ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਉਪ ਚੋਣਾਂ ਵਿਚ ਇਤਿਹਾਸਕ ਜਿੱਤ ਹਾਸਲ ਕੀਤੀ। ਚੋਣ ਨਤੀਜਿਆਂ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ।
CM ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਸੰਗਰੂਰ ਦੇ ਲੋਕਾਂ ਦਾ ਫਤਵਾ ਸਿਰ-ਮੱਥੇ… ਮੈਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ-ਰਾਤ ਇਮਾਨਦਾਰੀ ਨਾਲ ਕੰਮ ਕਰ ਰਿਹਾ ਹਾਂ ਅਤੇ ਕਰਦਾ ਰਹਾਂਗਾ… ਮੈਂ ਤੁਹਾਡਾ ਬੇਟਾ ਹਾਂ ਅਤੇ ਤੁਹਾਡੇ ਪਰਿਵਾਰਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਮੈਂ ਕੋਈ ਕਸਰ ਬਾਕੀ ਨਹੀਂ ਰਹਿਣ ਦੇਵਾਂਗੇ….।
ਵਿਧਾਨ ਸਭਾ ਸਪੀਕਰ ਸੰਧਵਾਂ ਨੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਾਰਿਆਂ ਨੂੰ ਬੇਨਤੀ ਹੈ ਲੋਕਤੰਤਰ ਨੂੰ ਮਜ਼ਬੂਤ ਕਰੀਏ ਸਾਰੇ ਉਮੀਦਵਾਰ ਆਪਣਾ ਚੰਗਾ ਕੰਮ ਕਰਦੇ ਰਹਿਣ।
ਇਸ ਤੋਂ ਪਹਿਲਾਂ ਸੰਗਰੂਰ ਉਪ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਤੇ ਕਿਹਾ ਕਿ ‘ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ ਵੋਟਰਾਂ ਤੇ ਵਲੰਟੀਅਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ। ਸ. ਸਿਮਰਨਜੀਤ ਸਿੰਘ ਮਾਨ ਨੂੰ ਵਧਾਈਆਂ। ਆਸ ਕਰਦੇ ਹਾਂ ਕਿ ਉਹ ਜਨਤਾ ਦੇ ਫਤਵੇ ‘ਤੇ ਖਰੇ ਉਤਰਨਗੇ।
‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਕਿਹਾ ਕਿ ਅਸੀ ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰਦੇ ਹਾਂ। ਅਸੀਂ ਯਕੀਨੀ ਤੌਰ ‘ਤੇ ਹੋਰ ਸਖ਼ਤ ਮਿਹਨਤ ਕਰਾਂਗੇ। ‘ਆਪ’ ਨੇ 37 ਤੋਂ 35 ਫ਼ੀਸਦੀ ਗਿਰਾਵਟ ਨਾਲ ਆਪਣਾ ਵੋਟ ਸ਼ੇਅਰ ਬਰਕਰਾਰ ਰੱਖਿਆ ਹੈ, ਜਦਕਿ ਬਾਕੀ ਸਾਰੀਆਂ ਪਾਰਟੀਆਂ ((ਸ਼੍ਰੋਮਣੀ ਅਕਾਲੀ ਦਲ 24% ਤੋਂ 6%, ਕਾਂਗਰਸ 27 ਤੋਂ 11%, ਭਾਜਪਾ) ਨੇ ਆਪਣਾ ਵੋਟ ਸ਼ੇਅਰ ਜਮਾਂ ਹੀ ਗੁਆ ਦਿੱਤਾ ਹੈ। ਇਸ ਤੋਂ ਜ਼ਾਹਿਰ ਹੈ ਕਿ ‘ਆਪ’ ਦਾ ਵੋਟ ਬਣਿਆ ਰਿਹਾ। ਬਾਕੀ ਪਾਰਟੀਆਂ ਦਾ ਵੋਟ ਸਿਮਰਨਜੀਤ ਸਿੰਘ ਨੂੰ ਗਿਆ। ਪੰਜਾਬ ਨੇ ਦੂਜੀਆਂ ਪਾਰਟੀਆਂ ਦਾ ਸਫਾਇਆ ਕਰ ਦਿੱਤਾ।