ਯੂਰਪੀਅਨ ਸੰਸਦ ਨੇ ਯੂਕਰੇਨ ਦੀ ਯੂਰਪੀ ਸੰਘ ਵਿਚ ਸ਼ਾਮਲ ਹੋਣ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮਿਰ ਜੇਲੇਂਸਕੀ ਨੇ ਸੋਮਵਾਰ ਨੂੰ ਯੂਕਰੇਨ ਨੂੰ ਯੂਰਪੀ ਸੰਘ ਵਿਚ ਸ਼ਾਮਲ ਕਰਨ ਲਈ ਅਪੀਲ ਕੀਤੀ ਸੀ। ਇਸ ਅਪੀਲ ਨੂੰ ਯੂਰਪੀ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਹੈ। ਯੂਕਰੇਨ ਨੂੰ ਯੂਰਪੀ ਸੰਘ ਵਿਚ ਸ਼ਾਮਲ ਕਰਨ ਲਈ ਯੂਰਪੀ ਸੰਸਦ ਵਿਚ ਇੱਕ ਵਿਸ਼ੇਸ਼ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਯੂਕਰੇਨ ਨੂੰ ਯੂਰਪੀ ਸੰਘ ਵਿਚ ਸ਼ਾਮਲ ਕਰਨ ਦੀ ਪ੍ਰਸਤਾਵ ‘ਤੇ ਸੰਸਦ ਵਿਚ ਵੋਟਿੰਗ ਹੋਵੇਗੀ।
ਰੂਸੀ ਹਮਲੇ ਵਿਚ ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਯੂਕਰੇਨ ਨੂੰ ਯੂਰਪੀ ਯੂਨੀਅਨ ਵਿਚ ਸ਼ਾਮਲ ਕਰਨ ਦੀ ਅਰਜ਼ੀ ਉਤੇ ਹਸਤਾਖਰ ਕੀਤੇ ਸਨ। ਯੂਕਰੇਨ ਨੇ ਇਸ ਨੂੰ ਇਤਿਹਾਸਕ ਪਲ ਦੱਸਿਆ ਸੀ। ਦੂਜੇ ਪਾਸੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸਕ ਸ਼ਿਮਗਲ ਨੇ ਕਿਹਾ ਸੀ ਕਿ ਇਹ ਯੂਕਰੇਨ ਤੇ ਇਥੋਂ ਦੇ ਨਾਗਰਿਕਾਂ ਦੀ ਪਸੰਦ ਹੈ। ਅਸੀਂ ਇਸ ਤੋਂ ਕਿਤੇ ਜ਼ਿਆਦਾ ਦੇ ਲਾਇਕ ਹਾਂ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਯੂਕਰੇਨ ‘ਤੇ ਹਮਲੇ ਤੋਂ ਬਾਅਦ ਯੂਰਪੀ ਸੰਘ ਨੇ ਰੂਸ ‘ਤੇ ਨਾਰਾਜ਼ਗੀ ਪ੍ਰਗਟਾਈ ਸੀ ਇਸ ਤੋਂ ਬਾਅਦ ਯੂਰਪੀ ਸੰਘ ਨੇ ਰੂਸ ‘ਤੇ ਸਾਰੇ ਤਰ੍ਹਾਂ ਦੇ ਪ੍ਰਤੀਬੰਧ ਦਾ ਐਲਾਨ ਕੀਤਾ। ਈਯੂ ਨੇ ਰੂਸ ਦੇ ਬੈਂਕਿੰਗ ਸਿਸਟਮ ਨੂੰ SWIFT ਤੋਂ ਬਾਹਰ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਰੂਸ ਦੇ ਜਹਾਜ਼ਾਂ ਲਈ ਹਵਾਈ ਖੇਤਰ ਨੂੰ ਵੀ ਬੰਦ ਕਰ ਦਿਤਾ ਹੈ। ਇੰਨਾ ਹੀ ਨਹੀਂ ਯੂਰਪੀ ਸੰਘ ਨੇ ਕਿਹਾ ਕਿ ਉਹ ਯੂਕਰੇਨ ਨੂੰ ਜਲਦ ਹੀ ਹਥਿਆਰ ਮੁਹੱਈਆ ਕਰਵਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਵਰਲਡ ਤਾਇਕਵਾਂਡੋ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੋਂ ਵਾਪਸ ਲਈ ਬਲੈਕ ਬੈਲਟ ਦੀ ਉਪਾਧੀ
ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਅੱਜ ਯੂਰਪੀਅਨ ਸੰਸਦ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜੇਲੇਂਸਕੀ ਨੇ ਕਿਹਾ ਕਿ ਰੂਸ ਨੇ ਆਮ ਲੋਕਾਂ ‘ਤੇ ਮਿਜ਼ਾਈਲਾਂ ਚਲਾਈਆਂ, ਕਰੂਜ਼ ਮਿਜ਼ਾਈਲਾਂ ਦਾਗੀਆਂ। ਇਹ ਕੋਈ ਮਾਫ ਨਹੀਂ ਕਰੇਗਾ, ਨਾ ਕੋਈ ਭੁੱਲੇਗਾ। ਇਸ ਦੌਰਾਨ ਯੂਰਪੀ ਸੰਸਦ ਵਿਚ ਮੌਜੂਦ ਪ੍ਰਤੀਨਿਧੀਆਂ ਨੇ ਤਾੜੀਆਂ ਵਜਾ ਕੇ ਜੇਲੇਂਸਕੀ ਦੇ ਬਿਆਨ ਦਾ ਸਮਰਥਨ ਕੀਤਾ। ਜੇਲੇਂਸਕੀ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਲਈ ਲੜ ਰਹੇ ਹਾਂ। ਸਾਡੇ ਸ਼ਹਿਰ ਬਲਾਕ ਹੋ ਗਏ ਹਨ। ਇਸ ਦੇ ਬਾਵਜੂਦ ਅਸੀਂ ਆਜ਼ਾਦ ਹਾਂ। ਕੋਈ ਸਾਨੂੰ ਤੋੜਨ ਵਾਲਾ ਨਹੀਂ ਹੈ। ਅਸੀਂ ਮਜ਼ਬੂਤ ਹਾਂ, ਅਸੀਂ ਯੂਕੇਰੀਅਨ ਹਾਂ।