ਮਸ਼ਹੂਰ ਬਾਲੀਵੁੱਡ ਗਾਇਕ ਭੁਪਿੰਦਰ ਸਿੰਘ ਦਾ 82 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਤੇ ਸਿੰਗਰ ਮਿਤਾਲੀ ਨੇ ਦਿੱਤੀ। ਮਿਤਾਲੀ ਨੇ ਦੱਸਿਆ ਕਿ 18 ਜੁਲਾਈ ਦੀ ਸ਼ਾਮ ਨੂੰ ਭੁਪਿੰਦਰ ਸਿੰਘ ਨੇ ਮੁੰਬਈ ਵਿਚ ਆਖਰੀ ਸਾਹ ਲਈ। ਭੁਪਿੰਦਰ ਦੇ ਜਾਣ ਦੇ ਬਾਅਦ ਮਿਊਜ਼ਿਕ ਇੰਡਸਟਰੀ ਵਿਚ ਸੋਗ ਦ ੀਲਹਿਰ ਦੌੜ ਗਈ ਹੈ।
ਮਿਤਾਲੀ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਭੁਪਿੰਦਰ ਹੈਲਥ ਪ੍ਰਾਬਲਮ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਕਈ ਹੈਲਥ ਪ੍ਰਾਬਲਮਸ ਸਨ। ਇਸ ਵਿਚ ਯੂਰੀਨਰੀ ਇਸ਼ੂ ਵੀ ਸ਼ਾਮਲ ਸੀ। ਭੁਪਿੰਦਰ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਮਾਯੂਸੀ ਛਾ ਗਈ ਹੈ।
ਭੁਪਿੰਦਰ ਸਿੰਘ ਨੇ ਮੌਸਮ, ਸੱਤੇ ਪੇ ਸੱਤਾ, ਆਹਿਸਤਾ-ਆਹਿਸਤਾ, ਦੂਰੀਆਂ ਤੇ ਹਕੀਕਤ ਸੰਗ ਕਈ ਫਿਲਮਾਂ ਦੇ ਗਾਣਿਆਂ ਨੂੰ ਆਪਣੀ ਆਵਾਜ਼ ਦਿੱਤੀ ਸੀ। ਉਨ੍ਹਾਂ ਦੇ ਮਸ਼ਹੂਰ ਗਾਣਿਆਂ ਵਿਚ ‘ਮੇਰਾ ਰੰਗ ਦੇ ਬਸੰਤੀ ਚੋਲਾ’, ‘ਪਿਆਰ ਹਮੇ ਕਿਸ ਮੋੜ ਪਰ ਲੇ ਆਇਆ’, ‘ਹਜ਼ੂਰ ਇਸ ਕਦਰ’, ‘ਏਕ ਅਕੇਲਾ ਇਸ ਸ਼ਹਿਰ ਮੇਂ’, ‘ਜ਼ਿੰਦਗੀ ਮਿਲ ਕੇ ਬਿਤਾਂਗੇ’, ‘ਬੀਤੀ ਨਾ ਬਿਤਾਈ ਰੈਨਾ’, ਨਾਮ ਗੁੰਮ ਜਾਏਗਾ ਸ਼ਾਮਲ ਹੈ।
ਭੁਪਿੰਦਰ ਸਿੰਘ ਬਾਲੀਵੁੱਡ ਪਲੇਅਬੈਕ ਸਿੰਗਲ ਹੋਣ ਦੇ ਨਾਲ-ਨਾਲ ਗਜ਼ਲ ਗਾਇਕ ਵੀ ਸਨ। ਉਨ੍ਹਾਂ ਦਾ ਜਨਮ 6 ਜਨਵਰੀ 1940 ਨੂੰ ਪੰਜਾਬ ਦੇ ਅੰਮ੍ਰਿਤਸਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪ੍ਰੋਫੈਸਰ ਨਾਥ ਸਿੰਘ ਟ੍ਰੇਂਡ ਵੋਕਲਿਸਟ ਸੀ। ਪਿਤਾ ਨੇ ਹੀ ਭੁਪਿੰਦਰ ਨੂੰ ਗਾਉਣ ਦੀ ਟ੍ਰੇਨਿੰਗ ਦਿੱਤੀ ਸੀ। ਉਨ੍ਹਾਂ ਦੇ ਪਿਤਾ ਕਾਫੀ ਸਖਤ ਟੀਚਰ ਸਨ।
ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਭੁਪਿੰਦਰ ਸਿੰਘ ਦਿੱਲੀ ਦੇ ਆਲ ਇੰਡੀਆ ਰੇਡੀਓ ਵਿਚ ਪਰਫਾਰਮ ਕਰਦੇ ਸਨ। ਉਨ੍ਹਾਂ ਨੇ ਗਿਟਾਰ ਤੇ ਵਾਯਲਿਨ ਵਜਾਉਣਾ ਵੀ ਸਿੱਖਿਆ ਸੀ। 1962 ਵਿਚ ਮਿਊਜ਼ਿਕ ਡਾਇਰੈਕਟਰ ਮਦਨ ਮੋਹਨ ਨੇ AIR ਦੇ ਪ੍ਰੋਡਿਊਸਰ ਸਤੀਸ਼ ਭਾਟੀਆ ਦੀ ਡਿਨਰ ਪਾਰਟੀ ਵਿਚ ਭੁਪਿੰਦਰ ਨੂੰ ਗਾਉਂਦੇ ਹੋਏ ਸੁਣਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਭੁਪਿੰਦਰ ਨੂੰ ਮੁੰਬਈ ਬੁਲਾਇਆ ਤੇ ਮੁਹੰਮਦ ਰਫੀ, ਤਲਤ ਮਹਿਮੂਦ ਤੇ ਮੰਨਾ ਡੇ ਨਾਲ ‘ਹੋ ਕੇ ਮਜਬੂਰ ਉਸ ਨੇ ਮੁਝੇ ਬੁਲਾਇਆ ਹੋਗਾ’ ਗਾਉਣ ਦਾ ਮੌਕਾ ਦਿੱਤਾ। ਫਿਲਮ ਹਕੀਕਤ ਦੇ ਇਸ ਗਾਣੇ ਨੂੰ ਖੂਬ ਪਸੰਦ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
1980 ਦੇ ਮੱਧ ਵਿਚ ਭੁਪਿੰਦਰ ਸਿੰਘ ਨੇ ਮਿਤਾਲੀ ਮੁਖਰਜੀ ਨਾਲ ਵਿਆਹ ਕਰ ਲਿਆ। ਮਿਤਾਲੀ ਬੰਗਲਾਦੇਸ਼ ਦੀ ਸਿੰਗਰ ਹੈ। ਕੱਪਲ ਨਾਲ ਮਿਲ ਕੇ ਕਈ ਗਜ਼ਲਾਂ ਗਾਈਆਂ ਤੇ ਲਾਈਵ ਪਰਫਾਰਮੈਂਸ ਕੀਤੀ। ਦੋਵਾਂ ਦਾ ਇਕ ਬੇਟਾ ਹੈ, ਜਿਸ ਦਾ ਨਾਂ ਨਿਹਾਲ ਸਿੰਘ ਹੈ। ਨਿਹਾਲ ਵੀ ਮਿਊਜ਼ੀਸ਼ੀਅਨ ਹੈ।