ਬੁੱਧਵਾਰ ਸਵੇਰੇ ਤੜਕੇ ਚਾਰ ਵਜੇ ਤੋਂ ਪਿੰਡ ਸਿੰਦੂਰੀ ਦੇ 200 ਫੁੱਟ ਉੱਚ ਟਾਵਰ ‘ਤੇ ਚੜ੍ਹੇ ਦੋਵੇਂ ਡੈਮਾਂ ਦੇ ਬੇਘਰ ਬਜ਼ੁਰਗ ਲਗਾਤਾਰ ਦੂਜੇ ਦਿਨ ਵੀ ਹੇਠਾਂ ਨਹੀਂ ਉਤਰੇ। ਲਗਭਗ 36 ਘੰਟੋ ਤੇਂ ਦੋਵੇਂ ਬਜ਼ੁਰਗ ਸਿਰਫ ਪਾਣੀ ਦੇ ਸਹਾਰੇ ਟਾਵਰ ‘ਤੇ ਡਟੇ ਹਨ। ਬੁੱਧਵਾਰ ਦੇਰ ਸ਼ਾਮ ਹੋਏ ਮੂਹਲਾਧਾਰ ਮੀਂਹ ਵੀ ਬਜ਼ੁਰਗਾਂ ਦਾ ਹੌਂਸਲਾ ਪਸਤ ਨਹੀਂ ਕਰ ਸਕਿਆ। ਦੋਵੇਂ ਦੇ ਕੋਲ ਖਾਣ ਲਈ ਕੁਝ ਨਹੀਂ ਹੈ ਅਤੇ ਉਨ੍ਹਾਂ ਨੇ ਹੇਠਾਂ ਤੋਂ ਵੀ ਕੁਝ ਨਹੀਂ ਮੰਗਵਾਇਆ।
ਦੋਵਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਫਰਜ਼ੀ ਤਰੀਕੇ ਨਾਲ ਭਰਤੀ 50 ਲੋਕਾਂ ਨੂੰ ਬਾਹਰ ਨਹੀਂ ਕੀਤਾ ਜਾਂਦਾ ਅਤੇ ਯੋਗ ਬੇਘਰਾਂ ਨੂੰ ਨੌਕਰੀ ਨਹੀਂ ਮਿਲਦੀ, ਉਹ ਹੇਠਾਂ ਨਹੀਂ ਆਉਣਗੇ। ਉਨ੍ਹਾਂ ਨੂੰ ਮਨਾਉਣ ਐੱਸ.ਡੀ.ਐੱਮ. ਧਾਰਕਲਾਂ ਅਤੇ ਤਹਿਸੀਲਦਾਰ ਵੀ ਪਹੁੰਚੇ ਪਰ ਦੋਵਾਂ ਨੇ ਹੇਠਾਂ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਦੂਜੇ ਪਾਸੇ, ਹੋਰ ਬੇਘਰਾਂ ਦਾ ਧਰਨਾ ਟਾਵਰ ਦੇ ਹੇਠਾਂ ਜਾਰੀ ਹੈ।
ਪ੍ਰਧਾਨ ਦਿਆਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੇ ਇੱਕ ਸਾਲ ਹੋ ਗਿਆ ਹੈ। ਪਰ ਇਹ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੋਕ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇਕਈ ਵਾਰ ਸੰਘਰਸ਼ ਕਰ ਚੁੱਕੇ ਹਨ ਪਰ ਹਰ ਵਾਰ ਪ੍ਰਸ਼ਾਸਨਿਕ ਅਧਿਕਾਰੀ ਤੇ ਸਰਕਾਰ ਦੇ ਨੁਮਾਇੰਦੇ ਉਨ੍ਹਾਂ ਨੂੰ ਝੂਠੇ ਭਰੋਸੇ ਦੇ ਕੇ ਟਾਲਮਟੋਲ ਕਰਦੇ ਰਹੇ ਹਨ। ਇਸ ਵਾਰ ਅਜਿਹਾ ਨਹੀਂ ਹੋਵੇਗਾ, ਉਹ ਲੋਕ ਆਰ ਪਾਰ ਦੀ ਲੜਾਈ ਲਈ ਮੈਦਾਨ ਵਿੱਚ ਉਤਰ ਆਏ ਹਨ।
ਉਨ੍ਹਾਂ ਨੇ ਡੈਮ ਪ੍ਰਾਜੈਟ ਦੇ ਮੁੱਖ ਇੰਜੀਨੀਅਰ ਨੂੰ ਇਥੋਂ ਬਦਲਣ ਦੀ ਮੰਗ ਕੀਤੀ। ਦਿਆਲ ਸਿੰਘ ਨੇ ਸ਼ਾਸਨ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਬਜ਼ੁਰਗਾਂ ਨੂੰ ਕੁਝ ਵੀ ਹੋਇਆ ਤਾਂ ਉਹ ਪ੍ਰਸ਼ਾਸਨ ਦੀ ਇੱਟ ਨਾਲ ਇੱਟ ਬਜਾ ਦੇਣਗੇ। ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਡੈਮ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਹ ਵੀ ਪੜ੍ਹੋ : ਗੈਂਗਸਟਰ ਲਾਰੇਂਸ ਲਈ ਦੀਵਾਨਗੀ! ਇੰਟਰਵਿਊ ਵੇਖ ਦਿੱਲੀ ਤੋਂ ਬਠਿੰਡਾ ਜੇਲ੍ਹ ਪਹੁੰਚੀਆਂ 2 ਨਾਬਾਲਿਗ ਕੁੜੀਆਂ
ਦੂਜੇ ਪਾਸੇ ਹਲਕਾ ਸੁਜਾਨਪੁਰ ਵਿਧਾਇਕ ਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਨਰੇਸ਼ ਪੁਰੀ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਪਹਿਲਾਂ ਵੀ ਇਸ ਮੁੱਦੇ ਨੂੰ ਵੱਡੀ ਗੰਭੀਰਤਾ ਦੇ ਨਾਲ ਉਠਾਇਆ ਗਿਆ ਸੀ ਅਤੇ ਉਹ ਦੁਬਾਰਾ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਉਠਾਉਣਗੇ। ਉਨ੍ਹਾਂ ਨੇ ਕਿਹਾ ਕਿ ਜੇ ਡੈਮ ਪ੍ਰਾਜੈਕਟ ਦੇ ਨਿਰਮਾਣ ਦੇ ਸਮੇਂ ਔਸਤੀ ਪਰਿਵਾਰਾਂ ਦੀਆਂ ਜ਼ਮੀਨਾਂ ਨੂੰ ਸਰਕਾਰ ਵੱਲੋਂ ਐਕਵਾਇਰ ਕੀਤਾ ਗਿਆ ਹੈ ਤਾਂ ਸਰਕਾਰ ਨੂੰ ਉਸ ਦੇ ਬਦਲੇ ਵਿੱਚ ਇਨ੍ਹਾਂ ਨੂੰ ਇਨ੍ਹਾਂ ਦੇ ਬਣਦੇ ਹੱਕ ਜ਼ਰੂਰ ਦੇਣਾ ਚਾਹੀਦਾ।
ਦੂਜੇ ਪਾਸੇ ਬਜ਼ੁਰਗਾਂ ਨੂੰ ਮਨਾਉਣ ਲਈ ਪਹੁੰਚੇ ਤਹਿਸੀਲਦਾਰ ਲੱਛਮਣ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਰੋਸ ਪ੍ਰਗਟਾਉਣ ਦਾ ਸਾਰਿਆਂ ਨੂੰ ਅਧਿਕਾਰ ਹੈ ਪਰ ਇਹ ਤਰੀਕਾ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਬੇਘਰਾਂ ਨੂੰ ਨੌਕਰੀ ਦੇਣ ਸਬੰਧੀ ਕਾਰਵਾਈ ਸਰਕਾਰ ਦੇ ਪੱਧਰ ‘ਤੇ ਚੱਲ ਰਹੀ ਹੈ। ਫਰਜ਼ੀ ਭਰਤੀ ਵਾਲੇ ਮਾਮਲੇ ਦੀ ਜਾਂਚ ਸਕੱਤਰ ਪੱਧਰ ਦੇ ਅਧਿਕਾਰੀ ਕਰ ਰਹੇ ਹਨ। ਉਸ ਦਾ ਫੈਸਲਾ ਵੀ ਜਲਦ ਆਏਗਾ। ਬਜ਼ੁਰਗਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤਾ ਗਿਆ ਸੀ ਪਰ ਉਹ ਹੇਠਾਂ ਨਹੀਂ ਉਤਰੇ ਹਨ।
ਵੀਡੀਓ ਲਈ ਕਲਿੱਕ ਕਰੋ -: