ਬਠਿੰਡਾ ਪੁਲਿਸ ਦੀ ਲੇਡੀ ਐਸਐਚਓ ਨਾਲ ਬਦਸਲੂਕੀ ਦਾ ਵੀਡੀਓ ਸਾਹਮਣੇ ਆਇਆ ਹੈ। ਥਾਣਾ ਨੇਹੀਆਂਵਾਲਾ ਦੀ ਐਸਐਚਓ ਕਰਮਜੀਤ ਕੌਰ ਟੋਲ ’ਤੇ ਧਰਨਾ ਹਟਾਉਣ ਗਈ ਸੀ। ਜਿੱਥੇ ਕੁਝ ਕਿਸਾਨ ਬੈਠੇ ਸਨ। ਜਦੋਂ ਇੱਕ ਕਿਸਾਨ ਆਗੂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਧੱਕਾ ਮਾਰ ਦਿੱਤਾ। ਜਿਸ ਵਿੱਚ ਐਸ.ਐਚ.ਓ. ਹੇਠਾਂ ਡਿੱਗ ਗਈ।
ਪਿੰਡ ਜੀਦਾ ਦੇ ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਟੋਲ ਕੱਟਿਆ ਗਿਆ। ਇਸ ਕਾਰਨ ਕਿਸਾਨ ਭੜਕ ਗਏ ਅਤੇ ਧਰਨਾ ਦੇ ਦਿੱਤਾ। ਇਸ ਸਬੰਧੀ ਪਤਾ ਲੱਗਦਿਆਂ ਹੀ ਐਸਐਚਓ ਕਰਮਜੀਤ ਕੌਰ ਉਥੇ ਪਹੁੰਚ ਗਏ। ਉਨ੍ਹਾਂ ਕਿਸਾਨਾਂ ਨੂੰ ਸਮਝਾਇਆ, ਜਿਸ ਤੋਂ ਬਾਅਦ ਕੁਝ ਤਾਂ ਚਲੇ ਗਏ ਪਰ ਇਕ ਕਿਸਾਨ ਆਗੂ ਉਥੇ ਹੀ ਬੈਠ ਗਿਆ, ਜਿਸ ਨੂੰ ਖੁਦ ਐਸਐਚਓ ਨੇ ਗੰਨਮੈਨ ਨਾਲ ਮਿਲ ਕੇ ਹਟਾਇਆ। ਇਸ ਦੌਰਾਨ ਇਹ ਹੰਗਾਮਾ ਹੋ ਗਿਆ।
ਇਹ ਵੀ ਪੜ੍ਹੋ : PNB ਦੇ ਗਾਹਕਾਂ ਲਈ ਅਹਿਮ ਖ਼ਬਰ, ਜਲਦੀ ਕਰੋ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ
ਐਸਐਚਓ ਕਰਮਜੀਤ ਕੌਰ ਨੇ ਦੱਸਿਆ ਕਿ 1 ਅਗਸਤ ਨੂੰ ਟੋਲ ’ਤੇ ਪ੍ਰਗਟ ਸਿੰਘ ਨਾਂ ਦੇ ਵਿਅਕਤੀ ਦੀ ਪਰਚੀ ਕੱਟੀ ਗਈ ਸੀ। ਅੱਜ ਅਚਾਨਕ ਯੂਨੀਅਨ ਦੇ ਲੋਕ ਆ ਕੇ ਧਰਨੇ ’ਤੇ ਬੈਠ ਗਏ, ਜਿਸ ਬਾਰੇ ਪੁਲਿਸ ਤੇ ਟੋਲ ਮੁਲਾਜ਼ਮਾਂ ਨੂੰ ਵੀ ਪਤਾ ਨਹੀਂ ਲੱਗਾ।
ਇਨ੍ਹਾਂ ਲੋਕਾਂ ਨੇ ਇੱਥੇ ਕੰਮ ਕਰਨ ਵਾਲੀਆਂ ਲੜਕੀਆਂ ਨਾਲ ਬਦਸਲੂਕੀ ਕੀਤੀ, ਜਿਸ ਦੇ ਸਮਰਥਨ ਵਿੱਚ ਜੀਦਾ ਦੇ ਲੋਕ ਆਏ। ਇਸ ਦੌਰਾਨ ਪਰਮਜੀਤ ਸਿੰਘ ਜਾਮ ਤੋਂ ਪਿੱਛੇ ਨਹੀਂ ਹਟ ਰਿਹਾ ਸੀ। ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਉਸ ਨੂੰ ਜ਼ਬਰਦਸਤੀ ਉਠਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: