ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਤੜਥੱਲੀ ਮਚਾਈ ਹੋਈ ਹੈ। ਹਾਲਾਂਕਿ ਇਹ ਵਾਇਰਸ ਕਈ ਵਾਰ ਮਿਊਟੇਟ ਹੋ ਚੁੱਕਾ ਹੈ, ਪਰ ਇਸਦੇ ਕੁਝ ਚੁਣੇ ਹੋਏ ਰੂਪ ਇਨਸਾਨਾਂ ਲਈ ਜਾਨਲੇਵਾ ਸਾਬਤ ਹੋਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨਵੇਂ ਵੇਰੀਐਂਟ ਮਿਲਣ ਦਾ ਇਹ ਸਿਲਸਿਲਾ ਅਜੇ ਰੁਕਣ ਵਾਲਾ ਨਹੀਂ ਹੈ।
ਹਾਲ ਹੀ ਵਿੱਚ WHO ਦੀ ਕੋਵਿਡ-19 ਟੈਕਨੀਕਲ ਲੀਡ ਮਾਰੀਆ ਵੈਨ ਕੇਰਖੋਵੇ ਨੇ ਕਿਹਾ ਹੈ ਕਿ ਕੋਰੋਨਾ ਦਾ ਨਵਾਂ ਰੂਪ ਹੋਰ ਵੀ ਛੂਤ ਵਾਲਾ ਹੋਵੇਗਾ, ਕਿਉਂਕਿ ਇਸ ਨੂੰ ਮੌਜੂਦਾ ਰੂਪਾਂ ਨੂੰ ਓਵਰਟੇਕ ਕਰਨਾ ਹੋਵੇਗਾ। ਇਹ ਹਲਕਾ ਅਤੇ ਖਤਰਨਾਕ ਦੋਵੇਂ ਹੋ ਸਕਦਾ ਹੈ ਅਤੇ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਮਾਤ ਦੇ ਸਕਦਾ ਹੈ।
ਸਮੇਂ ਦੇ ਨਾਲ ਕਿਸੇ ਵੀ ਵਾਇਰਸ ਵਿੱਚ ਤਬਦੀਲੀਆਂ ਆਉਂਦੀਆਂ ਹਨ, ਤਾਂ ਜੋ ਇਹ ਕੁਦਰਤ ਵਿੱਚ ਸਰਵਾਈਵ ਕਰ ਸਕੇ। ਹਾਲਾਂਕਿ ਜ਼ਿਆਦਾਤਰ ਵਾਇਰਸ ਆਪਣੇ ਗੁਣਾਂ ਨੂੰ ਬਹੁਤ ਜ਼ਿਆਦਾ ਨਹੀਂ ਬਦਲਦੇ, ਪਰ ਕੁਝ ਵਾਇਰਸ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਉਹ ਟੀਕਿਆਂ ਅਤੇ ਇਲਾਜਾਂ ਨਾਲ ਲੜਨ ਕਾਰਨ ਬਦਲ ਜਾਂਦੇ ਹਨ। ਇਸ ਤਰ੍ਹਾਂ ਵਾਇਰਸ ਦੇ ਨਵੇਂ ਰੂਪ ਬਣਦੇ ਹਨ, ਜੋ ਸਾਡੇ ਲਈ ਖ਼ਤਰਾ ਬਣਦੇ ਹਨ।
ਇੱਕ ਰੂਪ ਲੋਕਾਂ ਲਈ ਕਿੰਨਾ ਖ਼ਤਰਨਾਕ ਹੈ, ਇਸ ਦੇ ਆਧਾਰ ‘ਤੇ, ਵਿਸ਼ਵ ਸਿਹਤ ਸੰਗਠਨ (WHO) ਇਸਨੂੰ ‘ਵੇਰੀਏਂਟ ਆਫ਼ ਕੰਸਰਨ’ (VoC), ਭਾਵ ਇੱਕ ਚਿੰਤਾਜਨਕ ਰੂਪ ਐਲਾਣਦਾ ਹੈ।
ਹੁਣ ਤੱਕ 5 ਵੇਰੀਐਂਟਸ- ਅਲਫਾ, ਬੀਟਾ, ਗਾਮਾ, ਡੇਲਟਾ ਅਤੇ ਓਮਿਕਰੋਨ ਨੂੰ VoC ਐਲਾਨ ਕੀਤਾ ਗਿਆ ਹੈ। ਇਹ ਇਨਸਾਨਾਂ ਵਿੱਚ ਤੇਜ਼ੀ ਨਾਲ ਫੈਲਣ, ਉਹਨਾਂ ਨੂੰ ਗੰਭੀਰ ਰੂਪ ਵਿੱਚ ਸੰਕ੍ਰਮਿਤ ਕਰਨ ਅਤੇ ਉਹਨਾਂ ਦੀ ਮੌਤ ਲਈ ਜ਼ਿੰਮੇਵਾਰ ਹਨ।
ਅਲਫ਼ਾ ਵੇਰੀਐਂਟ (B.1.1.7) ਪਹਿਲੀ ਵਾਰ ਸਤੰਬਰ 2020 ਵਿੱਚ ਯੂਕੇ ਵਿੱਚ ਖੋਜਿਆ ਗਿਆ ਸੀ। ਬੀਟਾ ਵੇਰੀਐਂਟ (B.1.351) ਪਹਿਲੀ ਵਾਰ ਦੱਖਣੀ ਅਫ਼ਰੀਕਾ ਵਿੱਚ ਮਈ 2020 ਅਤੇ ਗਾਮਾ ਵੇਰੀਐਂਟ (P.1) ਬ੍ਰਾਜ਼ੀਲ ਵਿੱਚ ਨਵੰਬਰ 2020 ਵਿੱਚ ਪਾਇਆ ਗਿਆ ਸੀ।
ਇੱਕ ਰਿਪੋਰਟ ਮੁਤਾਬਕ ਇਨ੍ਹਾਂ ਤਿੰਨਾਂ ਵੇਰੀਏਂਟਸ ਵਿੱਚ ਕੁਝ ਮਿਊਟੇਸ਼ਨਸ ਇੱਕੋ ਜਿਹੇ ਹਨ। ਕਮਜ਼ੋਰ ਰੋਗ ਰੋਗੂ ਸ਼ਕਤੀ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਲਾਗ ਮਹੀਨਿਆਂ ਤੱਕ ਰਹਿ ਸਕਦੀ ਹੈ।
ਡੇਲਟਾ ਵੇਰੀਐਂਟ (B.1.617.2) ਅਕਤੂਬਰ 2020 ਵਿੱਚ ਭਾਰਤ ਵਿੱਚ ਪਾਇਆ ਗਿਆ ਸੀ। ਇਹ ਅਲਫ਼ਾ ਵੇਰੀਐਂਟ ਨਾਲੋਂ 60 ਫ਼ੀਸਦੀ ਜ਼ਿਆਦਾ ਸੰਕ੍ਰਮਿਤ ਕਰਨ ਵਾਲਾ ਹੈ, ਇਸ ਲਈ ਵਿਗਿਆਨੀ ਇਸਨੂੰ ਸੁਪਰ ਅਲਫ਼ਾ ਕਹਿੰਦੇ ਹਨ। ਓਮੀਕ੍ਰੋਨ ਵੇਰੀਐਂਟ (B.1.1.529) ਦੱਖਣੀ ਅਫਰੀਕਾ ਵੱਲੋਂ ਨਵੰਬਰ 2021 ਵਿੱਚ ਰਿਪੋਰਟ ਕੀਤਾ ਗਿਆ ਸੀ। ਓਮੀਕਰੋਨ ਦੇ ਸਪਾਈਕ ਪ੍ਰੋਟੀਨ ਵਿੱਚ ਦੂਜੇ ਰੂਪਾਂ ਦੇ ਮੁਕਾਬਲੇ ਜ਼ਿਆਦਾ ਮਿਊਟੇਸ਼ਨਸ ਹੁੰਦੇ ਹਨ, ਜਿਸ ਕਾਰਨ ਇਹ ਤੇਜ਼ੀ ਨਾਲ ਫੈਲਦਾ ਹੈ। ਵਾਇਰਸ ਸਿਰਫ ਸਪਾਈਕ ਪ੍ਰੋਟੀਨ ਦੀ ਮਦਦ ਨਾਲ ਇਨਸਾਨ ਦੇ ਸਰੀਰ ਵਿੱਚ ਦਾਖਲ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
WHO ਮਾਹਿਰ ਮਾਰੀਆ ਵਾਨ ਕੇਰਖੋਵ ਦਾ ਮੰਨਣਾ ਹੈ ਕਿ ਓਮੀਕਰੋਨ ਕੋਰੋਨਾ ਦਾ ਆਖਰੀ ਰੂਪ ਨਹੀਂ ਹੈ। ਸਾਨੂੰ ਭਵਿੱਖ ਵਿੱਚ ਹੋਰ ਵੇਰੀਐਂਟਸ ਦੀ ਵੀ ਖਬਰ ਮਿਲ ਸਕਦੀ ਹੈ। ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਇਨ੍ਹਾਂ ਰੂਪਾਂ ਵਿੱਚ ਕਿਸ ਤਰ੍ਹਾਂ ਦੇ ਮਿਊਟੇਸ਼ਨਸ ਹੋਣਗੇ।
ਨੇਚਰ ਜਰਨਲ ਦੀ ਇੱਕ ਰਿਪੋਰਟ ਵਿੱਚ ਵਿਗਿਆਨੀ ਜੇਸੀ ਬਲੂਮ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਦੇ ਖਤਮ ਨਹੀਂ ਹੋਵੇਗਾ। ਇਹ ਅੰਡੇਮਿਕ ਸਟੇਜ ਵਿੱਚ ਆ ਜਾਏਗਾ, ਮਤਲਬ ਵਾਇਰਸ ਕਮਜ਼ੋਰ ਹੋ ਜਾਵੇਗਾ ਅਤੇ ਲੋਕ ਇਸਦੇ ਨਾਲ ਰਹਿਣਾ ਸਿੱਖ ਲੈਣਗੇ। ਇਹ ਇੱਕ ਆਮ ਬਿਮਾਰੀ ਬਣ ਜਾਵੇਗਾ।
ਵਿਗਿਆਨੀ ਐਂਡਰਿਊ ਰੈਮਬੋਟ ਦਾ ਕਹਿਣਾ ਹੈ ਕਿ ਓਮੀਕਰੋਨ ਦੀ ਲਾਗ ਮਾਈਲਡ ਹੋਣ ਕਰਕੇ ਅਗਲੇ ਰੂਪ ਨੂੰ ਬਹੁਤ ਹਲਕਾ ਸਮਝਣਾ ਸਹੀ ਨਹੀਂ ਹੈ। ਅਜਿਹਾ ਹੋ ਸਕਦਾ ਹੈ ਕਿ ਆਉਣ ਵਾਲਾ ਵੇਰੀਐਂਟ ਖਤਰਨਾਕ ਹੋਵੇ।