ਫਿਰੋਜ਼ਪੁਰ : ਸਰਹੱਦੀ ਸੁਰੱਖਿਆ ਬਲ ਨੇ ਅੰਮ੍ਰਿਤਸਰ ਸੈਕਟਰ ਵਿੱਚ ਲੱਗੀ ਸੁਰੱਖਿਆ ਵਾੜ ਦੇ ਨੇੜੇ ਇੱਕ ਕਿਸਾਨ ਨੂੰ ਹੈਰੋਇਨ ਲੁਕਾ ਕੇ ਲਿਜਾਂਦੇ ਹੋਏ ਗ੍ਰਿਫ਼ਤਾਰ ਕੀਤਾ। ਇਸ ਮਗਰੋਂ ਤਲਾਸ਼ੀ ਦੌਰਾਨ ਇੱਕ ਹੋਰ ਪੈਕੇਟ ਸੁਰੱਖਿਆ ਵਾੜ ਦੇ ਨੇੜਿਓਂ ਬਰਾਮਦ ਹੋਇਆ।
ਐਤਵਾਰ ਨੂੰ ਕਿਸਾਨਾਂ ਦੀ ਸੁਰੱਖਿਆ ਲਈ ਡਿਊਟੀ ‘ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਦੇ ਖੇਤਰ ਵਿੱਚ ਸਰਹੱਦੀ ਸੁਰੱਖਿਆ ਵਾੜ ਦੇ ਅੱਗੇ ਕੰਮ ਕਰਦੇ ਹੋਏ ਕਿਸਾਨ ਦਿਲਬਾਗ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਹਰਦੋ ਰਤਨ ਨੂੰ ਵੇਖਿਆ।
ਇਸ ਕਿਸਾਨ ਦੀ ਬਾਰਡਰ ਸੁਰੱਖਿਆ ਵਾੜ ਦੇ ਅੱਗੇ 3 ਕਨਾਲ ਜ਼ਮੀਨ ਹੈ ਅਤੇ ਉਹ ਇੱਕ ਟਰੈਕਟਰ ਅਤੇ 2 ਟਰਾਲੀਆਂ ਲੈ ਕੇ ਬਾਰਡਰ ਵਾੜ ਤੋਂ ਅੱਗੇ ਗਿਆ ਸੀ। ਕਰੀਬ 11.40 ਵਜੇ ਉਨ੍ਹਾਂ ਵੇਖਿਆ ਕਿ ਉਹ ਆਪਣੇ ਕੱਪੜਿਆਂ ‘ਚ ਕੁਝ ਲੁਕਾ ਰਿਹਾ ਸੀ। ਤਲਾਸ਼ੀ ਲੈਣ ‘ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਕਿਸਾਨ ਕੋਲੋਂ ਭੂਰੇ ਰੰਗ ਦੇ ਕੱਪੜੇ ‘ਚ ਲੁਕਾਇਆ ਹੋਇਆ 1 ਪੈਕਟ ਬਰਾਮਦ ਹੋਇਆ।
ਇਸ ਤੋਂ ਇਲਾਵਾ ਵਾੜ ਦੇ ਅੱਗੇ ਨੇੜਲੇ ਖੇਤਰ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣ ‘ਤੇ ਬੀ.ਐੱਸ.ਐੱਫ. ਦੇ ਜਵਾਨ ਨੇ ਜ਼ੀਰੋ ਲਾਈਨ ਖੇਤਰ ਦੇ ਨੇੜੇ ਖੇਤਾਂ ਵਿੱਚ ਪਏ ਭੂਰੇ ਰੰਗ ਦੇ ਕੱਪੜੇ ਵਿੱਚ ਲੁਕਾਇਆ ਹੋਇਆ ਇੱਕ ਹੋਰ ਪੈਕਟ ਬਰਾਮਦ ਕੀਤਾ, ਜਿਸ ਵਿੱਚ ਹੈਰੋਇਨ ਦੇ ਦੋ ਸ਼ੱਕੀ ਪੈਕੇਟਸ ਜਿਸ ਦਾ ਕੁਲ ਭਾਰ ਲਗਭਗ 1.020 ਕਿਲੋਗ੍ਰਾਮ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕਿਸਾਨ ਨੂੰ ਬੀ.ਐੱਸ.ਐੱਫ. ਦੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਸਥਾਨਕ ਪੁਲਿਸ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਨਾਲ ਕਾਨੂੰਨੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।