ਚੰਡੀਗੜ੍ਹ : ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਦਾ ਪਲਾਨ ਬਣਾਇਆ ਸੀ। ਪੁਲਿਸ ਪੁੱਛਗਿੱਛ ਦੌਰਾਨ ਸ਼ੂਟਰ ਪ੍ਰਿਯਵਰਤ ਫੌਜੀ ਨੇ ਦੱਸਿਆ ਕਿ ਗੋਲਡੀ ਨੇ ਕਤਲ ਤੋਂ ਬਾਅਦ ਉਨ੍ਹਾਂ ਨੂੰ ਹਰਿਆਣਾ ਦੇ ਫਤਿਹਾਬਾਦ ਜਾਣ ਲਈ ਕਿਹਾ ਸੀ। ਉਹ ਉਥੇ ਪਹੁੰਚਿਆ ਅਤੇ ਫਿਰ ਟਰੱਕ ਅਤੇ ਬੱਸ ਵਿਚ ਸਵਾਰ ਹੋ ਕੇ ਗੁਜਰਾਤ ਪਹੁੰਚੇ।
ਜਾਂਚ ਅਧਿਕਾਰੀਆਂ ਮੁਤਾਬਕ ਫੌਜੀ ਨੇ ਪੁਲਿਸ ਨੂੰ ਦੱਸਿਆ ਕਿ ਗੋਲਡੀ ਨੇ ਸੂਚਨਾ ਦਿੱਤੀ ਸੀ ਕਿ ਉਹ ਫਤਿਹਾਬਾਦ ‘ਚ ਰਾਮਨਿਵਾਸ ਨਾਂ ਦਾ ਬੰਦਾ ਉਨ੍ਹਾਂ ਨੂੰ ਮਿਲੇਗਾ। ਉਹ ਤੈਅ ਪਾਨ ਮੁਤਾਬਕ ਰਾਮ ਨਿਵਾਸ ਨੂੰ ਮਿਲੇ ਅਤੇ ਉਸ ਨੇ ਉਨ੍ਹਾਂ ਨੂੰ ਇੱਕ ਹੋਟਲ ਵਿੱਚ ਠਹਿਰਾਇਆ। ਇਸ ਤੋਂ ਬਾਅਦ 30 ਮਈ ਨੂੰ ਸਚਿਨ ਭਿਵਾਨੀ ਅਤੇ ਕਪਿਲ ਪੰਡਿਤ ਕ੍ਰੇਟਾ ਕਾਰ ਰਾਹੀਂ ਹੋਟਲ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਹੋਟਲ ਛੱਡ ਦਿੱਤਾ।
ਅਧਿਕਾਰੀਆਂ ਮੁਤਾਬਕ ਸਚਿਨ ਭਿਵਾਨੀ, ਅੰਕਿਤ, ਪ੍ਰਿਯਵਰਤ, ਸਚਿਨ, ਕੇਸ਼ਵ ਅਤੇ ਕਸ਼ਿਸ਼ ਕ੍ਰੇਟਾ ਕਾਰ ‘ਚ ਹੋਟਲ ਤੋਂ ਨਿਕਲੇ। ਕੁਝ ਦੂਰੀ ‘ਤੇ ਇਕ ਰਿਟਸ ਕਾਰ ਉਥੇ ਪਹੁੰਚੀ, ਜਿਸ ਨੂੰ ਕਿਸ਼ਨ ਨਾਂ ਦਾ ਵਿਅਕਤੀ ਚਲਾ ਰਿਹਾ ਸੀ। ਕਪਿਲ ਪੰਡਿਤ ਉਸ ਦੇ ਨਾਲ ਬੈਠ ਗਏ ਅਤੇ ਫਿਰ ਕੇਸ਼ਵ ਵੀ ਇਸ ਕਾਰ ਵਿਚ ਬੈਠ ਦਿਆ। ਦੋਵੇਂ ਕਾਰਾਂ ਅੱਗੇ ਜਾ ਕੇ ਰੋਹਤਕ ਹਾਈਵੇਅ ‘ਤੇ ਹਾਂਸੀ ਪਿੰਡ ਕੋਲ ਰੁਕੀਆਂ। ਇਥੇ ਕਿਸ਼ਨ ਨੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ।
ਫੌਜੀ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ 31 ਮਈ ਨੂੰ ਕੇਸ਼ਵ, ਕਸ਼ਿਸ਼, ਦੀਪਕ ਹਰਿਆਣਾ ਦੇ ਭਿਵਾਨੀ ਦੇ ਤੋਸ਼ਾਨਾ ਪਿੰਡ ਵਿੱਚ ਜਾ ਕੇ ਰੁਕੇ ਸਨ। ਇਸ ਤੋਂ ਬਾਅਦ 1 ਜੂਨ ਨੂੰ ਕਪਿਲ ਪੰਡਿਤ ਨੇ ਇਨ੍ਹਾਂ ਤਿੰਨਾਂ ਲਈ ਇਕ ਟਰੱਕ ਦਾ ਪ੍ਰਬੰਧ ਕੀਤਾ, ਜਿਸ ਵਿਚ ਬੈਠ ਕੇ ਉਹ ਅਹਿਮਦਾਬਾਦ ਲਈ ਰਵਾਨਾ ਹੋ ਗਏ।
ਇਸ ਦੌਰਾਨ ਫੌਜੀ ਨੂੰ ਗੋਲਡੀ ਦਾ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਤੁਸੀਂ ਛੇ ਹਥਿਆਰ ਵਿਨੀਤ ਉਰਫ ਬੱਬਨ ਨੂੰ ਸੌਂਪ ਦੇਣਾ। ਫੌਜੀ ਨੇ ਵੀ ਅਜਿਹਾ ਹੀ ਕੀਤਾ। ਗੋਲਡੀ ਦੇ ਹੁਕਮਾਂ ‘ਤੇ ਪ੍ਰਿਯਵਰਤ ਫੌਜੀ, ਅੰਕਿਤ, ਸਚਿਨ ਅਤੇ ਕਪਿਲ ਨੇ ਰਾਜਗੜ੍ਹ ਹਾਈਵੇਅ ਤੋਂ ਇਕ ਹੋਰ ਟਰੱਕ ਫੜਿਆ ਅਤੇ 2 ਜੂਨ ਨੂੰ ਅਹਿਮਦਾਬਾਦ ਪਹੁੰਚੇ।
ਇਸ ਤੋਂ ਬਾਅਦ ਉਹ ਵੋਲਵੋ ਬੱਸ ਰਾਹੀਂ ਮੁੰਦਰਾ ਪੋਰਟ ਪਹੁੰਚੇ, ਜਿੱਥੇ ਆਸ਼ੀਸ਼ ਨਾਂ ਦੇ ਨੌਜਵਾਨ ਨੇ ਉਨ੍ਹਾਂ ਦਾ ਇੱਕ ਫਲੈਟ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ। ਇਸ ਤੋਂ ਬਾਅਦ ਦੋਸ਼ੀ 10 ਜੂਨ ਤੱਕ ਮੁੰਦਰਾ ਦੇ ਵੱਖ-ਵੱਖ ਫਲੈਟਾਂ ‘ਚ ਸ਼ਿਫਟ ਹੁੰਦੇ ਰਹੇ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਸ਼ੂਟਰ ਮਨਪ੍ਰੀਤ ਮੰਨਾ, ਜਗਰੂਪ ਰੂਪਾ ਖਰੜ ਤੋਂ ਲੁਧਿਆਣਾ ਹੁੰਦੇ ਹੋਏ ਮਾਨਸਾ ਪਹੁੰਚੇ, ਜਦਕਿ ਪ੍ਰਿਯਵਰਤ ਫੌਜੀ, ਅੰਕਿਤ, ਕਸ਼ਿਸ਼, ਦੀਪਕ ਮੁੰਡੀ ਉਲਕਾਣਾ ਮੰਡੀ ਹਿਸਾਰ ਤੋਂ ਫਤਿਹਾਬਾਦ ਅਤੇ ਫਿਰ ਸਰਦੂਲਗੜ੍ਹ ਤੋਂ ਮਾਨਸਾ ਪਹੁੰਚੇ। ਕਤਲੇਆਮ ਤੋਂ ਬਾਅਦ ਮਨਪ੍ਰੀਤ ਮੰਨਾ ਅਤੇ ਜਗਰੂਪ ਰੂਪਾ ਮਾਨਸਾ ਤੋਂ ਲੁਧਿਆਣਾ ਚਲੇ ਗਏ ਸਨ।