ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਅੱਜ ਯੂਰਪੀਅਨ ਸੰਸਦ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜੇਲੇਂਸਕੀ ਨੇ ਕਿਹਾ ਕਿ ਰੂਸ ਨੇ ਆਮ ਲੋਕਾਂ ‘ਤੇ ਮਿਜ਼ਾਈਲਾਂ ਚਲਾਈਆਂ, ਕਰੂਜ਼ ਮਿਜ਼ਾਈਲਾਂ ਦਾਗੀਆਂ। ਇਹ ਕੋਈ ਮਾਫ ਨਹੀਂ ਕਰੇਗਾ, ਨਾ ਕੋਈ ਭੁੱਲੇਗਾ। ਇਸ ਦੌਰਾਨ ਯੂਰਪੀ ਸੰਸਦ ਵਿਚ ਮੌਜੂਦ ਪ੍ਰਤੀਨਿਧੀਆਂ ਨੇ ਤਾੜੀਆਂ ਵਜਾ ਕੇ ਜੇਲੇਂਸਕੀ ਦੇ ਬਿਆਨ ਦਾ ਸਮਰਥਨ ਕੀਤਾ।
ਜੇਲੇਂਸਕੀ ਨੇ ਕਿਹਾ ਕਿ ਖਾਰਕੀਵ ਵਿਚ ਰੂਸ ਦੀ ਬੰਬਾਰੀ ਯੁੱਧ ਅਪਰਾਧ ਹੈ। ਰੂਸ ਨੇ ਇਥੇ ਕਰੂਜ਼ ਮਿਜ਼ਾਈਲਾਂ ਦਾਗੀਆਂ। ਮਿਜ਼ਾਈਲ ਹਮਲੇ ਵਿਚ 16 ਲੋਕਾਂ ਦੀ ਮੌਤ ਹੋਈ। ਯੂਕਰੇਨ ਵਿਚ ਰੂਸੀ ਹਮਲਿਆਂ ‘ਚ ਹੁਣ ਤੱਕ 16 ਸਕੂਲੀ ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਜੇਲੇਂਸਕੀ ਨੇ ਕਿਹਾ ਕਿ ਸਾਡੇ ਨਾਗਰਿਕ ਹਮਲੇ ਦੀ ਕੀਮਤ ਚੁਕਾ ਰਹੇ ਹਨ। ਅਸੀਂ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ। ਜੇਲੇਂਸਕੀ ਨੇ ਯੂਰਪੀ ਸੰਘ ਨੂੰ ਕਿਹਾ ਕਿ ਤੁਸੀਂ ਸਾਬਤ ਕਰ ਦਿੱਤਾ ਕਿ ਤੁਸੀਂ ਯੂਕਰੇਨ ਦੇ ਨਾਲ ਹੋ।
ਇਹ ਵੀ ਪੜ੍ਹੋ : ਗੁਰੂਗ੍ਰਾਮ ‘ਚ ਬੰਦ ਕੋਠੀ ਤੋਂ ਮਿਲੇ 10 ਤੋਂ ਵੱਧ ਹੈਂਡ ਗ੍ਰੇਨੇਡ, ਪਾਰਕ ‘ਚ ਟੋਇਆ ਪੁੱਟ ਕੀਤੇ ਡਿਫਿਊਜ਼
ਜੇਲੇਂਸਕੀ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਲਈ ਲੜ ਰਹੇ ਹਾਂ। ਸਾਡੇ ਸ਼ਹਿਰ ਬਲਾਕ ਹੋ ਗਏ ਹਨ। ਇਸ ਦੇ ਬਾਵਜੂਦ ਅਸੀਂ ਆਜ਼ਾਦ ਹਾਂ। ਕੋਈ ਸਾਨੂੰ ਤੋੜਨ ਵਾਲਾ ਨਹੀਂ ਹੈ। ਅਸੀਂ ਮਜ਼ਬੂਤ ਹਾਂ, ਅਸੀਂ ਯੂਕੇਰੀਅਨ ਹਾਂ।