ਭਿਆਨਕ ਸੜਕ ਹਾਦਸੇ ਵਿਚ ਲਗਜ਼ਰੀ ਕਾਰ ਫਰਾਰੀ ਦੇ ਦੋ ਟੁਕੜੇ ਹੋ ਗਏ। ਉਹ ਵਿਚੋਂ ਦੋ ਹਿੱਸਿਆਂ ਵਿਚ ਵੰਡੀ ਗਈ। ਸੜਕ ‘ਤੇ ਨੁਕਸਾਨੀ ਗਈ ਫਰਾਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਦਸੇ ਵਿਚ ਡਰਾਈਵਰ ਦੀ ਮੌਤ ਹੋ ਗਈ। ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਦਾ ਹੈ।
71 ਸਾਲ ਦੇ ਰਾਬਰਟ ਨਿਕੋਲੇਟੀ ਆਪਣੀ ਲਾਲ ਰੰਗ ਦੀ ਫਰਾਰੀ ਕਾਰ ਵਿਚ ਕਿਤੇ ਜਾ ਰਹੇ ਸਨ ਉਦੋਂ ਸੈਂਟੀਯਾਗੋ ਕੈਨੇਨ ਨਾਲ ਉਨ੍ਹਾਂ ਦੀ ਕਾਰ ਐੱਸਯੂਵੀ ਤੇ ਟੋਇਟਾ ਦੀ ਗੱਡੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਫਰਾਰੀ ਦੇ ਪਰਖੱਚੇ ਉਡ ਗਏ। ਇਸ ਵਿਚ ਫਰਾਰੀ ਦੋ ਹਿੱਸਿਆਂ ਵਿਚ ਵੰਡੀ ਗਈ।
ਫਰਾਰੀ ਦੇ ਦੋ ਹਿੱਸੇ ਹੋਣ ਦੇ ਬਾਅਦ ਰਾਬਰਟ ਉਸ ਤੋਂ ਨਿਕਲ ਕੇ ਬਾਹਰ ਜਾ ਡਿੱਗੇ ਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ ਦੂਜੇ ਪਾਸੇ ਦੂਜੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।
ਹਾਦਸੇ ਨੂੰ ਲੈ ਕੇ ਪੁਲਿਸ ਨੇ ਰਾਬਰਟ ਦੇ ਨਸ਼ੇ ਵਿਚ ਹੋਣ ਤੇਫਰਾਰੀ ਦੇ ਤੇਜ਼ ਰਫਤਾਰ ਹੋਣ ਦੀ ਸ਼ੰਕਾ ਦੱਸੀ ਹੈ। ਰਾਬਰਟ ਨੇ ਟੇਸਲਾ ਦੀ ਕਾਰ ਨੂੰ ਪਛਾੜਣ ਲਈ ਆਪਣੀ ਫਰਾਰੀ ਦੀ ਸਪੀਡ ਵਧਾਈ ਸੀ। ਫਰਾਰੀ 2015 ਮਾਡਲ ਦੀ ਸੀ। ਫੋਟੋ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਫਰਾਰੀ ਸੜਕ ਦੇ ਵਿਚ ਚਕਨਾਚੂਰ ਪਈ ਹੈ। ਆਸ-ਪਾਸ ਕੱਚ ਦੇ ਟੁਕੜੇ ਬਿਖਰੇ ਪਏ ਹੋਏ ਹਨ ਤੇ ਪੂਰੀ ਕਾਰ ਕਬਾੜ ਵਿਚ ਤਬਦੀਲ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: