ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਦੇਸ਼ ਦੇ ਸਾਬਕਾ ਖੁਫੀਆ ਮੁਖੀ ਸਾਦ ਅਲਜਾਬਰੀ ਨੇ ਸਾਈਕੋ ਮਤਲਬ ਮਨੋਰੋਗੀ ਦੱਸਿਆ। ਇਕ ਇੰਟਿਵਊ ਵਿਚ ਸਾਦ ਅਲਜਾਬਰੀ ਨੇ ਕਿਹਾ ਕਿ ਅਸੀਂ ਇਸ ਹਤਿਆਰੇ ਵੱਲੋਂ ਕੀਤੇ ਗਏ ਅਤਿਆਚਾਰਾਂ ਤੇ ਅਪਰਾਧਾਂ ਨੂੰ ਦੇਖਿਆ ਹੈ। ਸਾਊਦੀ ਅਰਬ ਦੇ ਖੁਫੀਆ ਵਿਭਾਗ ਵਿਚ ਨੰਬਰ ਦੋ ‘ਤੇ ਰਹਿ ਚੁੱਕੇ ਸਾਦ ਅਲਜਾਬਰੀ ਨੇ ਕਿਹਾ ਕਿ ਮੁਹੰਮਦ ਬਿਨ ਸਲਮਾਨ ਆਉਣ ਵਾਲੇ ਦਿਨਾਂ ਵਿਚ ਅਮਰੀਕਾ ਤੇ ਹੋਰ ਦੇਸ਼ਾਂ ਲਈ ਵੱਡੀ ਚੁਣੋਤੀ ਬਣ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕ੍ਰਾਊਨ ਪ੍ਰਿੰਸ ਇਕ ਕਿਲਰ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਇਕ ਇੰਟਰਵਊ ਵਿਚ ਕਿਹਾ ਕਿ ਉਹ ਬਿਨਾਂ ਹਮਦਰਦੀ ਵਾਲਾ ਮਨੋਰੋਗੀ ਹੈ। ਭਾਵਨਾਵਾਂ ਨੂੰ ਮਹਿਸੂਸ ਨਹੀਂ ਕਰਦਾ। ਉਸ ਨੇ ਆਪਣੇ ਤਜਰਬੇ ਤੋਂ ਨਹੀਂ ਸਿੱਖਿਆ।
ਸਾਦ ਨੇ ਦਾਅਵਾ ਕੀਤਾ ਕਿ ਮੁਹੰਮਦ ਬਿਨ ਸਲਮਾਨ ਕੋਲ ਖਤਰਨਾਕ ਲੋਕਾਂ ਦਾ ਗੈਂਗ ਹੈ ਜਿਸ ਨੂੰ ਟਾਈਗਰ ਸਕਵਾਡ ਕਿਹਾ ਜਾਂਦਾ ਹੈ। ਇਸ ਜ਼ਰੀਏ ਕਿਡਨੈਪਿੰਗ ਤੇ ਮਰਡਰ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਥੇ ਇਕ ਸਨਕੀ, ਹਤਿਆਰੇ ਖਿਲਾਫ ਆਵਾਜ਼ ਉਠਾਉਣ ਆਇਆ ਹਾਂ ਜੋ ਮੱਧ ਏਸ਼ੀਆ ਵਿਚ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਅਲਜਾਬਰੀ ਖੁਦ ਦੀ ਜਾਨ ‘ਤੇ ਖਤਰਾ ਮਹਿਸੂਸ ਕਰਦੇ ਸਨ। ਇਸ ਲਈ ਉਹ ਕੈਨੇਡਾ ਚਲੇ ਗਏ। ਅਲਜਾਬਰੀ ਨੇ ਵਾਸ਼ਿੰਗਟਨ ਡੀਸੀ ਕੋਰਟ ਨੇ ਕਿਹਾ ਸੀ ਕਿ ਮੁਹੰਮਦ ਬਿਨ ਸਲਮਾਨ ਨੇ ਉਨ੍ਹਾਂ ਨੂੰ ਮਾਰਨ ਲਈ ਟੋਰਾਂਟੋ ਨੂੰ ਇਕ ਸਕਵਾਡ ਭੇਜਿਆ ਸੀ। ਇਸ ਦੇ ਦੋ ਹਫਤੇ ਪਹਿਲਾਂ ਹੀ ਸਾਊਦੀ ਪੱਤਰਕਾਰ ਜਮਲਾ ਖਸ਼ੋਗੀ ਦੀ ਇੰਸਤਾਬੁਲ ਵਿਚ ਹੱਤਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਮੈਨੂੰ ਕਿਸੇ ਦਿਨ ਮਾਰ ਦਿੱਤਾ ਜਾਵੇ ਕਿਉਂਕਿ ਮੇਰੇ ਕੋਲ ਸ਼ਾਹੀ ਪਰਿਵਾਰ ਤੇ ਸਰਕਾਰ ਬਾਰੇ ਮਹੱਤਵਪੂਰਨ ਜਾਣਕਾਰੀਆਂ ਹਨ। ਜਦੋਂ ਤੱਕ ਉਹ ਮੈਨੂੰ ਮਰਿਆ ਹੋਇਆ ਨਹੀਂ ਦੇਖੇਗਾ, ਉਸ ਨੂੰ ਚੈਨ ਨਹੀਂ ਮਿਲੇਗਾ।