ਰੇਲ ਯਾਤਰੀਆਂ ਲਈ ਵੱਡੀ ਰਾਹਤ ਦੀ ਖਬਰ ਆ ਰਹੀ ਹੈ। ਰੇਲ ਮੰਤਰਾਲੇ ਨੇ ਏਸੀ ਚੇਅਰ ਕਾਰ ਅਤੇ ਐਗਜ਼ੀਕਿਊਟਿਵ ਕਾਰ ਸਮੇਤ ਸਾਰੀਆਂ ਟਰੇਨਾਂ ਦੇ ਬੇਸਿਕ ਕਿਰਾਏ ਵਿੱਚ 25 ਫੀਸਦੀ ਤੱਕ ਦੀ ਛੋਟ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਰਿਆਇਤ ਦਾ ਲਾਭ ਯਾਤਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਦਿੱਤਾ ਜਾਵੇਗਾ। ਪਰ ਜਿਨ੍ਹਾਂ ਨੇ ਪਹਿਲਾਂ ਹੀ ਬੁਕਿੰਗ ਕੀਤੀ ਹੈ ਉਨ੍ਹਾਂ ਨੂੰ ਕੋਈ ਰਿਫੰਡ ਨਹੀਂ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਬੁਕਿੰਗ ਵਧਾਉਣ ਲਈ ਟਰੇਨਾਂ ‘ਚ ਫਲੈਕਸੀ ਫੇਅਰ ਸਕੀਮ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਰੇਲ ਮੰਤਰਾਲਾ ਦੇ ਇਸ ਫੈਸਲੇ ਤੋਂ ਬਾਅਦ ਵੰਦੇ ਭਾਰਤ ਸਮੇਤ ਸਾਰੀਆਂ ਟਰੇਨਾਂ ਦਾ ਏਸੀ ਚੇਅਰ ਕਾਰ, ਐਗਜ਼ੀਕਿਊਟਿਵ ਕਲਾਸ ਦਾ ਕਿਰਾਇਆ 25 ਫੀਸਦੀ ਤੱਕ ਘੱਟ ਜਾਵੇਗਾ।
ਰੇਲਵੇ ਬੋਰਡ ਦੇ ਹੁਕਮ ਵਿੱਚ ਕਿਹਾ ਗਿਆ ਹੈ, “ਇਹ ਛੋਟ AC ਚੇਅਰ ਕਾਰ ਅਤੇ ਅਨੁਭੂਤੀ ਤੇ ਵਿਸਟਾਡੋਮ ਕੋਚਾਂ ਸਮੇਤ AC ਸਿਟਿੰਗ ਦੀ ਸਹੂਲਤ ਵਾਲੀਆਂ ਸਾਰੀਆਂ ਟ੍ਰੇਨਾਂ ਦੇ ਕਾਰਜਕਾਰੀ ਕਲਾਸ ਵਿੱਚ ਲਾਗੂ ਹੋਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਇਹ ਰਿਆਇਤ ਮੂਲ ਕਿਰਾਏ ‘ਤੇ ਵੱਧ ਤੋਂ ਵੱਧ 25 ਫੀਸਦੀ ਤੱਕ ਹੀ ਹੋਵੇਗੀ। ਹੋਰ ਖਰਚੇ ਜਿਵੇਂਕਿ ਰਿਜ਼ਰਵੇਸ਼ਨ ਚਾਰਜ, ਸੁਪਰ ਫਾਸਟ ਸਰਚਾਰਜ, ਜੀਐਸਟੀ, ਆਦਿ ਜਿਵੇਂ ਕਿ ਲਾਗੂ ਹੁੰਦਾ ਹੈ, ਵੱਖਰੇ ਤੌਰ ‘ਤੇ ਵਸੂਲੇ ਜਾਣਗੇ।
ਇਹ ਵੀ ਪੜ੍ਹੋ : CM ਮਾਨ ਨੇ ਉਦਯੋਗਾਂ ਲਈ ਮੰਗੇ ਲੋਕਾਂ ਦੇ ਸੁਝਾਅ, ਵ੍ਹਟਸਐਪ ਨੰਬਰ ਤੇ ਈਮੇਲ ਆਈਡੀ ਕੀਤਾ ਜਾਰੀ
ਰਿਆਇਤ ਲਈ ਮੰਤਰਾਲਾ ਜ਼ੋਨਲ ਰੇਲਵੇ ਨੂੰ ਅਧਿਕਾਰ ਸੌਂਪੇਗਾ। ਪਿਛਲੇ 30 ਦਿਨਾਂ ਦੇ ਦੌਰਾਨ 50 ਪ੍ਰਤੀਸ਼ਤ ਆਕਿਊਪੈਂਸੀ ਵਾਲੀਆਂ ਟ੍ਰੇਨਾਂ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਟਰੇਨਾਂ ‘ਚ ਕਿਰਾਏ ‘ਚ ਛੋਟ ਦਿੱਤੀ ਜਾਵੇਗੀ। ਕਿਰਾਏ ‘ਤੇ ਛੋਟ ਦਿੰਦੇ ਸਮੇਂ ਦੂਰੀ ਅਤੇ ਕਿਰਾਏ ਨੂੰ ਵੀ ਵਿਚਾਰਿਆ ਜਾਵੇਗਾ। ਕਿਰਾਏ ਵਿੱਚ ਰਿਆਇਤ ਪਹਿਲੇ ਪੜਾਅ ਜਾਂ ਆਖਰੀ ਪੜਾਅ ਵਿੱਚ ਜਾਂ ਯਾਤਰਾ ਦੇ ਮੱਧ ਵਿੱਚ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਸ਼ਰਤ ਇਹ ਹੋਵੇਗੀ ਕਿ ਉਸ ਹਿੱਸੇ ਜਾਂ ਪੜਾਅ ਵਿੱਚ ਕੁੱਲ ਆਕਿਊਪੈਂਸੀ 50 ਪ੍ਰਤੀਸ਼ਤ ਤੋਂ ਘੱਟ ਹੋਵੇ।
ਵੀਡੀਓ ਲਈ ਕਲਿੱਕ ਕਰੋ -: