ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਮਾਮੂਲੀ ਗੱਲ ‘ਤੇ ਹੋਏ ਝਗੜੇ ਵਿੱਚ ਇੱਕ ਪਿਤਾ ਦੇ ਸਿਰ ‘ਤੇ ਅਜਿਹਾ ਗੁੱਸਾ ਚੜ੍ਹਿਆ ਕਿ ਉਹ ਭੁੱਲ ਗਿਆ ਕਿ ਸਾਹਮਣੇ ਵਾਲਾ ਉਸ ਦਾ ਕੋਈ ਦੁਸ਼ਮਣ ਨਹੀਂ ਸਗੋਂ ਪੁੱਤਰ ਹੈ। ਘਟਨਾ ਰੋਜ਼ਾ ਦੇ ਇਫਤਾਰ ਦੌਰਾਨ ਦੀ ਹੈ। ਗੁੱਸੇ ਵਿੱਚ ਆਏ ਪਿਤਾ ਨੇ ਆਪਣੇ ਹੀ ਪੁੱਤਰ ‘ਤੇ ਫਿਲਮੀ ਅੰਦਾਜ਼ ਨਾਲ ਹਮਲਾ ਕਰਦੇ ਹੋਏ ਸੌਸ ਦੀ ਬੋਤਲ ਤੋੜ ਕੇ ਉਸ ਦੇ ਢਿੱਡ ਵਿੱਚ ਵਾੜ ਦਿੱਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਿਤਾ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਵਿੱਚ ਬੇਟਾ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਕਾਹਲੀ-ਕਾਹਲੀ ਜ਼ਖਮੀ ਨੂੰ ਰਿਮਸ ਵਿੱਚ ਭਰਤੀ ਕਰਾਇਆ ਗਿਆ ਹੈ।
ਘਟਨਾ ਵੀਰਵਾਰ ਸ਼ਾਮ ਦੀ ਹੈ। ਜਾਣਕਾਰੀ ਮੁਤਾਬਕ ਹਿੰਦਪੀੜ੍ਹੀ ਮੁੰਨਾ ਗਲੀ ਦੇ ਰਹਿਣ ਵਾਲੇ ਮੁਹੰਮਦ ਕੱਯੂਮ ਅਤੇ ਉਨ੍ਹਾਂ ਦੇ ਪੁੱਤਰ ਮੋ. ਆਜਮ ਸੈਨਿਕ ਮਾਰਕੀਟ ਕੋਲ ਲਿੱਟੀ ਦੀ ਦੁਕਾਨ ਲਗਾਉਂਦੇ ਹਨ। ਉਸ ਲਿੱਟੀ ਦੀ ਦੁਕਾਨ ਵਿੱਚ ਪਿਓ-ਪੁੱਤ ਦੋਵੇਂ ਮਿਲ ਕੇ ਕੰਮ ਕਰਦੇ ਹਨ, ਜਿਸ ਨਾਲ ਉਨ੍ਹਾਂ ਦਾ ਘਰ ਚੱਲਦਾ ਹੈ। ਹਾਲਾਂਕਿ ਰਜ਼ਮਾਨ ਦੇ ਪਾਕ ਮਹੀਨੇ ਕਾਰਨ ਅੱਜਕਲ੍ਹ ਉਹ ਲਿੱਟੀ ਦੀ ਦੁਕਾਨ ਬੰਦ ਹਨ।
ਇਹ ਵੀ ਪੜ੍ਹੋ : ਗਰੀਬ ਕੈਦੀਆਂ ਨੂੰ ਮੋਦੀ ਸਰਕਾਰ ਦਾ ਤੋਹਫ਼ਾ, ਵਿੱਤੀ ਮਦਦ ਲਈ ਸ਼ੁਰੂ ਹੋਵੇਗੀ ਵਿਸ਼ੇਸ਼ ਯੋਜਨਾ
ਜਾਣਕਾਰੀ ਮੁਤਾਬਕ ਵੀਰਵਾਰ ਦੀ ਸ਼ਾਮ ਦੋਵੇਂ ਪਿਓ-ਪੁੱਤ ਇਕੱਠੇ ਇਫਤਾਰ ਕਰਨ ਬੈਠੇ ਸਨ ਪਰ ਰੋਜ਼ਾ ਖੋਲ੍ਹਣ ਦੌਰਾਨ ਹੀ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਕਿਹਾ-ਸੁਣੀ ਹੋ ਗਈ। ਫਿਰ ਕੀ ਸੀ ਇਹ ਮਾੜੀ ਜਿਹੀ ਗੱਲ ਬਦਲ ਗਈ ਅਤੇ ਫਿਰ ਦੋਵਾਂ ਵਿਚਾਲੇ ਸ਼ੁਰੂ ਹੋਇਆ ਇਹ ਵਿਵਾਦ ਮਾਰਕੁੱਟ ਤੱਕ ਪਹੁੰਚ ਗਿਆ।
ਇਸੇ ਦੌਰਾਨ ਪਿਓ ਦੇ ਸਿਰ ‘ਤੇ ਇੰਨਾ ਗੁੱਸਾ ਚੜ੍ਹਿਆ ਕਿ ਉਸ ਨੇ ਪੁੱਤਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਪੁੱਤਰ ਦੀਆਂ ਚੀਕਾਂ ਸੁਣ ਕੇ ਪਰਿਵਾਰ ਦੇ ਆਲੇ-ਦੁਆਲੇ ਦੇ ਲੋਕ ਦੌੜੇ ਜਿਸ ਮਗਰੋਂ ਜ਼ਖਮੀ ਹਾਲਤ ਵਿੱਚ ਜ਼ਮੀਨ ‘ਤੇ ਪਏ ਆਜ਼ਮ ਨੂੰ ਸਥਾਨਕ ਲੋਕ ਕਾਹਲੀ-ਕਹਾਲੀ ਵਿੱਚ ਰਿਮਸ ਲੈ ਗਏ। ਉਸ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਜ਼ਖਮੀ ਆਜ਼ਮ ਨੇ ਦੱਸਿਆ ਕਿ ਉਸ ਦੇ ਪਿਤਾ ਅਕਸਰ ਘਰ ਵਿੱਚ ਛੋਟੀ-ਛੋਟੀ ਗੱਲ ਨੂੰ ਲੈ ਕੇ ਝਗੜਾ ਕਰਦੇ ਹਨ ਅਤੇ ਅੱਜ ਵੀ ਕੁਝ ਅਜਿਹਾ ਹੀ ਹੋਇਆ ਸੀ ਜਿਸ ਵਿੱਚ ਉਨ੍ਹਾਂ ਮੇਰੇ ਉਪਰ ਜਾਨਲੇਾ ਹਮਲਾ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: