ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੇ ਇਕ ਚਰਚ ਵਿਚ ਧਮਾਕਾ ਹੋਇਆ। ਇਸ ਵਿਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। 20 ਗੰਭੀਰ ਜ਼ਖਮੀ ਹਨ। ISIS ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
ਸਰਕਾਰੀ ਬੁਲਾਰੇ ਪੈਟ੍ਰਿਕ ਮੁਯਾਯਾ ਨੇ ਇਸ ਬਲਾਟ ਪਿੱਛੇ ਆਈਐੱਸਆਈਐੱਸ ਦੇ ਸਹਿਯੋਗੀ ਸੰਗਠਨ ਏਲਾਇਡ ਡੈਮੋਕ੍ਰੇਟਿਕ ਫੋਰਸ ਦਾ ਹੱਥ ਹੋਣ ਦੀ ਸ਼ੰਕਾ ਪ੍ਰਗਟਾਈ ਸੀ। ਕਾਸਿੰਦੀ ਟਾਊਨ ਦੇ ਇਕ ਚਰਚ ਵਿਚ ਲੋਕ ਪ੍ਰਾਰਥਨਾ ਲਈ ਇਕੱਠੇ ਹੋਏ ਸਨ। ਇਸ ਦੌਰਾਨ ਧਮਾਕਾ ਹੋਇਆ।
ਮੌਕੇ ‘ਤੇ ਮੌਜੂਦ ਜੂਲੀਅਸ ਕਸਾਕੇ ਨੇ ਦੱਸਿਆ ਕਿ ਮੈਂ ਚਰਚ ਦੇ ਬਾਹਰੋਂ ਲੰਘ ਰਿਹਾ ਸੀ। ਉਦੋਂ ਧਮਾਕਾ ਹੋਇਆ। ਮੈਂ ਤੇ ਆਸ-ਪਾਸ ਦੇ ਕਈ ਲੋਕ ਮਦਦ ਕਰਨ ਲਈ ਚਰਚ ਦੇ ਅੰਦਰ ਭੱਜੇ। ਉਥੇ ਹਰ ਪਾਸੇ ਤਬਾਹੀ ਹੀ ਤਬਾਹੀ ਸੀ। ਕਈ ਲੋਕ ਬੇਹੋਸ਼ ਸਨ ਤੇ ਕਈ ਦਰਦ ਨਾਲ ਤੜਫ ਰਹੇ ਸਨ। ਕਈ
25 ਸਾਲ ਦੀ ਮਸਿਕਾ ਮਕਾਸੀ ਨੇ ਦੱਸਿਆ ਕਿ ਮੈਂ ਚਰਚ ਦੇ ਬਾਹਰ ਇਕ ਟੈਂਟ ਵਿਚ ਬੈਠੀ ਹੋਈ ਸੀ। ਉਦੋਂਮੈਂ ਧਮਾਕੇ ਦੀ ਆਵਾਜ਼ ਸੁਣੀ। ਮਿੰਟਾਂ ਵਿਚ ਸਭ ਕੁਝ ਬਦਲ ਗਿਆ। ਕੁਝ ਫੁੱਟ ਦੀ ਦੂਰੀ ‘ਤੇ ਬੈਠੀ ਮੇਰੀ ਭਾਬੀ ਦੀ ਮੌਤ ਹੋ ਗਈ ਤੇ ਮੇਰੀ ਲੱਤ ਵਿਚ ਵੀ ਸੱਟ ਲੱਗ ਗਈ।
ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੇ ਰਾਸ਼ਟਰਪਤੀ ਫੇਲਿਕਸ ਏਂਟੋਨੀ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇਗੀ। ਫੇਲਿਕਸ 2018 ਤੋਂ ਕਾਂਗੋ ਦੇ ਰਾਸ਼ਟਰਪਤੀ ਹਨ। ਯੂਐੱਨ ਦੀ ਰਿਪੋਰਟ ਮੁਤਾਬਕ 2022 ਵਿਚ ਕਾਂਗੋ ਵਿਚ 370 ਤੋਂ ਵੱਧ ਲੋਕਾਂ ਨੇ ADF ਦੇ ਹਮਲਿਆਂ ਵਿਚ ਜਾਨ ਗੁਆਈ ਹੈ। ਨਾਲ ਹੀ ਸੈਂਕੜੇ ਲੋਕ ਕਿਡਨੈਪ ਵੀ ਹੋਏ ਹਨ।
ਇਹ ਵੀ ਪੜ੍ਹੋ : ਤਲਵੰਡੀ ਸਾਬੋ : ਆਈਲੈਟਸ ‘ਚ ਨਹੀਂ ਮਿਲੀ ਸਫਲਤਾ ਤਾਂ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ
ਅਫਰੀਕਾ ਮਹਾਦੀਪ ਦੇ ਇਸ ਦੇਸ਼ ਵਿਚ ਕਾਪਰ ਤੇ ਕੋਬਾਲਟ ਵਰਗੇ ਖਣਿਜ ਵੱਡੀ ਮਾਤਰਾ ਵਿਚ ਹਨ। ਇਸ ਦਾ ਫਾਇਦਾ ਉਥੋਂ ਦੇ ਲੋਕਾਂ ਨੂੰ ਨਹੀਂ ਮਿਲ ਸਕਿਆ ਹੈ। ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਤੇ ਰਾਜਨੀਤਕ ਅਸਥਿਰਤਾ ਦੀ ਵਜ੍ਹਾ ਨਾਲ ਇਹ ਦੇਸ਼ ਸੰਕਟ ਵਿਚ ਹੀ ਰਿਹਾ ਹੈ। ਵੱਡੀ ਗਿਣਤੀ ਵਿਚ ਲੋਕਾਂ ਨੂੰ ਪਲਾਇਨ ਕਰਨਾ ਪਿਆ ਹੈ। ਕਾਂਗੋ ਦੁਨੀਆ ਦੇ ਪੰਜ ਸਭ ਤੋਂ ਗਰੀਬ ਦੇਸ਼ਾਂ ਵਿਚ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: