ਬ੍ਰਿਟੇਨ ਵਿਚ ਕੋਹਿਨੂਰ ਹੀਰੇ ਨੂੰ ਲੰਡਨ ਦੇ ਟਾਵਰ ਵਿਚ ‘ਜਿੱਤ ਦੇ ਪ੍ਰਤੀਕ’ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਨੂੰ 26 ਮਈ ਤੋਂ ਲੋਕਾਂ ਦੇ ਦੇਖਣ ਲਈ ਖੋਲ੍ਹ ਦਿੱਤਾ ਜਾਵੇਗਾ। ਕੋਹਿਨੂਰ ਨੂੰ ਵੀ ਬਾਕੀ ਤਾਜ ਗਹਿਣਿਆਂ ਦੇ ਨਾਲ ਯੂ.ਕੇ. ਵਿੱਚ ਸ਼ਾਮਲ ਕੀਤਾ ਜਾਵੇਗਾ। ਬ੍ਰਿਟੇਨ ‘ਚ ਪੈਲੇਸ ਦਾ ਪ੍ਰਬੰਧਨ ਕਰਨ ਵਾਲੀ ਚੈਰਿਟੀ ਹਿਸਟੋਰਿਕ ਰਾਇਲ ਪੈਲੇਸਸ ਨੇ ਕਿਹਾ ਕਿ ਕੋਹਿਨੂਰ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਇਸ ਦੇ ਇਤਿਹਾਸ ਨੂੰ ਵੀ ਕਈ ਵੀਡੀਓਜ਼ ਅਤੇ ਪੇਸ਼ਕਾਰੀਆਂ ਰਾਹੀਂ ਦੱਸਿਆ ਜਾਵੇਗਾ।
ਕੋਹਿਨੂਰ ਦੀ ਪੂਰੀ ਯਾਤਰਾ ਨੂੰ ਕਈ ਪ੍ਰੌਪਸ ਅਤੇ ਵੀਡੀਓਜ਼ ਦੀ ਵਰਤੋਂ ਕਰਦੇ ਹੋਏ ਇੱਕ ਪੇਸ਼ਕਾਰੀ ਵਿੱਚ ਦਿਖਾਇਆ ਜਾਵੇਗਾ। ਇਹ ਇਹ ਵੀ ਦੱਸੇਗਾ ਕਿ ਕਿਵੇਂ ਇਹ ਆਪਣੇ ਸਾਰੇ ਪਿਛਲੇ ਮਾਲਕਾਂ ਜਿਵੇਂ ਕਿ ਮੁਗਲ ਬਾਦਸ਼ਾਹ, ਇਰਾਨ ਦੇ ਸ਼ਾਹਾਂ, ਅਫਗਾਨਿਸਤਾਨ ਦੇ ਸ਼ਾਸਕ ਅਤੇ ਸਿੱਖ ਮਹਾਰਾਜਾ ਲਈ ਜਿੱਤ ਦਾ ਪ੍ਰਤੀਕ ਰਿਹਾ ਹੈ।
ਟਾਵਰ ਆਫ ਲੰਡਨ ਦੇ ਗਵਰਨਰ ਐਂਡਰਿਊ ਜੈਕਸਨ ਨੇ ਕਿਹਾ ਕਿ ਇਹ ਸਾਲ ਸਾਡੇ ਲਈ ਇਤਿਹਾਸਕ ਹੈ। ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ ਦੀ 6 ਮਈ ਨੂੰ ਤਾਜਪੋਸ਼ੀ ਹੋਣੀ ਹੈ। ਟਾਵਰ ਆਫ ਲੰਡਨ ਵੀ ਇਸ ਵਿਚ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਤਾਜਪੋਸ਼ੀ ਤੋਂ ਤੁਰੰਤ ਬਾਅਦ, ਬਹੁਤ ਸਾਰੇ ਕੀਮਤੀ ਤਾਜ ਗਹਿਣੇ ਪ੍ਰਦਰਸ਼ਿਤ ਕੀਤੇ ਜਾਣਗੇ। ਸਾਡਾ ਉਦੇਸ਼ ਇਸ ਸੰਗ੍ਰਹਿ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਹੈ।
ਇਸ ਤੋਂ ਪਹਿਲਾਂ ਬ੍ਰਿਟੇਨ ਦੀ ਨਵੀਂ ਮਹਾਰਾਣੀ ਯਾਨੀ ਕਿ ਕਿੰਗ ਚਾਰਲਸ-III ਦੀ ਪਤਨੀ ਕੈਮਿਲਾ ਨੇ ਮਹਾਰਾਣੀ ਐਲਿਜ਼ਾਬੈਥ ਦੇ ਕੋਹਿਨੂਰ ਨਾਲ ਜੜੇ ਤਾਜ ਨੂੰ ਤਾਜਪੋਸ਼ੀ ਦੌਰਾਨ ਨਾ ਪਹਿਨਣ ਦਾ ਐਲਾਨ ਕੀਤਾ ਸੀ। ਦਰਅਸਲ, ਸ਼ਾਹੀ ਪਰਿਵਾਰ ਨੂੰ ਭਾਰਤ ਨਾਲ ਰਿਸ਼ਤੇ ਵਿਗੜਨ ਦਾ ਡਰ ਸੀ, ਜਿਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਕੈਮਿਲਾ ਲਈ ਮਹਾਰਾਣੀ ਮੈਰੀ ਦੇ 100 ਸਾਲ ਪੁਰਾਣੇ ਤਾਜ ਨੂੰ ਤਿਆਰ ਕਰਨ ਦੀ ਗੱਲ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ : ਯੂਕਰੇਨ ਜੰਗ ਵਿਚਾਲੇ ਰੂਸ ਨੂੰ ਝਟਕਾ, ICC ਵੱਲੋਂ ਪੁਤਿਨ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਮਹਾਰਾਣੀ ਦਾ ਤਾਜ ਵਿੱਚ ਦੁਨੀਆ ਦੇ ਕਈ ਬੇਸ਼ਕੀਮਤੀ ਹੀਰੇ-ਜਵਾਹਰਾਤ ਜੜੇ ਹੋਏ ਹਨ, ਜਿਨ੍ਹਾਂ ਵਿੱਚ ਕੋਹਿਨੂਰ ਤੇ ਅਫਰੀਕਾ ਦਾ ਹੀਰਾ ਗ੍ਰੇਟ ਸਟਾਰ ਆਫ ਅਫਰੀਕਾ ਸਾਮਲ ਹਨ। ਇਸ ਦੀ ਕੀਮਤ ਲਗਭਗ 40 ਕਰੋੜ ਡਾਲਰ ਹੈ। ਭਾਰਤ ਨੇ ਬ੍ਰਿਟੇਨ ਦੇ ਸਾਹਮਣੇ ਕਈ ਵਾਰ ਕੋਹਿਨੂਰ ਹੀਰੇ ‘ਤੇ ਆਪਣਾ ਕਾਨੂੰਨੀ ਹੱਕ ਹੋਣ ਦਾ ਦਾਅਵਾ ਕੀਤਾ ਹੈ। ਭਾਰਤ ਵਾਂਗ ਅਫਰੀਕਾ ਨੇ ਵੀ ਕਈ ਵਾਰ ਬ੍ਰਿਟੇਨ ਦੇ ਸ਼ਾਹੀ ਤਾਜ ਵਿੱਚ ਜੜੇ ਆਪਣੇ ਬੇਸ਼ਕੀਮਤੀ ਹੀਰੇ ਨੂੰ ਵਾਪਿਸ ਕਰਨ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: