ਜਾਪਾਨ ਦੇ ਇਕ ਕੈਫੇ ਵਿਚ ਇਕ ਵੇਟ੍ਰੇਸ ਨੂੰ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਜਦੋਂ ਪਤਾ ਲੱਗਾ ਕਿ ਉਹ ਗਾਹਕਾਂ ਦੇ ਕਾਕਟੇਲ ਡ੍ਰਿੰਕ ਵਿਚ ਆਪਣਾ ਖੂਨ ਮਿਲਾਉਂਦੀ ਸੀ। ਘਟਨਾ ਮੋਂਡਾਜੀ ਕਾਨ ਕੈਫੇ ਡਾਕੂ ਨਾਂ ਦੇ ਕੈਫੇ ਦੀ ਦੱਸੀ ਜਾ ਰਹੀ ਹੈ। ਮਹਿਲਾ ਵੇਟਰ ਖਿਲਾਫ ਆਉਣ ਦੇ ਬਾਅਦ ਕੈਫੇ ਨੇ ਉਸ ਖਿਲਾਫ ਐਕਸ਼ਨ ਲਿਆ ਹੈ। ਉਹ ਗਾਹਕਾਂ ਦੀ ਡ੍ਰਿੰਕ ਵਿਚ ਫਲਾਂ ਤੇ ਰੰਗੀਨ ਸਿਰਪ ਦੇ ਨਾਲ ਆਪਣਾ ਖੂਨ ਵੀ ਮਿਕਸ ਕਰਦੀ ਸੀ। ਮਹਿਲਾ ਵੇਟਰ ਦੀ ਇਸ ਲਈ ਕੈਫੇ ਨੂੰ ਇਕ ਦਿਨ ਆਪਣਾ ਕੰਮ ਬੰਦ ਤੱਕ ਕਰਨਾ ਪਿਆ। ਮਹਿਲਾ ਵੇਟਰ ਨੇ ਇਸ ਹਰਕਤ ਲਈ ਵਜ੍ਹਾ ਦਾ ਵੀ ਖੁਲਾਸਾ ਕੀਤਾ ਹੈ।
ਜਾਪਾਨ ਦੇ ਸੀਨੀਅਰ ਮੋਂਡਾਈਜੀ ਕਾਨ ਕੈਫੇ ਨੇ ਆਪਣੇ ਇਥੇ ਆਉਣ ਵਾਲੀ ਮਹਿਲਾ ਵੇਟਰ ਨੂੰ ਗਲਤ ਕੰਮ ਲਈ ਨੌਕਰੀ ਤੋਂ ਕੱਢ ਦਿੱਤਾ ਹੈ। ਮਹਿਲਾ ਵੇਟਰ ‘ਤੇ ਗਾਹਕਾਂ ਦੀ ਡ੍ਰਿੰਕ ਵਿਚ ਆਪਣਾ ਖੂਨ ਮਿਕਸ ਕਰ ਨਦਾ ਦੋਸ਼ ਹੈ। ਇਕ ਟਵੀਟ ਵਿਚ ਕੈਪੇ ਨੇ ਕਿਹਾ ਕਿ ਘਟਨਾ ਨੌਕਰੀ ਅੱਤਵਾਦ ਤੋਂ ਘੱਟ ਨਹੀਂ ਹੈ। ਇਕ ਦਿਨ ਲਈ ਕੈਫੇ ਨੂੰ ਆਪਣਾ ਸੰਚਾਲਨ ਬੰਦ ਕਰਨਾ ਪਿਆ ਤਾਂ ਕਿ ਮਹਿਲਾ ਵੱਲੋਂ ਆਪਣੇ ਖੂਨ ਨਾਲ ਗੰਦੇ ਕੀਤੇ ਗਲਾਸ ਨੂੰ ਸਾਫ ਕੀਤਾ ਜਾ ਸਕੇ।
ਕੈਫੇ ਦੇ ਸੰਚਾਲਕਾਂ ਨੇ ਦੱਸਿਆ ਕਿ ਮਹਿਲਾ ਵੇਟਰ ਦੀ ਪਛਾਣ ਨੂੰ ਗੁਪਤ ਰੱਖਿਆ ਗਿਆ ਹੈ। ਉਹ ਸਭ ਤੋਂ ਵੱਖਰੀ ਦਿਖਦੀ ਸੀ। ਉਹ ਅਕਸਰ ਡਾਰਕ ਤੇ ਬੇਹੱਦ ਚਮਕੀਲੇ ਕੱਪੜੇ ਪਾਉਂਦੀ ਸੀ। ਉਹ ਗਾਹਕਾਂ ਦੀ ਡ੍ਰਿੰਕ ਵਿਚ ਫਲਾਂ, ਰੰਗੀਨ ਸਿਰਪ ਦੇ ਨਾਲ ਆਪਣਾ ਖੂਨ ਮਿਕਸ ਕਰਦੀ ਸੀ। ਡਾਕਟਰਾਂ ਮੁਤਾਬਕ ਇਸ ਤਰ੍ਹਾਂ ਦੀ ਡ੍ਰਿੰਕ ਪੀਣ ਨਾਲ HIV ਤੇ ਹੈਪੇਟਾਈਟਸ ਵਰਗੀ ਗੰਭੀਰ ਬੀਮਾਰੀ ਹੋ ਸਕਦਾ ਹੈ। ਡਾਕਟਰਾਂ ਨੇ ਅਜਿਹਾ ਕੰਮ ਕਰਨ ਵਾਲੀ ਮਹਿਲਾ ਨੂੰ ਮਾਨਸਿਕ ਤੌਰ ‘ਤੇ ਬੀਮਾਰ ਦੱਸਿਆ ਹੈ।
ਇਹ ਵੀ ਪੜ੍ਹੋ : PM ਮੋਦੀ ਦੀ ਨਕਲ ਕਰਨਾ ਸ਼ਿਆਮ ਰੰਗੀਲਾ ਨੂੰ ਪਿਆਰ ਭਾਰੀ, ਜੰਗਲਾਤ ਵਿਭਾਗ ਨੇ ਭੇਜਿਆ ਨੋਟਿਸ
ਕੈਫੇ ਵੱਲੋਂ ਮਹਿਲਾ ਨੂੰ ਡ੍ਰਿੰਕ ਵਿਚ ਆਪਣਾ ਖੂਨ ਮਿਲਾਉਂਦੇ ਹੋਏ ਫੜਿਆ ਗਿਾ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਮਹਿਲਾ ਨੇ ਵਜ੍ਹਾ ਦੇ ਤੌਰ ‘ਤੇ ਦੱਸਿਆ ਕਿ ਉਹ ਅਜਿਹਾ ਕੰਮ ਗਾਹਕਾਂ ਦੇ ਕਹਿਣ ‘ਤੇ ਕਰਦੀ ਸੀ। ਗਾਹਕ ਉਸ ਨੂੰ ਉਨ੍ਹਾਂ ਦੀ ਡ੍ਰਿੰਕ ਵਿਚ ਖੂਨ ਮਿਲਾਉਣ ਲਈ ਕਹਿੰਦੇ ਸਨ ਪਰ ਇਸ ਤੋਂ ਬਾਅਦ ਮਹਿਲਾ ਅਕਸਰ ਅਜਿਹਾ ਕਰਨ ਲੱਗੀ।
ਵੀਡੀਓ ਲਈ ਕਲਿੱਕ ਕਰੋ -: