਜਾਮਾ ਮਸਜਿਦ ਨੇ ਇਕੱਲੀਆਂ ਔਰਤਾਂ ਦੀ ਐਂਟਰੀ ‘ਤੇ ਪਾਬੰਦੀ ਲਗਾ ਦਿੱਤੀ ਸੀ। ਨੋਟਿਸ ਦੀ ਇਕ ਕਾਪੀ ਮਸਜਿਦ ਦੀਆਂ ਕੰਧਾਂ ‘ਤੇ ਚਿਪਕਾਈ ਗਈ ਸੀ, ਜਿਸ ਮੁਤਾਬਕ ਮਸਜਿਦ ‘ਚ ਇਕੱਲੇ ਲੜਕੇ ਜਾਂ ਲੜਕੀਆਂ ਦਾ ਦਾਖਲਾ ਮਨ੍ਹਾ ਸੀ। ਯਾਨੀ ਕਿ ਕੁੜੀਆਂ ਦੇ ਗਰੁੱਪ ਨੂੰ ਵੀ ਮਸਜਿਦ ਦੇ ਅੰਦਰ ਨਹੀਂ ਜਾਣ ਦਿੱਤਾ ਜਾਣਾ ਸੀ।
ਇਸ ਬਾਰੇ ਮਸਜਿਦ ਪ੍ਰਸ਼ਾਸਨ ਨੇ ਤਰਕ ਦਿੱਤਾ ਸੀ ਕਿ ਇਕੱਲੀਆਂ ਕੁੜੀਆਂ ਮੁੰਡਿਆਂ ਨੂੰ ਸਮਾਂ ਦੇ ਕੇ ਮਸਜਿਦ ਵਿਚ ਮਿਲਣ ਲਈ ਬੁਲਾਉਂਦੀਆਂ ਹਨ। ਉਹ ਇੱਥੇ ਡਾਂਸ ਵੀਡੀਓ ਬਣਾਉਂਦੇ ਹਨ, ਅਸੀਂ ਇਸ ‘ਤੇ ਪਾਬੰਦੀ ਲਗਾ ਰਹੇ ਹਾਂ। ਹਾਲਾਂਕਿ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮੁੱਦੇ ‘ਤੇ ਮਸਜਿਦ ਨੂੰ ਨੋਟਿਸ ਜਾਰੀ ਕੀਤਾ ਸੀ।
ਹੁਕਮ ਨੂੰ ਲੈ ਕੇ ਵਿਵਾਦ ਵਧਣ ਤੋਂ ਬਾਅਦ ਜਾਮਾ ਮਸਜਿਦ ਦੇ ਬੁਲਾਰੇ ਸਬੀਉੱਲ੍ਹਾ ਖਾਨ ਨੇ ਸਪੱਸ਼ਟ ਕੀਤਾ ਸੀ ਕਿ ਇਹ ਪਾਬੰਦੀ ਉਨ੍ਹਾਂ ਔਰਤਾਂ ‘ਤੇ ਲਾਗੂ ਨਹੀਂ ਹੋਵੇਗੀ ਜੋ ਪਰਿਵਾਰ ਜਾਂ ਪਤੀ ਨਾਲ ਆਉਂਦੀਆਂ ਹਨ। ਇਹ ਕਦਮ ਮਸਜਿਦ ਕੰਪਲੈਕਸ ‘ਚ ਗਲਤ ਗਤੀਵਿਧੀਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਪਾਸਪੋਰਟ ‘ਤੇ ਸਿੰਗਲ ਨਾਂ ਹੋਣ ‘ਤੇ ਨਹੀਂ ਮਿਲੇਗਾ ਵੀਜ਼ਾ, UAE ਨੇ ਬਦਲੇ ਨਿਯਮ
ਸਵਾਤੀ ਮਾਲੀਵਾਲ ਨੇ ਕਿਹਾ ਕਿ ਜਾਮਾ ਮਸਜਿਦ ‘ਚ ਔਰਤਾਂ ਦੇ ਦਾਖਲੇ ‘ਤੇ ਰੋਕ ਲਗਾਉਣ ਦਾ ਫੈਸਲਾ ਬਿਲਕੁਲ ਗਲਤ ਹੈ। ਔਰਤਾਂ ਅਤੇ ਮਰਦਾਂ ਵਿੱਚ ਪੂਜਾ ਦੇ ਅਧਿਕਾਰ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਉਸ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਜਾਮਾ ਮਸਜਿਦ ਨੂੰ ਨੋਟਿਸ ਜਾਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: