ਟੋਕਿਓ ਪੈਰਾਲੰਪਿਕਸ ਵਿੱਚ ਤੀਰਅੰਦਾਜ਼ੀ ‘ਚ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲਾ 30 ਸਾਲਾ ਹਰਵਿੰਦਰ ਹਰਿਆਣਾ ਦੇ ਕੈਥਲ ਪਿੰਡ ਦਾ ਰਹਿਣ ਵਾਲਾ ਹੈ। ਇੱਕ ਮੱਧ ਵਰਗੀ ਕਿਸਾਨ ਪਰਿਵਾਰ ਵਿੱਚ ਜਨਮੇ ਹਰਵਿੰਦਰ ਨੂੰ ਡੇਢ ਸਾਲ ਦੀ ਉਮਰ ਵਿੱਚ ਡੇਂਗੂ ਹੋ ਗਿਆ ਸੀ। ਸਥਾਨਕ ਡਾਕਟਰ ਨੇ ਇੱਕ ਟੀਕਾ ਲਗਾਇਆ, ਜਿਸ ਦੇ ਸਾਈਡ ਇਫੈਕਟ ਨਾਲ ਉਸ ਦੀਆਂ ਲੱਤਾਂ ਨੇ ਸਹੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ।
ਹਰਵਿੰਦਰ ਦੀ ਇਸ ਸਫਲਤਾ ਪਿੱਛੇ ਉਸਦੇ ਕਿਸਾਨ ਪਿਤਾ ਦਾ ਵੀ ਵੱਡਾ ਯੋਗਦਾਨ ਹੈ। ਇਸ ਤੀਰਅੰਦਾਜ਼, ਜੋ ਅਜੀਤਨਗਰ ਪਿੰਡ ਦਾ ਰਹਿਣ ਵਾਲਾ ਹੈ, ਨੂੰ ਲੌਕਡਾਊਨ ਵਿੱਚ ਅਭਿਆਸ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਪਿਤਾ ਨੇ ਆਪਣੇ ਪੁੱਤਰ ਲਈ ਆਪਣੇ ਖੇਤ ਵਿੱਚ ਤੀਰਅੰਦਾਜ਼ੀ ਦੀ ਫੀਲਡ ਬਣਾਈ ਤਾਂ ਜੋ ਟ੍ਰੇਨਿੰਗ ਵਿੱਚ ਆਸਾਨੀ ਹੋਵੇ। 2012 ਦੇ ਲੰਡਨ ਓਲੰਪਿਕਸ ਵਿੱਚ ਇਵੈਂਟ ਦੇਖਣ ਤੋਂ ਬਾਅਦ ਤੀਰਅੰਦਾਜ਼ੀ ਕਰਨ ਵਾਲੇ ਇਸ ਤੀਰਅੰਦਾਜ਼ ਨੇ ਕਿਹਾ ਕਿ ਉਸਨੇ ਟੋਕਿਓ ਜਾਣ ਤੋਂ ਪਹਿਲਾਂ ਆਪਣੇ ਖੇਤਾਂ ਵਿੱਚ ਤਕਰੀਬਨ ਛੇ ਮਹੀਨੇ ਅਭਿਆਸ ਕੀਤਾ ਸੀ। ਉਸਨੇ ਕਿਹਾ, “ਅਸੀਂ ਫਸਲ ਕੱਟ ਚੁੱਕੇ ਸੀ ਅਤੇ ਖੇਤ ਖਾਲੀ ਸਨ ਤਾਂ ਮੇਰੇ ਪਿਤਾ ਨੇ ਉਥੇ ਤੀਰਅੰਦਾਜ਼ੀ ਰੇਂਜ ਤਿਆਰ ਕਰਨ ਵਿੱਚ ਮਦਦ ਕੀਤੀ। ਇਸ ਤਰ੍ਹਾਂ ਮੈਂ ਸੁਰੱਖਿਅਤ ਢੰਗ ਨਾਲ ਅਭਿਆਸ ਕਰ ਸਕਦਾ ਸੀ।’ ਭਾਰਤ ਨੇ ਇਸ ਟੋਕੀਓ ਪੈਰਾਲਿੰਪਿਕਸ ਵਿੱਚ ਹੁਣ ਤੱਕ 13 ਸੋਨ, ਛੇ ਚਾਂਦੀ ਅਤੇ ਪੰਜ ਕਾਂਸੀ ਦੇ ਤਮਗੇ ਜਿੱਤੇ ਹਨ।
ਹਰਵਿੰਦਰ ਨੇ ਕਿਹਾ ਕਿ ਉਸ ਦੇ ਖੇਡ ਕਰੀਅਰ ਦੇ ਸ਼ੁਰੂਆਤੀ ਕੁਝ ਸਾਲ ਔਖੇ ਸਨ ਕਿਉਂਕਿ ਉਹ ਆਪਣੇ ਇਵੈਂਟ ਵਿੱਚ ਵਧੀਆ ਨਹੀਂ ਹੋ ਸਕਿਆ। “ਮੈਂ 2015 ਵਿੱਚ ਤੀਰਅੰਦਾਜ਼ੀ ਛੱਡ ਦਿੱਤੀ ਸੀ। ਇੱਕ ਮਹੀਨੇ ਬਾਅਦ ਮੇਰੇ ਕੋਚ ਜੀਵਨਜੋਤ ਨੇ ਮੈਨੂੰ ਫਿਰ ਤੋਂ ਪ੍ਰੇਰਿਤ ਕੀਤਾ। ਇਸ ਨਾਲ ਮੇਰੀ ਜ਼ਿੰਦਗੀ ਬਦਲ ਗਈ। ਇੱਕ ਸਾਲ ਵਿੱਚ ਮੈਂ ਰਾਸ਼ਟਰੀ ਪੱਧਰ ‘ਤੇ ਤਮਗਾ ਜਿੱਤਿਆ ਅਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। “
ਇਹ ਵੀ ਪੜ੍ਹੋ : ਪੰਜਾਬ ਦੇ DGP ਤੇ ਮੋਹਾਲੀ ਦੇ SSP ਨੂੰ ਹਾਈਕੋਰਟ ਵੱਲੋਂ ਮਾਨਹਾਣੀ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ
ਮਰਦਾਂ ਦੇ ਵਿਅਕਤੀਗਤ ਰਿਕਰਵ ਓਪਨ ਨੇ ਸ਼ੁੱਕਰਵਾਰ ਨੂੰ ਇੱਕ ਰੋਮਾਂਚਕ ਮੁਕਾਬਲਾ ਵੇਖਣ ਨੂੰ ਮਿਲਿਆ। ਜਦੋਂ ਹਰਵਿੰਦਰ ਨੇ ਦੱਖਣੀ ਕੋਰੀਆ ਦੇ ਤੀਰਅੰਦਾਜ਼ ਨੂੰ ਯੁਮੇਨੋਸ਼ਿਮਾ ਦੇ ਫਾਈਨਲ ਮੈਦਾਨ ਵਿੱਚ ਸ਼ੂਟਆਊਟ ਵਿੱਚ 6-5 ਨਾਲ ਹਰਾਇਆ। ਭਾਰਤ ਦੇ ਇਸ ਪੈਰਾ ਤੀਰਅੰਦਾਜ਼ ਨੇ ਕਿਨ ਮਿਨ ਸੂ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਹਰਵਿੰਦਰ ਨੇ ਰੈਂਕਿੰਗ ਰਾਊਂਡ ਵਿੱਚ 21 ਵਾਂ ਸਥਾਨ ਹਾਸਲ ਕੀਤਾ ਅਤੇ ਸੈਮੀਫਾਈਨਲ ਵਿੱਚ ਅਮਰੀਕਾ ਦੇ ਕੇਵਿਨ ਮੈਥਰ ਤੋਂ ਹਾਰਨ ਤੋਂ ਪਹਿਲਾਂ ਤਿੰਨ ਐਲੀਮੀਨੇਸ਼ਨ ਮੈਚ ਜਿੱਤੇ।
ਵਿਸ਼ਵ ਦੇ 23ਵੇਂ ਨੰਬਰ ਦੇ ਖਿਡਾਰੀ ਹਰਵਿੰਦਰ ਸਿੰਘ ਨੇ 2018 ਪੈਰਾ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਪਟਿਆਲਾ ਦੀ ਪੰਜਾਬ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਵਿੱਚ ਆਪਣੀ ਪੀਐਚਡੀ ਕਰ ਰਹੇ ਹਰਵਿੰਦਰ ਸਿੰਘ ਨੇ ਕਾਂਸੀ ਦੇ ਤਮਗੇ ਦੇ ਪਲੇਅ ਆਫ ਵਿੱਚ 5-3 ਦੀ ਲੀਡ ਹਾਸਲ ਕੀਤੀ, ਪਰ ਕੋਰੀਅਨ ਤੀਰਅੰਦਾਜ਼ ਨੇ ਪੰਜਵਾਂ ਸੈੱਟ ਜਿੱਤ ਕੇ ਮੈਚ ਨੂੰ ਸ਼ੂਟ-ਆਫ ਵਿੱਚ ਖਿੱਚਿਆ। ਹਰਵਿੰਦਰ ਸਿੰਘ ਪਰਫੈਕਟ 10 ਲਗਾਇਆ ਜਦਕਿ ਕਿਮ ਸਿਰਫ 8 ਸਕੋਰ ਬਣਾ ਸਕੇ।