ਕਲਿਜੁਗੀ ਪਿਓ ਨੇ ਆਪਣੀ 17 ਸਾਲਾਂ ਧੀ ਦੇ ਅਫੇਅਰ ਦੇ ਸ਼ੱਕ ਵਿੱਚ ਸੁਪਾਰੀ ਦੇ ਦਿੱਤੀ। ਪਹਿਲਾਂ ਉਸ ਨੂੰ ਖੂਬ ਕੁੱਟਿਆ ਅਤੇ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ। ਧੀ ਨੇ ਜਦੋਂ ਗੁੱਸੇ ਵਿਚ ਛੱਤ ਤੋਂ ਛਾਲ ਮਾਰ ਦਿੱਤੀ ਤਾਂ ਉਸ ਨੇ ਜ਼ਖਮੀ ਧੀ ਨੂੰ ਜ਼ਹਿਰੀਲਾ ਟੀਕਾ ਲਵਾ ਦਿੱਤਾ। ਮਾਮਲਾ ਮੇਰਠ ਤੋਂ ਸਾਹਮਣੇ ਆਇਆ ਹੈ।
ਪੁਲਿਸ ਨੇ ਦੱਸਿਆ ਕਿ ਸਾਜ਼ਿਸ਼ ਦੇ ਮਾਮਲੇ ਵਿੱਚ ਲੜਕੀ ਦੇ ਪਿਤਾ ਨਵੀਨ, ਸੁਪਾਰੀ ਦੇਣ ਵਾਲੇ ਨਰੇਸ਼ ਅਤੇ ਨਰਸ ਸੋਨੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੜਕੀ ਦੇ ਪਿਤਾ ਨੇ ਵਾਰਡ ਬੁਆਏ ਨੂੰ ਸੁਪਾਰੀ ਦਿੱਤੀ ਸੀ। ਵਾਰਡ ਬੁਆਏ ਨੇ ਹਸਪਤਾਲ ਦੀ ਮਹਿਲਾ ਮੁਲਾਜ਼ਮ ਨਾਲ ਮਿਲ ਕੇ ਫਰਜ਼ੀ ਡਾਕਟਰ ਬਣ ਕੇ ਕੁੜੀ ਨੂੰ ਪੋਟਾਸ਼ੀਅਮ ਕਲੋਰਾਈਡ ਦਾ ਟੀਕਾ ਲਗਾ ਦਿੱਤਾ। ਪਿਤਾ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸ ਦੀ ਲੜਕੀ ਨੇ ਪ੍ਰੇਮ ਸਬੰਧਾਂ ਕਾਰਨ ਛੱਤ ਤੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।
7 ਜੁਲਾਈ ਨੂੰ ਸੁਪਾਰੀ ਦੇਣ ਵਾਲਾ ਨਰੇਸ਼ ਕੁੜੀ ਨੂੰ ਜ਼ਹਿਰੀਲਾ ਟੀਕਾ ਲਗਾਉਣ ਲਈ ਪਹੁੰਚਿਆ ਸੀ। ਨਰਸ ਸੋਨੀਆ ਨੇ ਉਸ ਨੂੰ ਟੀਕਾ ਲਗਾਇਆ। ਜਦੋਂ ਉਸ ਦੀ ਹਾਲਤ ਵਿਗੜਣ ਲੱਗੀ ਤਾਂ ਇਸ ਦਾ ਸ਼ੱਕ ਹੋਣ ‘ਤੇ ਹਸਪਤਾਲ ‘ਚ ਹਫੜਾ-ਦਫੜੀ ਮਚ ਗਈ। ਫਿਰ ਸੁਪਾਰੀ ਲੈਣ ਵਾਲਾ ਨਰੇਸ਼ ਹਸਪਤਾਲ ਤੋਂ ਭੱਜਣ ਲੱਗਾ। ਉਸ ਨੂੰ ਕੁਝ ਸਮਾਂ ਪਹਿਲਾਂ ਰਿਤੂ ਦੇ ਕਮਰੇ ‘ਚ ਦੇਖਿਆ ਗਿਆ ਸੀ। ਸ਼ੱਕ ਦੇ ਆਧਾਰ ‘ਤੇ ਹਸਪਤਾਲ ਦੇ ਸਟਾਫ ਨੇ ਸੁਪਾਰੀ ਦੇਣ ਵਾਲੇ ਨਰੇਸ਼ ਅਤੇ ਨਰਸ ਸੋਨੀਆ ਨੂੰ ਫੜ ਲਿਆ। ਪੱਲਵਪੁਰਮ ਪੁਲਿਸ ਨੂੰ ਸੌਂਪ ਦਿੱਤਾ।
ਪੱਲਵਪੁਰਮ ਦੇ ਇੰਸਪੈਕਟਰ ਅਵਿਨਾਸ਼ ਅਸ਼ਟਵਾਲ ਮੌਕੇ ‘ਤੇ ਪਹੁੰਚੇ। ਨਰੇਸ਼ ਅਤੇ ਸੋਨੀਆ ਨੂੰ ਕਾਬੂ ਕਰ ਲਿਆ ਗਿਆ ਹੈ। ਨਰੇਸ਼ ਅਤੇ ਸੋਨੀਆ ਨੇ ਪੁਲਿਸ ਨੂੰ ਦੱਸਿਆ ਕਿ ਨਵੀਨ ਦੀ ਧੀ ਆਪਣੇ ਪ੍ਰੇਮੀ ਨਾਲ ਗੱਲ ਕਰਦੀ ਸੀ ਜੋ ਉਸ ਦੇ ਪਰਿਵਾਰ ਵਾਲਿਆਂ ਨੂੰ ਪਸੰਦ ਨਹੀਂ ਸੀ। ਸੁਪਾਰੀ ਕਿਲਰ ਨਰੇਸ਼ ਨੇ ਦੱਸਿਆ ਕਿ ਕੁੜੀ ਦੇ ਪਿਓ ਨੇ ਉਸ ਨੂੰ 1 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਕੈਸ਼ ਵੀ ਪੂਰਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਮਾਤਾ ਨੈਣਾ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਟਰੈਕਟਰ-ਟਰਾਲੀ ਪਲਟੀ, 2 ਮੌਤਾਂ, 32 ਜ਼ਖਮੀ
ਪੱਲਵਪੁਰਮ ਥਾਣਾ ਇੰਚਾਰਜ ਅਵਨੀਸ਼ ਅਸ਼ਟਵਾਲ ਨੇ ਦੱਸਿਆ ਕਿ ਕੁੜੀ ਜਿਊਂਦੀ ਹੈ। ਮੁਲਜ਼ਮ ਨਰਸ ਸੋਨੀਆ ਅਤੇ ਸੁਪਾਰੀ ਕਿਲਰ ਨਰੇਸ਼ ਕੋਲੋਂ ਇੱਕ ਟੁੱਟਿਆ ਟੀਕਾ ਵੀ ਮਿਲਿਆ ਹੈ। ਇਹ ਟੀਕਾ ਪੋਟਾਸ਼ੀਅਮ ਕਲੋਰਾਈਡ ਦਾ ਸੀ। ਜਿਸ ਜਗ੍ਹਾ ਤੋਂ ਇਹ ਟੀਕਾ ਖਰੀਦਿਆ ਗਿਆ ਸੀ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕੁੜੀ ਦੇ ਪਿਓ ਵੱਲੋਂ ਦਿੱਤੀ ਗਈ ਇੱਕ ਲੱਖ ਰੁਪਏ ਦੀ ਸੁਪਾਰੀ ਵਿੱਚੋਂ 90 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। ਪਹਿਲਾਂ 10 ਲੱਖ ਰੁਪਏ ਦੀ ਸੁਪਾਰੀ ਦੀ ਗੱਲ ਹੋਈ ਪਰ ਗੱਲਬਾਤ ਤੋਂ ਬਾਅਦ 1 ਲੱਖ ਰੁਪਏ ਦੇਣ ਦਾ ਫੈਸਲਾ ਹੋਇਆ।
ਵੀਡੀਓ ਲਈ ਕਲਿੱਕ ਕਰੋ -: