ਅੰਮ੍ਰਿਤਸਰ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਤੜਥੱਲੀ ਮਚੀ ਹੋਈ ਹੈ। ਇਸ ਦੌਰਾਨ ਬਾਹਰਲੇ ਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਸਾਰੇ ਮੁਸਾਫਰਾਂ ਲਈ ਅੰਮ੍ਰਿਤਸਰ ਏਅਰਪੋਰਟ ‘ਤੇ ਸਖਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਨਵੀਆਂ ਗਾਈਡਲਾਈਨਸ ਮੁਤਾਬਕ ਵਿਦੇਸ਼ਾਂ ਤੋਂ ਆਉਣ ਵਾਲੇ ਹਰ ਮੁਸਾਫਰ ਦਾ ਟੈਸਟ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੁਸਾਫਰਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਓਮੀਕ੍ਰਾਨ ਦੇ ਜੋਖਿਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਨੂੰ 7 ਦਿਨਾਂ ਲਈ ਆਈਸੋਲੇਟ ਰੱਖਿਆ ਜਾਵੇਗਾ।
ਇਸ ਤੋਂ ਬਾਅਦ 8ਵੇਂ ਦਿਨ ਫਿਰ ਕੋਵਿਡ ਟੈਸਟ ਹੋਵੇਗਾ। ਜੇ ਨੈਗੇਟਿਵ ਰਿਪੋਰਟ ਆਈ ਤਾਂ ਘਰ ਭੇਜ ਦਿੱਤਾ ਜਾਵੇਗਾ ਤੇ ਘਰ ਵਿੱਚ ਵੀ ਉਸ ਨੂੰ ਸੱਤ ਦਿਨ ਆਈਸੋਲੇਟ ਰਹਿਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਇਹ ਵੀ ਪੜ੍ਹੋ : ਓਮਿਕਰੋਨ : ਦੱਖਣੀ ਅਫਰੀਕਾ ਤੇ ਹੋਰ ਹਾਈ ਰਿਸਕ ਵਾਲੇ ਦੇਸ਼ਾਂ ਤੋਂ ਭਾਰਤ ਪਰਤੇ 6 ਲੋਕ ਨਿਕਲੇ ਪਾਜ਼ੀਟਿਵ
ਦੱਸ ਦੇਈਏ ਕਿ ਓਮੀਕ੍ਰਾਨ ਤੋਂ ਬਚਾਅ ਲਈ ਦੱਖਣੀ ਅਫਰੀਕਾ ਸਣੇ 11 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਪੰਜਾਬ ਵਿੱਚ ਨਿਗਰਾਨੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਚਾਇਨਾ ਸਿੰਗਾਪੁਰ, ਹਾਂਗਕਾਂਗ ਅਤੇ ਇਜ਼ਰਾਈਲ ਸ਼ਾਮਲ ਹਨ। ਜਿਥੇ ਇਸ ਵੇਰੀਐਂਟ ਦੇ ਪੁਸ਼ਟੀ ਜਾਂ ਸ਼ੱਕੀ ਮਾਮਲੇ ਮਿਲੇ ਹਨ।