ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਸੋਮਵਾਰ ਸ਼ਾਮ 5 ਵਜੇ ਹੋਵੇਗਾ। ਸੀ.ਐੱਮ. ਮਾਨ ਆਪਣੀ ਕੈਬਨਿਟ ਵਿੱਚ 5 ਨਵੇਂ ਮੰਤਰੀ ਸ਼ਾਮਲ ਕਰਨਗੇ। ਇਸ ਮੰਤਰੀ ਮੰਡਲ ਦੇ ਵਿਸਤਾਰ ਨਾਲ ਮਾਨ ਸਰਕਾਰ ਵਿੱਚ ਕੁੱਲ 15 ਮੰਤਰੀ (ਮੁੱਖ ਮੰਤਰੀ ਸਣੇ) ਹੋਣਗੇ, ਜਦੋਂਕਿ ਪੰਜਾਬ ਵਿੱਚ ਮੁੱਖ ਮੰਤਰੀ ਸਣੇ ਮੰਤਰੀ ਮੰਡਲ ਵਿੱਚ ਮੰਤਰੀਆਂ ਦੀ ਗਿਣਤੀ 18 ਹੋ ਸਕਦੀ ਹੈ। ਸੂਤਰਾਂ ਮੁਤਾਬਕ ਇਹ 5 ਵਿਧਾਇਕ ਪੰਜਾਬ ਸਰਕਾਰ ਵਿੱਚ ਮੰਤਰੀ ਬਣ ਸਕਦੇ ਹਨ।
- ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ.ਇੰਦਰਬੀਰ ਸਿੰਘ ਨਿੱਝਰ
- ਸੰਗਰੂਰ ਦੀ ਸੁਨਾਮ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ
- ਫੌਜਾ ਸਿੰਘ ਸਰਾਂ, ਗੁਰੂਹਰਸਹਾਏ ਤੋਂ ਵਿਧਾਇਕ
- ਚੇਤਨ ਸਿੰਘ ਜੌੜਾਮਾਜਰਾ, ਹਲਕਾ ਸਮਾਣਾ, ਪਟਿਆਲਾ ਤੋਂ ਵਿਧਾਇਕ
- ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ
ਉਪਰੋਕਤ ਸਾਰੇ ਨਾਮ ਉਹ ਹਨ ਜੋ ਪੰਜਾਬ ਵਿੱਚ ਲਗਾਤਾਰ ਦੂਜੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਨਤਾ ਵੱਲੋਂ ਵਿਧਾਇਕ ਚੁਣੇ ਗਏ ਹਨ। ਸੰਗਰੂਰ ਲੋਕ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ‘ਤੇ ਮੰਤਰੀ ਮੰਡਲ ਵਿਸਥਾਰ ਦਾ ਦਬਾਅ ਵਧ ਗਿਆ ਹੈ। ਦਰਅਸਲ, ਕਈ ਵਿਭਾਗ ਅਜਿਹੇ ਹਨ ਜੋ ਮੁੱਖ ਮੰਤਰੀ ਕੋਲ ਹਨ। ਰੁਝੇਵਿਆਂ ਕਰਕੇ ਉਹ ਕਈ ਵਿਭਾਗਾਂ ‘ਤੇ ਧਿਆਨ ਨਹੀਂ ਦੇ ਪਾ ਰਹੇ ਹਨ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੇ ਕੰਮ ਦੇ ਬੋਝ ਨੂੰ ਘਟਾਉਣ ਲਈ ਮੰਤਰੀ ਮੰਡਲ ਦਾ ਵਿਸਥਾਰ ਜ਼ਰੂਰੀ ਹੈ।
ਸੱਤਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਨੇ ਆਪਣੀ ਕੈਬਨਿਟ ਵਿੱਚ 9 ਮੰਤਰੀਆਂ ਨੂੰ ਸ਼ਾਮਲ ਕੀਤਾ ਸੀ। ਇਨ੍ਹਾਂ ਵਿੱਚੋਂ ਇੱਕ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਫ਼ਸਣ ਤੋਂ ਬਾਅਦ ਅਹੁਦੇ ਅਤੇ ਪਾਰਟੀ ਤੋਂ ਹਟਾ ਦਿੱਤਾ ਗਿਆ ਸੀ। ਫਿਲਹਾਲ 9 ਵਿਧਾਇਕਾਂ ਨੂੰ ਮੰਤਰੀ ਮੰਡਲ ‘ਚ ਜਗ੍ਹਾ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਪਹਿਲਾਂ ਵਿਧਾਇਕ ਰਹਿ ਚੁੱਕੇ ਹਰਪਾਲ ਚੀਮਾ ਅਤੇ ਮੀਤ ਹੇਅਰ ਨੂੰ ਆਪਣੀ ਕੈਬਨਿਟ ਵਿੱਚ ਮੰਤਰੀ ਬਣਾਇਆ ਸੀ। ਹੋਰ ਮੰਤਰੀਆਂ ਨੂੰ ਪਹਿਲੀ ਵਾਰ ਵਿਧਾਇਕ ਚੁਣਿਆ ਗਿਆ ਹੈ।
ਇਸ ਵੇਲੇ ਇਹ ਹੈ ਕੈਬਨਿਟ ਦਾ ਰੂਪ-
ਭਗਵੰਤ ਮਾਨ (ਮੁੱਖ ਮੰਤਰੀ)
ਹਰਪਾਲ ਸਿੰਘ ਚੀਮਾ (ਵਿੱਤ, ਯੋਜਨਾ, ਪ੍ਰੋਗਰਾਮ ਲਾਗੂਕਰਨ, ਸਹਿਕਾਰਤਾ, ਆਬਕਾਰੀ ਅਤੇ ਕਰ ਵਿਭਾਗ)
ਡਾ. ਬਲਜੀਤ ਕੌਰ (ਮਹਿਲਾ ਬਾਲ ਵਿਕਾਸ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ)
ਹਰਭਜਨ ਸਿੰਘ ਈ.ਟੀ.ਓ. (ਊਰਜਾ, ਲੋਕ ਨਿਰਮਾਣ ਵਿਭਾਗ)
ਲਾਲ ਚੰਦ ਕਟਾਰੂਚੱਕ (ਭੋਜਨ ਅਤੇ ਸਪਲਾਈ ਵਿਭਾਗ ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ, ਜੰਗਲੀ ਜੀਵ ਵਿਭਾਗ)
ਗੁਰਮੀਤ ਸਿੰਘ ਹੇਅਰ (ਸਿੱਖਿਆ, ਖੇਡਾਂ ਅਤੇ ਯੁਵਕ ਮਾਮਲੇ ਵਿਭਾਗ)
ਕੁਲਦੀਪ ਸਿੰਘ ਧਾਲੀਵਾਲ (ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ, ਪੇਂਡੂ ਵਿਕਾਸ ਅਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ)
ਲਾਲਜੀਤ ਸਿੰਘ ਭੁੱਲਰ (ਟਰਾਂਸਪੋਰਟ, ਪ੍ਰਾਹੁਣਚਾਰੀ ਵਿਭਾਗ)
ਬ੍ਰਹਮ ਸ਼ੰਕਰ ਜ਼ਿੰਪਾ (ਜਲ ਸਪਲਾਈ ਅਤੇ ਸੈਨੀਟੇਸ਼ਨ, ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ)
ਹਰਜੋਤ ਸਿੰਘ ਬੈਂਸ (ਕਾਨੂੰਨ ਅਤੇ ਸੈਰ ਸਪਾਟਾ ਮੰਤਰੀ, ਜੇਲ੍ਹ ਵਿਭਾਗ)
ਵੀਡੀਓ ਲਈ ਕਲਿੱਕ ਕਰੋ -: