ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ‘ਚ ਐਡਵੋਕੇਟ ਅਮਿਤ ਸ਼ਰਮਾ ਨੇ ਆਪਣੀ ਧੀ ਨੂੰ ਜਨਮ ਦਿਨ ‘ਤੇ ਅਨੋਖਾ ਗਿਫਟ ਦਿੱਤਾ। ਕੁੜੀ ਦੇ 18ਵੇਂ ਜਨਮ ਦਿਨ ‘ਤੇ ਉਸ ਦੇ ਪਿਤਾ ਨੇ ਚੰਨ ‘ਤੇ ਜ਼ਮੀਨ ਖਰੀਦੀ ਹੈ। ਅਮਿਤ ਸ਼ਰਮਾ ਦੀ ਧੀ ਤਨੀਸ਼ਾ ਸ਼ਰਮਾ ਦਾ 8 ਅਗਸਤ ਨੂੰ 18ਵਾਂ ਜਨਮਦਿਨ ਸੀ। ਅਮਿਤ ਸ਼ਰਮਾ ਇਕ ਸਾਲ ਪਹਿਲਾਂ ਹੀ ਆਪਣੀ ਛੋਟੀ ਬੇਟੀ ਦੇ ਜਨਮ ਦਿਨ ‘ਤੇ ਅੰਗ ਦਾਨ ਕਰਨ ਦਾ ਫੈਸਲਾ ਕਰ ਚੁੱਕੇ ਹਨ। ਉਨ੍ਹਾਂ ਨੇ ਇਹ ਫੈਸਲਾ ਲੋਕਾਂ ਨੂੰ ਅੰਗਦਾਨ ਲਈ ਉਤਸ਼ਾਹਿਤ ਕਰਨ ਲਈ ਲਿਆ ਸੀ।
ਆਪਣੀ ਧੀ ਲਈ ਕੁਝ ਵੱਖਰਾ ਕਰਨ ਦੀ ਇੱਛਾ ‘ਚ ਉਸ ਨੇ ਚੰਨ ‘ਤੇ ਅੱਠ ਕਨਾਲ ਜ਼ਮੀਨ ਖਰੀਦੀ ਹੈ। ਲਾਸ ਏਂਜਲਸ ਦੀ ਅੰਤਰਰਾਸ਼ਟਰੀ ਚੰਦਰ ਭੂਮੀ ਅਥਾਰਟੀ ਦੀ ਤਰਫੋਂ ਖਰੀਦੀ ਗਈ ਜ਼ਮੀਨ ਦੇ ਦਸਤਾਵੇਜ਼ ਵੀ ਅਮਿਤ ਸ਼ਰਮਾ ਨੂੰ ਭੇਜੇ ਗਏ ਹਨ। ਅਮਿਤ ਸ਼ਰਮਾ ਦੀ ਧੀ ਤਨੀਸ਼ਾ ਸ਼ਰਮਾ ਚੰਡੀਗੜ੍ਹ ‘ਚ ਪੜ੍ਹ ਕੇ ਕੋਚਿੰਗ ਲੈ ਰਹੀ ਹੈ। ਤਨੀਸ਼ਾ ਦੇ 18ਵੇਂ ਜਨਮਦਿਨ ‘ਤੇ ਪਿਤਾ ਨੇ ਬੇਟੀ ਨੂੰ ਅਨੋਖਾ ਤੋਹਫਾ ਦਿੱਤਾ ਹੈ। ਧੀ ਤਨੀਸ਼ਾ ਵੀ ਆਪਣੇ 18ਵੇਂ ਜਨਮਦਿਨ ‘ਤੇ ਪਿਤਾ ਤੋਂ ਇਹ ਤੋਹਫਾ ਹਾਸਲ ਕਰਕੇ ਬਹੁਤ ਖੁਸ਼ ਹੈ।
ਇਸ ਮੌਕੇ ਐਡਵੋਕੇਟ ਅਮਿਤ ਸ਼ਰਮਾ ਦਾ ਕਹਿਣਾ ਹੈ ਕਿ ਧੀ ਲਈ ਕੁਝ ਵੱਖਰਾ ਕਰਨ ਦੀ ਇੱਛਾ ਨਾਲ ਉਨ੍ਹਾਂ ਨੇ ਚੰਦ ‘ਤੇ ਜ਼ਮੀਨ ਖਰੀਦਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਲੈਣ ਪਿੱਛੇ ਉਨ੍ਹਾਂ ਦਾ ਮਕਸਦ ਸੀ ਕਿ ਉਨ੍ਹਾਂ ਦੀ ਧੀ ਉਸ ਦੇ ਤੋਹਫੇ ਨੂੰ ਯਾਦ ਰੱਖੇ। ਅਮਿਤ ਦਾ ਕਹਿਣਾ ਹੈ ਕਿ ਛੋਟੀ ਬੇਟੀ ਦੇ ਜਨਮ ਦਿਨ ‘ਤੇ ਉਸ ਨੇ ਆਪਣੇ ਸਰੀਰ ਦੇ ਅੱਠ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਸੀ।
ਅਮਿਤ ਕੁਮਾਰ ਨੇ ਦੱਸਿਆ ਕਿ ਵੱਡੀ ਬੇਟੀ ਤਨੀਸ਼ਾ ਸ਼ਰਮਾ ਦੇ ਨਾਂ ‘ਤੇ ਅਮਰੀਕਾ ਦੇ ਲਾਂਸ ਏਂਜਲਸ ਦੀ ਲੂਨਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਚੰਦਰਮਾ ‘ਤੇ ਇਕ ਹੈਕਟੇਅਰ ਜ਼ਮੀਨ ਖਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਲਈ 300 ਡਾਲਰ ਖਰਚ ਕਰਨੇ ਪਏ ਹਨ। ਉਨ੍ਹਾਂ ਕਿਹਾ ਕਿ ਹੁਣ ਮੇਰੀ ਧੀ ਧਰਤੀ ਤੋਂ ਵੇਖ ਸਕਦੀ ਹੈ ਕਿ ਉਸ ਦੀ ਜ਼ਮੀਨ ਚੰਨ ‘ਤੇ ਹੈ।
ਅਮਿਤ ਸ਼ਰਮਾ ਨੇ ਦੱਸਿਆ ਕਿ ਉਸ ਨੇ 4 ਜੁਲਾਈ ਨੂੰ ਅਰਜ਼ੀ ਦਿੱਤੀ ਸੀ ਅਤੇ ਪੈਸੇ ਈਮੇਲ ਰਾਹੀਂ ਭੇਜ ਦਿੱਤੇ ਗਏ ਸਨ। ਬਾਅਦ ਵਿਚ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਜ਼ਮੀਨ ਖਰੀਦਣ ਦੀ ਰਜਿਸਟਰੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੀ ਪ੍ਰਕਿਰਿਆ ਵਿੱਚ ਕਾਫੀ ਸਮਾਂ ਲੱਗਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਹ ਵੀ ਪੜ੍ਹੋ : ‘ਭੂਤ-ਪ੍ਰੇਤ’ ਦਾ ਪਰਛਾਵਾਂ ਜਾਂ ਕੁਝ ਹੋਰ… ਘਰ ‘ਚ ਵਾਰ-ਵਾਰ ਲੱਗ ਰਹੀ ਰਹੱਸਮਈ ਅੱਗ, ਦਹਿਸ਼ਤ ‘ਚ ਪਰਿਵਾਰ