ਬ੍ਰਿਟਿਸ਼ ਏਅਰਵੇਜ਼ ਦੇ ਇੱਕ ਜਹਾਜ਼ ਵਿੱਚ ਸਵਾਰ 200 ਲੋਕਾਂ ਦੀ ਜਾਨ ਉਸ ਵੇਲੇ ਮਸਾਂ ਹੀ ਬਚੀ, ਜਦੋਂ 35,000 ਫੁੱਟ ਉਚਾਈ ‘ਤੇ ਹਵਾ ਵਿੱਚ ਉੱਡ ਰਹੇ ਇੱਕ ਪਲੇਨ ‘ਤੇ ਉਸ ਦੇ ਉੱਪਰ ਉੱਡ ਰਹੇ ਦੂਜੇ ਪਲੇਨ ਤੋਂ ਬਰਫ ਦਾ ਟੁੱਕੜਾ ਆ ਡਿੱਗਾ।
ਇੱਕ ਬੋਇੰਗ 777 ਜਹਾਜ਼ ਦੀ ਦੋ ਇੰਚ ਮੋਟੀ ਵਿੰਡਸਕ੍ਰੀਨ ਬਰਫ ਦਾ ਟੁੱਕੜਾ ਡਿੱਗਣ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੂਜਾ ਜਹਾਜ਼ ਕਰੀਬ 1000 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ।
ਇਹ ਜਹਾਜ਼ ਕ੍ਰਿਸਮਸ ਵਾਲੇ ਦਿਨ ਲੰਡਨ ਦੇ ਗੇਟਵਿਕ ਤੋਂ ਕੋਸਟਾਰਿਕਾ ਦੇ ਸਾਨ ਜੋਸੇ ਜਾ ਰਿਹਾ ਸੀ। ਜਹਾਜ਼ ਦੀ ਵਿੰਡਸਕ੍ਰੀਨ ਕੁਝ ਉਸੇ ਤਰ੍ਹਾਂ ਹੁੰਦੀ ਹੈ ਜਿਵੇਂ ਬੁਲੇਟਪਰੂਫ ਸ਼ੀਸ਼ੇ। ਇਹ ਸ਼ੀਸ਼ੇ ਵੀ ਉੱਚਾਈ ‘ਤੇ ਉੱਚ ਦਬਾਅ ਹੇਠ ਰਹਿੰਦੇ ਹਨ। ਹਾਲਾਂਕਿ, ਹਾਦਸੇ ਦਾ ਇਹ ਦੁਰਲੱਭ ਮਾਮਲਾ ਲੱਖਾਂ ਵਿੱਚੋਂ ਇੱਕ ਹੈ। ਹਵਾ ਦੇ ਵਿੱਚ ਇਸ ਹਾਦਸੇ ਤੋਂ ਬਾਅਦ ਵੀ ਸਾਰੇ 200 ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਪਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀ ਕਾਫੀ ਦੇਰ ਤੱਕ ਹਵਾਈ ਅੱਡੇ ‘ਤੇ ਫਸੇ ਰਹੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਹਾਦਸਾਗ੍ਰਸਤ ਜਹਾਜ਼ ਤੁਰੰਤ ਟੇਕ ਆਫ ਨਹੀਂ ਕਰ ਸਕਿਆ ਅਤੇ ਯਾਤਰੀਆਂ ਦੇ ਅਸਲ ਸ਼ਡਿਊਲ ਤੋਂ 50 ਘੰਟੇ ਦੀ ਦੇਰ ਨਾਲ ਉਡਾਣ ਭਰੀ। ਏਅਰਲਾਈਨ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ 90 ਮਿੰਟ ਬਾਅਦ ਹੀ ਦੁਬਾਰਾ ਉਡਾਣ ਭਰ ਸਕੇਗੀ। ਪਰ ਜਹਾਜ਼ ਦੀ ਮੁਰੰਮਤ ਕਰਨ ਵਿਚ ਕਾਫੀ ਸਮਾਂ ਲੱਗ ਗਿਆ ਅਤੇ ਯਾਤਰੀਆਂ ਨੂੰ ਕਈ ਘੰਟੇ ਇਸ ਜਹਾਜ਼ ਦਾ ਇੰਤਜ਼ਾਰ ਕਰਨਾ ਪਿਆ। ਯਾਤਰੀਆਂ ਦਾ ਕ੍ਰਿਸਮਸ ਖਰਾਬ ਹੋਣ ਤੋਂ ਬਾਅਦ ਬ੍ਰਿਟਿਸ਼ ਏਅਰਵੇਜ਼ ਨੇ ਉਨ੍ਹਾਂ ਤੋਂ ਮੁਆਫੀ ਮੰਗੀ।
ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਕਿਹਾ, “ਅਸੀਂ ਇਸ ਫਲਾਈਟ ਲਈ ਆਪਣੇ ਗਾਹਕਾਂ ਤੋਂ ਮੁਆਫੀ ਮੰਗਦੇ ਹਾਂ ਜਿਨ੍ਹਾਂ ਦੇ ਕ੍ਰਿਸਮਸ ਪਲਾਨ ਬੇਕਾਰ ਗਏ।” ਅਸੀਂ ਉਦੋਂ ਤੱਕ ਜਹਾਜ਼ ਨਹੀਂ ਉਡਾਵਾਂਗੇ ਜਦੋਂ ਤੱਕ ਇਹ ਯਕੀਨੀ ਨਹੀਂ ਹੋ ਜਾਂਦਾ ਕਿ ਜਹਾਜ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਸੀਂ ਯਾਤਰੀਆਂ ਦੇ ਸਬਰ ਦੀ ਸ਼ਲਾਘਾ ਕਰਦੇ ਹਾਂ।