ਰੂਸੀ ਹਮਲੇ ‘ਚ ਹੁਣ ਤੱਕ 352 ਯੂਕਰੇਨੀ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਸ ਵਿਚ 16 ਬੱਚੇ ਵੀ ਸ਼ਾਮਲ ਹਨ। ਯੂਕਰੇਨੀ ਡਿਪਲੋਮੈਟ ਨੇ UNGA ਦੀ ਮੀਟਿੰਗ ਵਿਚ ਇਸ ਦੀ ਜਾਣਕਾਰੀ ਦਿੱਤੀ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਦੀ ਲੜਾਈ ਵਿਚ ਲਗਭਗ 5300 ਰੂਸੀ ਸੈਨਿਕ ਮਾਰੇ ਗਏ ਹਨ। ਯੂਕਰੇਨੀ ਸੈਨਾ ਨੇ ਲਗਭਗ 151 ਟੈਂਕ, 29 ਜਹਾਜ਼, 29 ਹੈਲੀਕਾਪਟਰਾਂ ਨੂੰ ਤਬਾਹ ਕਰ ਦਿੱਤਾ ਹੈ।
ਖਾਰਕੀਵ ਗੋਲੀਬਾਰੀ ਵਿਚ ਅੱਜ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਦਾ ਪਛਾਣ ਨਵੀਨ ਵਜੋਂ ਹੋਈ ਹੈ, ਜੋ ਕਰਨਾਟਕ ਦਾ ਰਹਿਣ ਵਾਲਾ ਸੀ । ਇਹ ਵਿਦਿਆਰਥੀ ਯੂਕਰੇਨ ਵਿੱਚ ਡਾਕਟਰੀ ਦੀ ਪੜ੍ਹਾਈ ਲਈ ਗਿਆ ਹੋਇਆ ਸੀ। ਭਾਰਤੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਭਾਰਤ ਨੇ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਤਲਬ ਕੀਤਾ ਹੈ। ਭਾਰਤ ਨੇ ਖਾਰਕੀਵ ਅਤੇ ਸੰਘਰਸ਼ ਵਾਲੇ ਹੋਰਨਾਂ ਖੇਤਰਾਂ ਵਿਚ ਭਾਰਤੀਆਂ ਨੂੰ ਸੁਰੱਖਿਅਤ ਰਸਤਾ ਦੇਣ ਦੀ ਮੰਗ ਦੁਹਰਾਈ ਹੈ।
ਅੱਜ ਸਵੇਰ ਤੋਂ ਰੂਸ ਨੇ ਯੂਕਰੇਨ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਹਮਲੇ ਤੇਜ਼ ਕਰ ਦਿੱਤੇ ਗਏ ਹਨ। ਕੀਵ ਵੱਲ ਰੂਸੀ ਫੌਜ ਦਾ ਵੱਡਾ ਕਾਫ਼ਿਲਾ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਗੂਗਲ ਦਾ ਵੱਡਾ ਫ਼ੈਸਲਾ, ਰੂਸ ਦੇ ਸਰਕਾਰੀ ਮੀਡੀਆ ਚੈਨਲ RT ਤੇ Sputnik ਕੀਤੇ ਬਲਾਕ
ਗੌਰਤਲਬ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵਿਗੜਦੇ ਹਾਲਾਤਾਂ ਵਿਚਾਲੇ ਅੱਜ ਹੀ ਭਾਰਤੀ ਦੂਤਾਵਾਸ ਵੱਲੋਂ ਸਿਖਰ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਸਾਰੇ ਭਾਰਤੀ ਨਾਗਰਿਕ ਤੇ ਵਿਦਿਆਰਥੀ ਕੀਵ ਨੂੰ ਜਲਦ ਤੋਂ ਜਲਦ ਛੱਡ ਦੇਣ। ਐਡਵਾਈਜ਼ਰੀ ਵਿੱਚ ਲਿਖਿਆ ਸੀ ਕਿ ਕੀਵ ਛੱਡਣ ਲਈ ਜੋ ਵੀ ਸਾਧਨ ਉਨ੍ਹਾਂ ਨੂੰ ਮਿਲੇ ਉਹ ਰਾਹੀਂ ਕੀਵ ਵਿੱਚੋਂ ਬਾਹਰ ਨਿਕਲ ਜਾਣ। ਇਸ ਵਿੱਚ ਟ੍ਰੇਨ, ਬੱਸ ਆਦਿ ਨਾਲ ਟ੍ਰੈਵਲ ਕਰਨ ਦੀ ਸਲਾਹ ਦਿੱਤੀ ਗਈ ਹੈ।