ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਵਿੱਚ ਇੱਕ ਅਨੋਖਾ ਬਾਰਾਤ ਵੇਖਣ ਨੂੰ ਮਿਲੀ। ਇੱਥੇ ਵਿਆਹ ਤੋਂ ਇੱਕ ਦਿਨ ਪਹਿਲਾਂ ਇੱਕ ਪਿਤਾ ਨੇ ਆਪਣੀ ਧੀ ਨੂੰ ਲਾੜੇ ਵਾਂਗ ਤਿਆਰ ਕੀਤਾ, ਉਸ ਨੂੰ ਬੱਘੀ ਵਿੱਚ ਬਿਠਾਇਆ ਅਤੇ ਗਾਜੇ-ਬਾਜੇ ਨਾਲ ਉਸ ਦੀ ਬਾਰਾਤ ਕੱਢੀ। ਲਾੜੀ ਨੂੰ ਲਾੜੇ ਦੇ ਭੇਸ ਵਿ4ਚ ਦੇਖ ਕੇ ਆਲੇ-ਦੁਆਲੇ ਦੇ ਲੋਕ ਵੀ ਹੈਰਾਨ ਰਹਿ ਗਏ। ਪਿਤਾ ਦਾ ਕਹਿਣਾ ਹੈ ਕਿ ਪੁੱਤਰਾਂ ਵਾਂਗ ਧੀਆਂ ਨੂੰ ਬਰਾਬਰ ਹੱਕ ਦੇਣ ਲਈ ਉਨ੍ਹਾਂ ਨੇ ਆਪਣੀ ਧੀ ਨੂੰ ਘੋੜੀ ਚੜ੍ਹਾਉਣ ਦੀ ਰਸਮ ਅਦਾ ਕੀਤੀ, ਜਿਸ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਨਾਲ ਰਿਹਾ।
ਪੂਰਾ ਮਾਮਲਾ ਸ਼ਹਿਰ ਦੇ ਹਿਮਗਿਰੀ ਕਾਲੋਨੀ ਦਾ ਹੈ, ਜਿਥੇ ਦੇ ਨਿਵਾਸੀ ਰਾਜੇਸ਼ ਸ਼ਰਮਾ ਦੀ ਧੀ ਸ਼ਵੇਤਾ ਦਾ ਵਿਆਹ 7 ਦਸੰਬਰ ਯਾਨੀ ਬੁੱਧਵਾਰ ਨੂੰ ਹੋਣਾ ਸੀ ਪਰ ਰਾਜੇਸ਼ ਸ਼ਰਮਾ ਨੇ ਮੰਗਲਵਾਰ ਸ਼ਾਮ ਨੂੰ ਆਪਣੀ ਧੀ ਸ਼ਵੇਤਾ ਨੂੰ ਘੋੜੀ ਚੜ੍ਹਾਇਆ ਅਤੇ ਫਿਰ ਬਾਜੇ-ਗਾਜੇ ਨਾਲ ਬਾਰਾਤ ਕੱਢੀ। ਇਸ ਦੌਰਾਨ ਬੱਘੀ ‘ਤੇ ਲਾੜੇ ਦੇ ਭੇਸ ਵਿੱਚ ਬੈਠੀ ਸ਼ਵੇਤਾ ਵੀ ਨਚਦੀ ਨਜ਼ਰ ਆਈ। ਇਸ ਅਨੋਖੀ ਬਾਰਾਤ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਸੱਤਾ ‘ਚ ਪਰਤਨ ਮਗਰੋਂ ਤਾਲਿਬਾਨ ਵੱਲੋਂ ਪਹਿਲੀ ਸ਼ਰੇਆਮ ਸਜ਼ਾ-ਏ-ਮੌਤ, ਹਜ਼ਾਰਾਂ ਸਾਹਮਣੇ ਮਾਰੀਆਂ ਗੋਲੀਆਂ
ਲਾੜੀ ਬਣਨ ਵਾਲੀ ਸ਼ਵੇਤਾ ਨੇ ਲਾੜੇ ਵਾਂਗ ਡਰੈੱਸ ਪਹਿਨੀ ਤੇ ਮੱਥੇ ‘ਤੇ ਸਿਹਰਾ ਵੀ ਬੰਨ੍ਹਿਆ। ਇਸ ਮਗਰੋਂ ਉਹ ਆਪਣੀ ਬਾਰਾਤ ਲੈ ਕੇ ਨਿਕਲੀ। ਇਸ ਤੋਂ ਬਾਅਦ ਉਹ ਆਪਣੀ ਬਾਰਾਤ ਲੈ ਕੇ ਮੰਦਰ ਪਹੁੰਚੀ ਅਤੇ ਫਿਰ ਉਥੇ ਮੱਥਾ ਟੇਕ ਕੇ ਭਗਵਾਨ ਦਾ ਅਸ਼ੀਰਵਾ ਲਿਆ। ਇਸ ਦੌਰਾਨ ਸ਼ਵੇਤਾ ਵੀ ਕਾਫੀ ਖੁਸ਼ ਨਜ਼ਰ ਆਈ। ਪਿਤਾ ਰਾਜੇਸ਼ ਸ਼ਰਮਾ ਨੇ ਕਿਹਾ ਕਿ 27 ਸਾਲ ਪਹਿਲਾਂ ਜਦੋਂ ਧੀ ਹੋਈ ਸੀ ਤਾਂ ਉਨ੍ਹਾਂ ਨੇ ਖੁਸ਼ੀਆਂ ਨਹੀਂ ਮਨਾਈਆਂ ਸਨ। ਪਰ ਜਦੋਂ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਦਾ ਪਸ਼ਚਾਤਾਪ ਕਰਨ ਇਸ ਤਰ੍ਹਾਂ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰੀ ਦਾ ਅਧਿਕਾਰ ਦੇਣ ਲਈ ਇਹ ਸਭ ਕੁਝ ਕੀਤਾ।
ਵੀਡੀਓ ਲਈ ਕਲਿੱਕ ਕਰੋ -: