ਕੌਮਾਂਤਰੀ ਮਹਿਲਾ ਦਿਵਸ ‘ਤੇ ਤੁਹਾਨੂੰ ਇਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ। ਇਸੇ ਕਰਕੇ ਕੌਸ਼ਾਂਬੀ ਦੇ ਕਰਾਰੀਨਗਰ ਦੇ ਪੁਰਵਾ ਪਿੰਡ ਵਿੱਚ ਪੁਰਾਣੀਆਂ ਰਵਾਇਤਾਂ ਦੇ ਉਲਟ ਅਜਿਹੇ 400 ਪਰਿਵਾਰ ਹਨ ਜਿਥੇ ਧੀਆਂ ਮੁੰਡੇ ਵਿਆਹ ਕੇ ਲਿਆ ਰਹੀਆਂ ਹਨ ਤੇ ਪੂਰਾ ਪਰਿਵਾਰ ਚਲਾ ਰਹੀਆਂ ਹਨ।
ਇਸ ਪਿੰਡ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਬਾਹਰਲੇ ਇਲਾਕਿਆਂ ਤੋਂ ਆਏ ਹਨ, ਜੋ ਵਿਆਹ ਤੋਂ ਬਾਅਦ ਇਥੇ ਹੀ ਰਹਿ ਰਹੇ ਹਨ। ਇਥੇ ਔਰਤ ਬਰਾਬਰੀ ਨਾਲ ਆਪਣੇ ਪਤੀ ਨਾਲ ਪਰਿਵਾਰ ਚਲਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੀ ਹੈ, ਇਸ ਦੇ ਲਈ ਉਹ ਘਰ ਵਿੱਚ ਬੀੜੀ ਬਣਾਉਣ ਦਾ ਕੰਮ ਕਰਦੀਆਂ ਹਨ।
ਇਹ ਸਿਲਸਿਲਾ ਪਿੰਡ ਵਿੱਚ ਨਵਾਂ ਨਹੀਂ ਹੈ, ਸਗੋਂ ਦਹਾਕਿਆਂ ਤੋਂ ਜਵਾਈ ਇਥੇ ਹੀ ਆਪਣਾ ਪਰਿਵਾਰ ਵਸਾ ਕੇ ਰਹਿ ਰਹੇ ਹਨ, ਜਿਨ੍ਹਾਂ ਵਿੱਚ 70 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਵਰਗ ਦੇ ਜਵਾਈ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿੰਦੇ ਹਨ।
ਪਿੰਡ ਦੀ ਇਹ ਖਾਸੀਅਤ ਹੈ ਕਿ ਧੀਆਂ ਨੂੰ ਪੁੱਤਾਂ ਦੇ ਬਰਾਬਰ ਸਿੱਖਿਆ ਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਪਿੰਡ ਵਿੱਚ ਧੀਆਂ ਹਰ ਉਹ ਕੰਮ ਕਰਦੀਆਂ ਹਨ, ਜੋ ਪੁੱਤ ਕਰ ਸਕਦੇ ਹਨ। ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ।
20 ਸਾਲ ਪਹਿਲਾਂ ਪਤੀ ਨਾਲ ਪਿੰਡ ਵਿੱਚ ਰਹਿਣ ਆਈ ਯਾਸਮੀਨ ਬੇਗਮ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਵਿੱਚ ਕਿੰਨੀ ਵੀ ਆਜ਼ਾਦੀ ਹੋਵੇ, ਪਰ ਸਹੁਰਿਆਂ ਵਿੱਚ ਕੁਝ ਨਾ ਕੁਝ ਬੰਧਨ ਤਾਂ ਹੁੰਦਾ ਹੈ। ਇਥੇ ਪਤੀ ਨਾਲ ਰਹਿੰਦੇ ਹੋਏ ਉਹ ਆਪਣੀ ਮਰਜ਼ੀ ਦਾ ਕੰਮ ਕਰ ਪਾ ਰਹੀ ਹੈ।
ਨਗਰ ਪੰਚਾਇਤ ਖੇਤਰ ਕਰਾਰੀ ਵਿੱਚ ਵਸੇ ਜਵਾਈਆਂ ਨੂੰ ਇਸ ਪੁਰਵਾ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਹਨ। ਇਥੇ ਰਹਿਣ ਲਈ ਨਗਰ ਪੰਚਾਇਤ ਦੀ ਸਹੂਲਤ ਦੇ ਨਾਲ ਸਕੂਲ ਤੇ ਬਾਜ਼ਾਰ ਵੀ ਹਨ। ਫਤਿਹਪੁਰ ਦੇ ਰਹਿਣਵਾਲੇ ਫਿਰਦੌਸ ਅਹਿਮਦ ਵੀ 22 ਸਾਲ ਪਹਿਲਾਂ ਇਥੇ ਦੀ ਧੀ ਨਾਲ ਵਿਆਹ ਕਰਕੇ ਇਥੇ ਦੇ ਹੀ ਹੋ ਕੇ ਰਹਿ ਗਏ। ਫਿਰਦੌਸ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਪਿੰਡ ਵਿੱਚ ਸਹੂਲਤਾਂ ਦੀ ਘਾਟ ਸੀ, ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਤੇ ਰੁਜ਼ਗਾਰ ਲਈ ਉਹ ਵੀ ਜਵਾਈਆਂ ਦੇ ਪਿੰਡ ਵਿੱਚ ਆ ਕੇ ਵਸ ਗਏ।
ਇਥੇ ਕੁਝ ਪਰਿਵਾਰ ਤਾਂ ਅਜਿਹੇ ਹਨ, ਜਿਥੇ ਸਹੂਰੇ ਵੀ ਇਥੇ ਘਰ ਜਵਾਈ ਬਣ ਕੇ ਆਏ ਸਨ। ਪਿੰਡ ਦੇ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਸਹੁਰੇ ਰਾਮਖੇਲਾਵਨ ਨੇ ਪਿੰਡ ਦੀ ਧੀ ਪਿਆਰੀ ਹੇਲਾ ਨਾਲ ਵਿਆਹ ਕਰ ਲਿਆ ਤੇ ਫਿਰ ਇਥੇ ਹੀ ਰਹਿਣ ਲਈ ਗਏ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਔਰਤਾਂ ਨੂੰ ਬਰਾਬਰੀ ਦੇ ਹੱਕ ਕਰਕੇ ਇਥੇ ਲੜਾਈ-ਝਗੜੇ ਵੀ ਘੱਟ ਹੁੰਦੇ ਹਨ। ਬਾਹਰੋਂ ਆ ਕੇ ਵੱਸਣ ਵਾਲਿਆਂ ਦਾ ਪੂਰਾ ਸਨਮਾਨ ਰੱਖਿਆ ਜਾਂਦਾ ਹੈ। ਇਸ ਲਈ ਲੋਕ ਇਥੇ ਰਹਿਣਾ ਵੀ ਚਾਹੁੰਦੇ ਹਨ। ਉਨ੍ਹਾਂ ਦੀ ਹਰ ਸਹੂਲਤ ਦਾ ਖਿਆਲ ਰਖਿਆ ਗਿਆ ਹੈ।