ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਦੇ ਤਰੀਕੇ ਲੱਭ ਰਹੀ ਹੈ। ਇਸ ਦਾ ਅਸਰ ਹੁਣ ਪੰਜਬਾ ਦੇ ਖਜ਼ਾਨੇ ‘ਤੇ ਨਜ਼ਰ ਆਉਣ ਲੱਗਾ ਹੈ। ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀ ਕਮਾਈ ਵਿੱਚ ਵਾਧਾ ਹੋਇਆ ਹੈ।
ਦਰਅਸਲ ਪੰਜਾਬ ਰੋਡਵੇ਼-1 ਦੇ ਜਨਰਲ ਮੈਨੇਜਰ ਦੇ ਦਫਤਰ ਵਿੱਚ ਕਰਵਾਈ ਗਈ ਨੀਲਾਮੀ ਨਾਲ ਹੁਣ ਹਰ ਮਹੀਨੇ ਪੰਜਾਬ ਸਰਕਾਰ ਨੂੰ 62.33 ਲੱਖ ਰੁਪਏ ਮਿਲਣਗੇ। ਮਾਨ ਸਰਕਾਰ ਦੇ ਖਜ਼ਾਨੇ ਵਿੱਚ ਪਹੁੰਚਣ ਵਾਲੇ ਪੈਸੇ ਵਿੱਚ ਲੱਖਾਂ ਦਾ ਵਾਧਾ ਹੋਇਆ ਹੈ।
ਅੱਡਾ ਫੀਸ, ਪਾਰਕਿੰਗ ਦੁਕਾਨਾ, ਸਫਾਈ ਦੇ ਕੰਮ, ਬੱਸ ਸਟੈਂਡਰ ਦੇ ਅੰਦਰ ਕੀਤੀ ਗਈ ਸੁਰੱਖਿਆ ਤੇ ਬੱਸ ਸਟੈਂਡ ਦੇ ਅੰਦਰ ਲਾਏ ਜਾਣ ਵਾਲੇ ਵਿਗਿਆਪਨਾਂ ਨਾਲ ਹੁਣ ਹਰ ਮਹੀਨੇ ਸਰਕਾਰ ਨੂੰ 24 ਲੱਖ ਰੁਪਏ ਵੱਧ ਮਿਲਣਗੇ।
ਪਾਰਟੀ ਨੇ ਟਵੀਟ ਕਰਕੇ ਦੱਸਿਆ ਕਿ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਵਿੱਚ ਨਵੇਂ ਦਿਨ ਖਜ਼ਾਨੇ ਨੂੰ ਸਹਾਰਾ ਲੱਗ ਰਿਹਾ ਹੈ। ਟਰਾਂਸਪੋਰਟ ਖੇਤਰ ‘ਚ ਸਰਕਾਰ ਲੋਕ-ਪੱਖੀ ਫੈਸਲੇ ਲੈ ਰਹੀ ਹੈ ਤਾਂਜੋ ਲੋਕਾਂ ਨੂੰ ਸਸਤਾ ਤੇ ਆਰਾਮਦਾਇਕ ਸਫਰ ਪ੍ਰਦਾਨ ਕਰ ਸਕੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਵਿਧਾਇਕ ਜਸਬੀਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਬੱਸ ਸਟੈਂਡ ਦੀ ਬੋਲੀ ਪੂਰੀ ਪਾਰਦਰਸ਼ਿਤਾ ਨਾਲ ਕੀਤੀ ਗਈ ਹੈ। ਸ਼ਰਤਾਂ ਪੂਰੀਆਂ ਕਰਨ ਵਾਲੀਆਂ ਫਰਮਾਂ ਨੂੰ ਹੀ ਇਸ ਵਿੱਚ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਬੋਲੀ ਵਿੱਚ ਸਰਕਾਰ ਦੇ ਖਜ਼ਾਨੇ ਵਿੱਚ ਅੰਮ੍ਰਿਤਸਰ ਬੱਸ ਅੱਡੇ ਤੋਂ 50 ਫੀਸਦੀ ਤੱਕ ਰੈਵੇਨਿਊ ਵਧਿਆ ਹੈ।