ਫ਼ਰੀਦਕੋਟ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਚੱਲਦਿਆਂ ਪ੍ਰਿੰਟਿੰਗ ਪ੍ਰੈੱਸ ਦੇ ਮਾਲਕ ਖ਼ਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਦਰਅਸਲ ਉਸ ਨੇ ਪ੍ਰਚਾਰ ਸਮੱਗਰੀ ‘ਤੇ ਪ੍ਰਿੰਟਰ ਦਾ ਨਾਂ ਤੇ ਰਜਿਸਟ੍ਰੇਸ਼ਨ ਨੰਬਰ ਤੇ ਜ਼ਰੂਰੀ ਜਾਣਕਾਰੀ ਨਹੀਂ ਛਾਪੀ ਸੀ, ਜਿਸ ਦੇ ਚੱਲਦਿਆਂ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਦਰਸ਼ ਚੋਣ ਜ਼ਾਬਤਾ ਜੋਕਿ 8 ਫਰਵਰੀ ਤੋਂ ਲਾਗੂ ਹੋ ਗਿਆ ਸੀ, ਇਸ ਉਪਰੰਤ ਜ਼ਿਲ੍ਹਾ ਚੋਣ ਅਫ਼ਸਰ ਹਰਬੀਰ ਸਿੰਘ ਅਤੇ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਆਰ. ਓਜ਼ ਵੱਲੋਂ ਵੱਖ-ਵੱਖ ਪ੍ਰਿੰਟਿੰਗ ਪ੍ਰੈੱਸ ਦੇ ਮਾਲਕਾਂ, ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਕਿਹਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਵਾਨਗੀ ਜ਼ਰੂਰ ਲਈ ਜਾਵੇ ਅਤੇ ਕਮਿਸ਼ਨ ਦੀਆਂ ਚੋਣ ਜ਼ਾਬਤੇ ਸੰਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਤੋ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਹਰਬੀਰ ਸਿੰਘ ਆਈ.ਏ.ਐੱਸ ਵੱਲੋ ਜ਼ਿਲ੍ਹੇ ਦੇ ਤਿੰਨੋਂ ਆਰ. ਓਜ ਨੂੰ ਸਖਤ ਹੁਕਮ ਦਿੱਤੇ ਸਨ ਕਿ ਜਿੱਥੇ ਕਿਤੇ ਵੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਾਹਮਣੇ ਆਈ ਤਾਂ ਉਸ ਵਿਰੁੱਧ ਸਖਤ ਕਾਰਵਾਈ ਹੋਂਦ ਵਿੱਚ ਲਿਆਂਦੀ ਜਾਵੇ।
ਜ਼ਿਲ੍ਹਾ ਚੋਣ ਅਫਸਰ ਹਰਬੀਰ ਸਿੰਘ ਅਤੇ ਵਿਧਾਨ ਸਭਾ ਹਲਕਾ 087 ਫਰੀਦਕੋਟ ਦੇ ਆਰ. ਓ. ਅਤੇ ਐੱਸ. ਡੀ. ਐੱਮ. ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਐਫ.ਐਸ.ਟੀ ਟੀਮ ਦੀ ਚੈਕਿੰਗ ਦੋਰਾਨ ਪਾਇਆ ਗਿਆ ਕਿ ਫਰੀਦਕੋਟ ਵਿਖੇ ਇਕ ਪ੍ਰਿੰਟਿੰਗ ਪ੍ਰੈਸ ਕਾਕਾ ਫਲੈਕਸ ਪ੍ਰਿੰਟ ਕੋਟਕਪੂਰਾ ਰੋਡ, ਫਰੀਦਕੋਟ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਚੋਣ ਪ੍ਰਚਾਰ ਵਾਲੀਆਂ ਫਲੈਕਸ ‘ਤੇ ਛਾਪਕ ਦਾ ਨਾਂ, ਫ਼ੋਨ ਨੰ. ਅਤੇ ਛਪਣ ਗਿਣਤੀ ਆਦਿ ਨਹੀਂ ਪਾਈ ਗਈ, ਜੋ ਚੋਣ ਜ਼ਾਬਤੇ ਦੀ ਉਲ਼ੰਘਣਾ ਹੈ। ਜਿਸ ਕਾਰਨ ਪ੍ਰਿੰਟਿੰਗ ਪ੍ਰੈਸ ਮਾਲਕ ‘ਤੇ ਕਾਰਵਾਈ ਕਰਦਿਆਂ ਉਪਰੋਕਤ ਪ੍ਰਿੰਟਿੰਗ ਪ੍ਰੈੱਸ ਦੇ ਮਾਲਕ ਦੇ ਖਿਲਾਫ ਐੱਫ.ਆਰ ਆਈ ਨੰਬਰ 48 ਮਿਤੀ 6-2-2022 ਅੰਡਰ ਸੈਕਸ਼ਨ 127-ਏ ਰੀਪਰਟੈਨਏਸ਼ਨ ਆਫ ਪੀਪਲ ਐਕਟ 1951 ਅਤੇ 1988 ਪੁਲਸ ਸਟੇਸ਼ਨ ਸਿਟੀ ਫ਼ਰੀਦਕੋਟ ਵਿਖੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਜਨਤਕ ਥਾਂ ‘ਤੇ ਜਾਂ ਪ੍ਰਾਈਵੇਟ ਪ੍ਰਾਪਰਟੀ ‘ਤੇ ਫਲੈਕਸ ਲਗਾਉਣ ਲਈ ਇਸ ਦੀ ਮਨਜੂਰੀ ਜਾਂ ਆਗਾਹੂ ਪ੍ਰਵਾਨਗੀ ਲੈਣੀ ਲਾਜ਼ਮੀ ਹੈ। ਉਥੇ ਹੀ ਫਲੈਕਸ ‘ਤੇ ਪ੍ਰਿੰਟਰ ਦਾ ਨਾਂ ਸਣੇ ਮੋਬਾਈਲ ਨੰਬਰ ਛਾਪਣਾ ਲਾਜ਼ਮੀ ਹੈ। ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਭਵਿੱਖ ਵਿੱਚ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।