ਪੰਜਾਬ ਦੀ ਰਾਜਨੀਤੀ ਨੂਦੇ ਟਾਈਟਲ ਹੇਠ ਲੇਖਕ ਡਾ. ਏਜੇ ਖਾਨ ਵੱਲੋਂ M.A. ਪਾਲੀਟਿਕਲ ਸਾਇੰਸ ਦੀ ਕਿਤਾਬ ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਖਾਲਿਸਤਾਨੀ ਕਹਿ ਕੇ ਬੇਕਸੂਰਾਂ ਦਾ ਕਾਤਲ ਦੱਸਿਆ ਗਿਆ, ਜੋਕਿ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਨੇ ਇਸ ਦੀ ਨਿਖੇਧੀ ਕੀਤੀ ਅਤੇ ਲੇਖਕ ਖਿਲਾਫ ਕਾਰਵਾਈ ਅਤੇ ਕਿਤਾਬ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਗਈ।
ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਦੀ ਅਗਵਾਈ ਵਿੱਚ ਉੱਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਅੱਤਵਾਦ ਦੇ ਸਿਰਲੇਖ ਹੇਠ ਐਮ.ਏ. ਪਾਲੀਟਿਕਲ ਸਾਇੰਸ ਭਾਗ ਦੂਜੇ ਦੇ ਚੌਥੇ ਸਮੈਸਟਰ ਦੇ ਪਾਠ ਨੰਬਰ 14 ‘ਚ ਸਿੱਖ ਕੌਮ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਖਾਲਿਸਤਾਨੀ ਦੱਸਦਿਆਂ ਬੇਦੋਸ਼ਿਆ ਦਾ ਕਾਤਲ ਦਾ ਦੱਸ ਕੇ ਉਕਤ ਪਾਠ ਪੜਾਇਆ ਜਾ ਰਿਹਾ ਹੈ, ਜਿਸ ਕਿਤਾਬ ਨੂੰ ਹਟਾਉਣ ਅਤੇ ਇਸ ਦੇ ਲੇਖਕ ਖਿਲਾਫ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੰਗ-ਪੱਤਰ ਨੂੰ ਉਨ੍ਹਾਂ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਨੇ ਪ੍ਰਾਪਤ ਕੀਤਾ।
ਇਸ ਮੌਕੇ ‘ਤੇ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਇਸ ਲੇਖਕ ਦੀ ਘਟੀਆ ਕਾਰਵਾਈ ਨਾਲ ਦੇਸ਼-ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੌਮ ਦੇ ਮਹਾਨ ਸ਼ਹੀਦ ਹਨ, ਜਿਨ੍ਹਾਂ ਨੇ ਜੋ ਵੀ ਸ਼ੰਘਰਸ਼ ਲੜਿਆ ਗਿਆ ਉਹ ਇਸ ਦੇਸ਼ ਦੇ ਹੁਕਮਰਾਨਾਂ ਵੱਲੋ ਕੌਮ ਨਾਲ ਕੀਤੀ ਜਾ ਬੇਇਨਸਾਫੀ ਖਿਲਾਫ ਅਤੇ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ ਸੀ, ਨਾ ਕਿ ਕਿਸੇ ਧਰਮ ਜਾਂ ਜਾਤੀ ਦੇ ਖਿਲਾਫ ਸੀ।
ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲੇ ਦੇ ਸ਼ੰਘਰਸ਼ੀ ਜੀਵਨ ਦੌਰਾਨ ਭਾਰਤ ਦੇ ਕਿਸੇ ਵੀ ਥਾਂ ‘ਤੇ ਕੋਈ ਵੀ ਐਫਆਈਆਰ ਦਰਜ ਨਹੀ ਸੀ ਹੋਈ, ਇਸ ਲਈ ਇਹਨਾਂ ਸਿੱਖ ਸ਼ੰਘਰਸ਼ੀ ਜੋਧਿਆਂ ਨੂੰ ਬਦਨਾਮ ਕਰਨ ਦੀ ਕੋਝੀ ਸ਼ਾਜਿਸ਼ ਤਹਿਤ ਇਹੋ ਜਿਹੇ ਸਿਲੇਬਸ ਦੀਆਂ ਕਿਤਾਬਾਂ ਨੂੰ ਪੜ੍ਹਾਇਆ ਜਾ ਰਿਹਾ ਹੈ, ਜਿਸ ਨੂੰ ਯੂਨੀਵਰਸਿਟੀ ਤਰੁੰਤ ਹਟਾ ਕੇ ਇਸ ਲੇਖਕ ਦੇ ਖਿਲਾਫ ਕਨੂੰਨੀ ਕਾਰਵਾਈ ਕਰੇ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਇਸ ਮੌਕੇ ‘ਤੇ ਫੈਡਰੇਸ਼ਨ ਦੇ ਮੁੱਖ ਸਲਾਹਕਾਰ ਭਾਈ ਗੁਰਨਾਮ ਸਿੰਘ ਸੈਦਾਂ ਰੁਹੈਲਾ, ਗੁਰਪ੍ਰੀਤ ਸਿੰਘ ਰਾਜਪੁਰਾ, ਜੁਗਰਾਜ ਸਿੰਘ ਪਿਲਖਣੀ ,ਰਾਸ਼ਪਾਲ ਸਿੰਘ ਅਤੇ ਗੁਰਜੀਤ ਸਿੰਘ ਗਿੱਲ ਆਦਿ ਆਗੂ ਹਾਜਰ ਸਨ ।