ਗਾਜ਼ੀਪੁਰ ਬਾਰਡਰ ‘ਤੇ ਟੈਂਟ ਤੋਂ ਤਿਰਪਾਲ ਹਟਾਉਣ ਦੇ ਇੱਕ ਦਿਨ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਅਤੇ ਹੋਰ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਦੀ ਬੈਰੀਕੇਡਿੰਗ ‘ਤੇ ਪੇਂਟ ਨਾਲ ‘ਬੈਰੀਕੇਡਿੰਗ ਲਈ ਮੋਦੀ ਸਰਕਾਰ ਜ਼ਿੰਮੇਵਾਰ’ ਲਿਖਿਆ। ਉਨ੍ਹਾਂ ਨੇ ਬੈਰੀਕੇਡਿੰਗ ‘ਤੇ ਲਿਖਿਆ ‘ਮੋਦੀ ਸਰਕਾਰ ਰਾਹ ਖੋਲ੍ਹੇ ‘।
ਵੀਰਵਾਰ ਨੂੰ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਐਨਐਚ -24 ਦੀ ਸਰਵਿਸ ਲੇਨ ਦੇ ਇੱਕ ਵੱਡੇ ਟੈਂਟ ਤੋਂ ਤਿਰਪਾਲ ਹਟਵਾਈ ਸੀ। ਇਹ ਟੈਂਟ 26 ਨਵੰਬਰ 2020 ਤੋਂ ਕਿਸਾਨ ਅੰਦੋਲਨ ਦਾ ਹਿੱਸਾ ਸੀ, ਜਿਸ ਵਿੱਚ ਪਹਿਲਾਂ ਇੱਕ ਮੀਡੀਆ ਸੈਂਟਰ ਅਤੇ ਲੰਗਰ ਲੱਗਾ ਹੁੰਦਾ ਸੀ।
ਇਸ ਤਿਰਪਾਲ ਦੇ ਪਿੱਛੇ ਦਿੱਲੀ ਪੁਲਿਸ ਦੀਆਂ 16 ਲੇਅਰ ਬੈਰੀਕੇਡਸ ਹਨ। ਕਿਸਾਨਾਂ ਨੇ ਇਹ ਦਿਖਾਉਣਾ ਚਾਹਿਆ ਕਿ ਰਸਤੇ ਉਨ੍ਹਾਂ ਨੇ ਨਹੀਂ ਦਿੱਲੀ ਪੁਲਿਸ ਨੇ ਰੋਕੇ ਹੋਏ ਹਨ। ਸ਼ੁੱਕਰਵਾਰ ਨੂੰ ਕਿਸਾਨਾਂ ਨੇ ਇਨ੍ਹਾਂ ਬੈਰੀਕੇਡਸ ‘ਤੇ ਹਰੇ ਰੰਗ ਦੇ ਪੇਂਟ ਨਾਲ ਸਲੋਗਨ ਲਿਖ ਕੇ ਮੋਦੀ ਸਰਕਾਰ ਤੋਂ ਰਸਤਾ ਖੋਲ੍ਹਣ ਦੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਉਹ ਦਿੱਲੀ ਜਾਣਾ ਚਾਹੁੰਦੇ ਹਨ। ਪੁਲਿਸ ਨੇ ਬੈਰੀਕੇਡਿੰਗ ਕਰਕੇ ਉਨ੍ਹਾਂ ਦਾ ਰਸਤਾ ਰੋਕ ਦਿੱਤਾ ਹੈ। ਪੁਲਿਸ ਬੈਰੀਕੇਡ ਹਟਾਏ, ਤਾਂ ਜੋ ਉਹ ਸੰਸਦ ਭਵਨ ਜਾ ਕੇ ਆਪਣੀ ਗੱਲ ਨੂੰ ਮਜ਼ਬੂਤੀ ਨਾਲ ਰੱਖ ਸਕਣ।
ਇਹ ਵੀ ਪੜ੍ਹੋ : ਕੈਪਟਨ ਆਏ ਸਾਹਮਣੇ, ਅਰੂਸਾ ਦੇ ਮਾਮਲੇ ‘ਚ ਡਿਪਟੀ ਸੀ. ਐੱਮ. ਰੰਧਾਵਾ ਨੂੰ ਦਿੱਤੇ ਠੋਕਵੇਂ ਜਵਾਬ
ਤੁਹਾਨੂੰ ਦੱਸ ਦੇਈਏ ਕਿ ਪਿਛਲੇ 11 ਮਹੀਨਿਆਂ ਤੋਂ ਸੁਪਰੀਮ ਕੋਰਟ ਨੇ ਵੀ ਦਿੱਲੀ ਦੀਆਂ ਸਰਹੱਦਾਂ ਦੇ ਬੰਦ ਹੋਣ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਸੀ ਕਿ ਕਿਸਾਨ ਅੰਦੋਲਨ ਕਰ ਸਕਦੇ ਹਨ, ਪਰ ਰਾਹ ਵਿੱਚ ਅੜਿੱਕਾ ਨਹੀਂ ਪਾ ਸਕਦੇ। ਰਾਕੇਸ਼ ਟਿਕੈਤ ਨੇ ਟੈਂਟ ਤੋਂ ਤਿਰਪਾਲ ਹਟਾ ਦਿੱਤੀ ਹੈ ਅਤੇ ਸੁਪਰੀਮ ਕੋਰਟ ਨੂੰ ਦੱਸਣਾ ਚਾਹਿਆ ਹੈ ਕਿ ਪੁਲਿਸ ਨੇ ਰਸਤਾ ਰੋਕਿਆ ਹੈ।