ਰਾਜਸਥਾਨ ਦੇ ਧੌਲਪੁਰ ਵਿਚ ਭਗਵਾਨ ਬਣ ਕੇ ਆਏ ਚੂਹੇ ਨੇ ਇਕ ਪਰਿਵਾਰ ਦੀ ਜਾਨ ਬਚਾ ਲਈ। ਸਿਕਰੌਦਾ ਪਿੰਡ ਵਿਚ ਇਕ ਪਰਿਵਾਰ ਚੈਨ ਦੀ ਨੀਂਦ ਸੌਂ ਰਿਹਾ ਸੀ ਉਦੋਂ ਪਰਿਵਾਰ ਦੇ ਲੋਕਾਂ ਦੇ ਉਪਰ ਇਕ ਚੂਹਾ ਆ ਕੇ ਕੂਦਣ ਲੱਗਣ। ਪਰਿਵਾਰ ਦੀ ਅੱਖ ਖੁੱਲ੍ਹ ਗਈ ਤੇ ਸਾਰੇ ਜਾਗ ਗਏ। ਘਬਰਾ ਕੇ ਪਰਿਵਾਰ ਦੇ ਸਾਰੇ ਮੈਂਬਰ ਦੌੜ ਕੇ ਬਾਹਰ ਨਿਕਲੇ। ਜਿਵੇਂ ਹੀ ਉਹ ਘਰ ਦੇ ਬਾਹਰ ਨਿਕਲੇ, ਉਨ੍ਹਾਂ ਦੇ ਮਕਾਨ ਦਾਇਕ ਹਿੱਸਾ ਅਚਾਨਕ ਤੋਂ ਡਿੱਗ ਗਿਆ। ਜੇਕਰ ਉਹ ਘਰ ਤੋਂ ਬਾਹਰ ਨਾ ਨਿਕਲਦੇ ਤਾਂ ਪਰਿਵਾਰ ਨਾਲ ਕੁਝ ਵੀ ਅਨਹੋਣੀ ਹੋ ਸਕਦੀ ਸੀ।
ਰਾਜਾਖੇੜਾ ਖੇਤਰ ਦੇ ਪਿੰਡ ਸਿਕਰੌਦਾ ਵਿਚ ਇਕ ਦੋ ਮੰਜ਼ਿਲਾ ਮਕਾਨ ਦਾ ਇਕ ਹਿੱਸਾ ਅਚਾਨਕ ਤੋਂ ਡਿੱਗ ਗਿਆ। ਹਾਦਸੇ ਵਿਚ ਕੁਝ ਹੀ ਮਿੰਟ ਪਹਿਲਾਂ ਧਸਕਣ ਦੀ ਦੀ ਆਵਾਜ਼ ਆਉਣ ‘ਤੇ ਪਰਿਵਾਰ ਦੇ ਜੈਪ੍ਰਕਾਸ਼, ਨਿਹਾਲ ਸਿੰਘ, ਇੰਦਰਾ, ਬਬੀਤਾ ਤੇ ਰਿਸ਼ਤੇਦਾਰ ਨੱਥੀਲਾਲ ਪੁਰੈਣੀ ਜੋ ਘਰ ਵਿਚ ਸੌ ਰਹੇ ਸਨ ਦੌੜ ਕੇ ਬਾਹਰ ਨਿਕਲ ਗਏ। ਇਸ ਦੇ ਬਾਅਦ ਮਕਾਨ ਡਿੱਗ ਗਿਆ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਵੱਡਾ ਫੈਸਲਾ, ‘ਆਪ’ ਦੀ ਮੱਧ ਪ੍ਰਦੇਸ਼ ਇਕਾਈ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਭੰਗ
ਮਕਾਨ ਮਾਲਕ ਜੈਪ੍ਰਕਾਸ਼ ਨੇ ਦੱਸਿਆ ਕਿ ਉਹ ਪਰਿਵਾਰ ਤੇ ਘਰ ਆਏ ਰਿਸ਼ਤੇਦਾਰ ਵੱਖ-ਵੱਖ ਕਮਰਿਆਂ ਵਿਚ ਸੌਂ ਰਹੇ ਸਨ ਕਿ ਅਚਾਨਕ ਇਕ ਚੂਹਾ ਉਨ੍ਹਾਂ ਦੇ ਉਪਰ ਆ ਗਿਆ ਜਿਸ ਨਾਲ ਉਹ ਇਕਦਮ ਜਾਗ ਗਏ। ਠੀਕ ਉਸੇ ਪਲ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਕੁਝ ਆਵਾਜ਼ਾਂ ਆ ਰਹੀਆਂ ਹਨ ਤਾਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਜਗਾ ਕੇ ਬਾਹਰ ਭੱਜੇ। ਪਿੱਛੇ ਬੰਨ੍ਹੇ ਪਸ਼ੂਆਂ ਨੂੰ ਵੀ ਖੋਲ੍ਹ ਕੇ ਘਰ ਤੋਂ ਦੂਰ ਕੀਤਾ। ਉਦੋਂ ਘਰ ਦੇ ਪਿੱਛੇ ਦਾ ਹਿੱਸਾ ਢਹਿ ਗਿਆ ਜਿਸ ਕਾਰਨ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰ ਤੇ ਕੀਮਤੀ ਪਸ਼ੂਆਂ ਦੀ ਜਾਨ ਬਚ ਗਈ।
ਵੀਡੀਓ ਲਈ ਕਲਿੱਕ ਕਰੋ -: